ਨੈਸ਼ਨਲ ਹਾਈਵੇ ''ਤੇ ਖੁੱਲ੍ਹੇ ਆਸਮਾਨ ਹੇਠ ''ਮੂੰਗਫਲੀ-ਰੇੜੀਆਂ'' ਵਾਂਗ ਵੰਡੀ ਜਾ ਰਹੀ ਏਡਜ਼ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

Sunday, Aug 11, 2024 - 05:21 AM (IST)

ਫਿਲੌਰ (ਭਾਖੜੀ)- ਨੈਸ਼ਨਲ ਹਾਈਵੇ ਦੇ ਨੇੜੇ ਪੈਂਦੇ ਜੰਗਲ ਦੇ ਇਲਾਕੇ ’ਚ ਇਕ ਦਰਜਨ ਦੇ ਕਰੀਬ ਔਰਤਾਂ ਵੱਲੋਂ, ਜਿਨ੍ਹਾਂ ’ਚ ਹੁਣ ਕੁਝ ਲੜਕੀਆਂ ਵੀ ਸ਼ਾਮਲ ਹੋ ਚੁੱਕੀਆਂ ਹਨ, ਖੁੱਲ੍ਹੇਆਮ ਮੂੰਗਫਲੀ-ਰੇੜੀਆਂ ਵਾਂਗ ਏਡਜ਼ ਦੀ ਬੀਮਾਰੀ ਵੰਡੀ ਜਾ ਰਹੀ ਹੈ। ਹਵਸ ਦੇ ਭੁੱਖੇ ਟਰੱਕ ਚਾਲਕ ਅਤੇ ਕੁਝ ਹੋਰ ਲੋਕ ਅਸੁਰੱਖਿਅਤ ਢੰਗ ਨਾਲ ਇਨ੍ਹਾਂ ਔਰਤਾਂ ਨਾਲ 500 ਤੋਂ ਲੈ ਕੇ 2 ਹਜ਼ਾਰ ਰੁਪਏ ’ਚ ਸਰੀਰਕ ਸਬੰਧ ਬਣਾ ਕੇ ਚਲੇ ਜਾਂਦੇ ਹਨ, ਜੋ ਫਿਰ ਅੱਗੇ ਜਾ ਕੇ ਇਸ ਗੰਦੀ ਬੀਮਾਰੀ ਨੂੰ ਆਪਣੇ ਪਰਿਵਾਰ ਤੱਕ ਪਹੁੰਚਾਉਂਦੇ ਹਨ। 

ਪੁਲਸ ਨੇ ਇਨ੍ਹਾਂ ਔਰਤਾਂ ਨੂੰ ਰੰਗੇ ਹੱਥੀਂ ਫੜ ਕੇ ਚਿਤਵਾਨੀ ਦੇ ਕੇ ਛੱਡਿਆ। ਫੜੇ ਜਾਣ ਤੋਂ ਬਾਅਦ ਔਰਤਾਂ ਨੇ ਜੋ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ, ਉਹ ਇਹ ਸੀ ਕਿ ਦੇਹ ਵਪਾਰ ਦੇ ਇਸ ਧੰਦੇ ’ਚ ਉਹ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਉਨ੍ਹਾਂ ਦੇ ਖੁਦ ਦੇ ਪਤੀ ਉਨ੍ਹਾਂ ਨੂੰ ਭੇਜਦੇ ਹਨ, ਜੋ ਖੁਦ ਕੋਈ ਕੰਮ ਨਾ ਕਰ ਕੇ ਪੂਰਾ ਦਿਨ ਨਸ਼ਾ ਕਰ ਕੇ ਘਰ ਬਿਸਤਰੇ ’ਤੇ ਪਏ ਰਹਿੰਦੇ ਹਨ।

