ਆਮ ਆਦਮੀ ਪਾਰਟੀ ਨੇ ਫੂਕਿਆ ਸੁੱਚਾ ਸਿੰਘ ਲੰਗਾਹ ਦਾ ਪੁਤਲਾ

Tuesday, Oct 03, 2017 - 02:25 PM (IST)

ਆਮ ਆਦਮੀ ਪਾਰਟੀ ਨੇ ਫੂਕਿਆ ਸੁੱਚਾ ਸਿੰਘ ਲੰਗਾਹ ਦਾ ਪੁਤਲਾ

ਤਪਾ ਮੰਡੀ(ਸ਼ਾਮ, ਗਰਗ, ਮਾਰਕੰਡਾ, ਰਜਿੰਦਰ)—  ਆਮ ਆਦਮੀ ਪਾਰਟੀ ਦੀ ਤਪਾ ਇਕਾਈ ਨੇ ਅੰਦਰਲੇ ਬੱਸ ਸਟੈਂਡ 'ਤੇ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁਤਲਾ ਫੂਕ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਹਾਜ਼ਰ ਆਮ ਆਦਮੀ ਪਾਰਟੀ ਦੇ ਜ਼ਿਲਾ ਜੁਆਇੰਟ ਸਕੱਤਰ ਰਾਜ ਕੁਮਾਰ ਚੈਂਚਲ ਅਤੇ ਸਿਟੀ ਪ੍ਰਧਾਨ ਨਰਾਇਣ ਸਿੰਘ ਪੰਧੇਰ ਨੇ ਕਿਹਾ ਕਿ ਅਕਾਲੀਆਂ ਵੱਲੋਂ ਆਪਣੇ ਰਾਜ 'ਚ ਕੀਤੇ ਵਿਕਾਸ ਦੇ ਦਮਗਜ਼ੇ ਮਾਰਨ ਵਾਲੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਇਕ ਹੋਰ ਵੱਡਾ 'ਵਿਕਾਸ' ਦਾ ਕੰਮ ਕਰ ਕੇ ਸੂਬੇ ਦੀ ਜਨਤਾ ਦਾ ਸਿਰ ਨੀਵਾਂ ਕਰ ਦਿੱਤਾ ਹੈ।
ਇਸ ਮੌਕੇ ਕੁਲਵਿੰਦਰ ਸਿੰਘ ਚੱਠਾ, ਜਸਵਿੰਦਰ ਸਿੰਘ ਚੱਠਾ, ਕੁਲਵੰਤ ਸਿੰਘ, ਸੀਰਾ ਸਿੰਘ, ਹਰਦੀਪ ਪੋਪਲ, ਪੱਪੀ ਸਿੰਘ, ਜੀਤ ਸਿੰਘ, ਬੁੱਧ ਰਾਮ ਕੌਂਸਲਰ, ਹਰਿੰਦਰ ਬੁਲਬੁਲ, ਹਰਪ੍ਰੀਤ ਕਾਲਾ, ਪ੍ਰਵੀਨ ਸ਼ਰਮਾ ਤੇ ਤੇਜਿੰਦਰ ਸਿੰਘ ਆਦਿ ਹਾਜ਼ਰ ਸਨ। 
 


Related News