ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ

Sunday, Jan 29, 2023 - 06:24 PM (IST)

ਚਿੱਟੇ ਦਿਨ ਜੀ. ਟੀ. ਰੋਡ ’ਤੇ ਚੱਲ ਰਿਹਾ ਦੇਹ ਵਪਾਰ ਦਾ ਧੰਦਾ, 200 ਰੁ. ਲੈ ਕੇ ਝਾੜੀਆਂ ’ਚ ਪਰੋਸਿਆ ਜਾਂਦਾ ਜਿਸਮ

ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਸ਼ਰੇਆਮ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਦਕਿ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਬੱਦੋਵਾਲ ਨੇੜੇ ਬਾਹਰਲੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਅਧਖੜ ਉਮਰ ਦੀਆਂ ਜਨਾਨੀਆਂ ਜੀ. ਟੀ. ਰੋਡ ’ਤੇ ਬੈਠ ਕੇ ਸ਼ਰੇਆਮ ਆਪਣੇ ਸ਼ਿਕਾਰ ਭਾਲਦੀਆਂ ਹਨ ਅਤੇ ਕਾਲਜਾਂ ਦਾ ਫਾਇਦਾ ਉਠਾਉਂਦੀਆਂ ਹਨ। ਇਹ ਔਰਤਾਂ ਚੜ੍ਹਦੀ ਜਵਾਨੀ ਵਾਲੇ ਨੌਜਵਾਨਾਂ ਨੂੰ ਭਰਮਾ ਕੇ ਆਪਣੇ ਜਾਲ ਵਿਚ ਫਸਾ ਕੇ ਸਿਰਫ 200 ਰੁਪਏ ਵਿਚ ਹੁੰਦੀ ਬਾਉਣੀ ਦਾ ਲਾਲਚ ਦੇ ਕੇ ਜੀ. ਟੀ. ਰੋਡ ਕਿਨਾਰੇ ਆਪਣਾ ਜਿਸਮ ਝਾੜੀਆਂ ਵਿਚ ਸ਼ਰੇਆਮ ਵੇਚ ਕੇ ਦੇਹ ਵਪਾਰ ਦਾ ਧੰਦਾ ਚਮਕਾ ਰਹੀਆਂ ਹਨ। ਇਨ੍ਹਾਂ ਔਰਤਾਂ ਵੱਲੋਂ ਸ਼ਰੇਆਮ ਪਰੋਸੀ ਜਾ ਰਹੀ ਏਡਜ਼ ਨੌਜਵਾਨਾਂ ਦੇ ਸਰਵਨਾਸ਼ ਦਾ ਕਾਰਨ ਬਣਨ ਜਾ ਰਹੀ ਹੈ ਪਰ ਪ੍ਰਸਾਸ਼ਨ ਬੇਖਬਰ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ

ਕੀ ਕਹਿਣਾ ਹੈ ਡੀ. ਐੱਸ. ਪੀ. ਦਾ?

ਇਸ ਸਬੰਧੀ ਸਬ-ਡਵੀਜਨ ਦਾਖਾ ਦੇ ਡੀ. ਐੱਸ. ਪੀ. ਜਸਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਕੋਈ ਵੀ ਗੈਰ-ਕਾਨੂੰਨੀ ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ। ਮੇਰੇ ਧਿਆਨ ਵਿਚ ਹੁਣੇ ਆਇਆ ਹੈ । ਇਨ੍ਹਾਂ ਔਰਤਾਂ ਨੂੰ ਕਾਬੂ ਕਰਕੇ ਇਨ੍ਹਾਂ ਉਪਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਗੈਂਗਵਾਰ ਦਾ ਰੱਖਿਆ ਸਮਾਂ, ਸ਼ਰੇਆਮ ਗੋਲ਼ੀਆਂ ਚਲਾ ਵੀਡੀਓ ਬਣਾ ਇੰਸਟਾਗ੍ਰਾਮ ’ਤੇ ਕੀਤੀ ਅਪਲੋਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News