PunjabKesari

ਮਿਲੀ ਸੂਚਨਾ ਮੁਤਾਬਕ ਫਿਲੌਰ ਤੋਂ ਜਲੰਧਰ ਵੱਲ ਜਾਣ ਵਾਲੇ ਨੈਸ਼ਨਲ ਹਾਈਵੇ ’ਤੇ ਪਿਛਲੇ ਲੰਬੇ ਸਮੇਂ ਤੋਂ ਕੁਝ ਔਰਤਾਂ ਦੇਹ ਵਪਾਰ ਦਾ ਧੰਦਾ ਖੁੱਲ੍ਹੇ ਆਸਮਾਨ ਹੇਠ ਸ਼ਰੇਆਮ ਚਲਾ ਰਹੀਆਂ ਸਨ। ਇਕ ਦਰਜਨ ਦੇ ਕਰੀਬ ਇਹ ਔਰਤਾਂ, ਜਿਨ੍ਹਾਂ ’ਚ ਹੁਣ ਕੁਝ ਲੜਕੀਆਂ ਵੀ ਸ਼ਾਮਲ ਹੋ ਚੁੱਕੀਆਂ ਹਨ, ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਖੜ੍ਹੀਆਂ ਹੋ ਜਾਂਦੀਆਂ ਹਨ। ਕੁਝ ਔਰਤਾਂ ਨੇ ਜੰਗਲਾਤ ਦੇ ਅੰਦਰ ਡੇਰਾ ਜਮਾ ਰੱਖਿਆ ਹੈ ਤਾਂ ਕੁਝ ਔਰਤਾਂ ਨੇ ਢਾਬਿਆਂ ਦੇ ਪਿੱਛੇ ਰੇਲਵੇ ਲਾਈਨਾਂ ਕੋਲ ਅੱਡਾ ਬਣਾਇਆ ਹੋਇਆ ਹੈ। 

ਇਨ੍ਹਾਂ ਔਰਤਾਂ ਦਾ ਧਿਆਨ ਉਨ੍ਹਾਂ ਨੌਜਵਾਨ ਲੜਕਿਆਂ ’ਤੇ ਰਹਿੰਦਾ ਹੈ, ਜੋ ਘਰੋਂ ਘੁੰਮਣ ਨਿਕਲੇ ਇਨ੍ਹਾਂ ਢਾਬਿਆਂ ’ਤੇ ਰੁਕ ਕੇ ਖਾਣਾ ਖਾਂਦੇ ਹਨ, ਉਥੇ ਹੀ ਇਹ ਉਨ੍ਹਾਂ ਨਾਲ ਦੋਸਤੀ ਕਰ ਕੇ ਆਪਣੇ ਨਾਲ ਲੈ ਜਾਂਦੀਆਂ ਹਨ। ਦੂਜਾ ਇਹ ਟਰੱਕ ਚਾਲਕਾਂ ਨੂੰ ਹੱਥ ਦੇ ਕੇ ਰੁਕਵਾ ਕੇ ਉਨ੍ਹਾਂ ਨਾਲ ਗੰਢਤੁਪ ਕਰ ਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੀਆਂ ਹਨ। ਗਾਹਕ ਦੇਖ ਕੇ ਹੀ ਇਨ੍ਹਾਂ ਦਾ ਰੇਟ ਤੈਅ ਹੁੰਦਾ ਹੈ। 500 ਰੁਪਏ ਤੋਂ ਲੈ ਕੇ 2 ਹਜ਼ਾਰ ਰੁਪਏ ’ਚ ਇਹ ਉਨ੍ਹਾਂ ਨਾਲ ਸਬੰਧ ਬਣਾਉਣ ਲਈ ਤਿਆਰ ਹੋ ਜਾਂਦੀਆਂ ਹਨ। 

ਕਿਸੇ ਵੀ ਔਰਤ ਜਾਂ ਫਿਰ ਸਬੰਧ ਬਣਾਉਣ ਵਾਲੇ ਵਿਅਕਤੀ ਕੋਲ ਇਸ ਗੱਲ ਦਾ ਸਬੂਤ ਨਹੀਂ ਕਿ ਉਹ ਏਡਜ਼ ਪੀੜਤ ਹੈ ਜਾਂ ਨਹੀਂ। ਇਸ ਗੱਲ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਔਰਤਾਂ ਅਤੇ ਲੜਕੀਆਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਸਰੀਰਕ ਸਬੰਧ ਬਣਾਉਣ ਵਾਲਿਆਂ ਨੂੰ ਹਵਸ ਦੀ ਭੁੱਖ ਹੁੰਦੀ ਹੈ। ਅਜਿਹਾ ਕਰਨ ਵਾਲੇ ਮਨੁੱਖ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੇਕਰ ਉਹ ਇਸ ਚੱਕਰ ’ਚ ਐੱਚ.ਆਈ.ਵੀ. ਪਾਜ਼ੇਟਿਵ ਹੋ ਗਏ ਤਾਂ ਉਹ ਇਹ ਬੀਮਾਰੀ ਘਰ ਬੈਠੀ ਪਤਨੀ ਨੂੰ ਵੀ ਅੱਗੇ ਦੇ ਜਾਵੇਗਾ, ਜਿਸ ਨਾਲ ਪੂਰਾ ਪਰਿਵਾਰ ਹੀ ਇਸ ਬੀਮਾਰੀ ਦੀ ਲਪੇਟ ’ਚ ਆ ਕੇ ਬਰਬਾਦ ਹੋ ਜਾਵੇਗਾ।

PunjabKesari

ਇਹ ਵੀ ਪੜ੍ਹੋ- ਕੈਨੇਡਾ 'ਚ ਵੱਡੀ ਵਾਰਦਾਤ, ਲੜ ਪਏ ਪੰਜਾਬੀ ਮੁੰਡੇ, ਹੋ ਗਏ ਥੱਪੜੋ-ਥੱਪੜੀ, ਵੀਡੀਓ ਵਾਇਰਲ

ਇਸ ਤਰ੍ਹਾਂ ਫਸਾਇਆ ਜਾਂਦੈ ਹਾਈਵੇ ਤੋਂ ਨਿਕਲਣ ਵਾਲੇ ਗਾਹਕਾਂ ਨੂੰ
ਦੁਪਹਿਰ 12 ਵਜੇ ਦੇ ਕਰੀਬ ਇਹ ਔਰਤਾਂ ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਸਰਗਰਮ ਹੋ ਜਾਂਦੀਆਂ ਹਨ। ਆਉਣ-ਜਾਣ ਵਾਲੇ ਟਰੱਕ ਚਾਲਕਾਂ ਨੂੰ ਹੱਥ ਦੇ ਕੇ ਰੁਕਵਾ ਲੈਂਦੀਆਂ ਹਨ ਜਾਂ ਫਿਰ ਢਾਬੇ ’ਤੇ ਰੁਕਣ ਵਾਲੇ ਜੋ ਘਰੋਂ ਘੁੰਮਣ ਲਈ ਨਿਕਲੇ ਹੁੰਦੇ ਹਨ, ਇਕੱਲੇ ਮਰਦ ਅਤੇ ਨੌਜਵਾਨ ਲੜਕੇ ਇਨ੍ਹਾਂ ਦੇ ਨਿਸ਼ਾਨੇ ’ਤੇ ਹੁੰਦੇ ਹਨ। ਉਨ੍ਹਾਂ ਨਾਲ ਇਹ ਹੱਸ ਕੇ ਗੱਲ ਕਰਦੀਆਂ ਹਨ। ਉਸ ਤੋਂ ਬਾਅਦ ਸਰੀਰਕ ਸਬੰਧ ਬਣਾਉਣ ਦੀ ਪੇਸ਼ਕਸ਼ ਕਰਦੀਆਂ ਹਨ। 

ਰੁਪਇਆਂ ਦੀ ਸੈਟਲਮੈਂਟ ਹੋਣ ਤੋਂ ਬਾਅਦ ਉਥੇ ਹੀ ਜੰਗਲ ਦੇ ਇਲਾਕੇ ’ਚ ਜਾਂ ਫਿਰ ਢਾਬਿਆਂ ਦੇ ਪਿੱਛੇ ਬਣੀਆਂ ਰੇਲਵੇ ਲਾਈਨਾਂ ਦੇ ਨੇੜੇ ਇਨ੍ਹਾਂ ਨੇ ਖੁੱਲ੍ਹੇ ਆਸਮਾਨ ਹੇਠ ਬਿਸਤਰੇ ਲਾ ਰੱਖੇ ਹਨ, ਜਿਥੇ ਬਿਨਾਂ ਸਾਵਧਾਨੀ ਵਰਤੇ ਸਰੀਰਕ ਸਬੰਧ ਬਣਾ ਕੇ ਹਰ ਕੋਈ ਆਪਣੇ ਰਸਤੇ ਨਿਕਲ ਜਾਂਦਾ ਹੈ।

PunjabKesari

ਫੜੇ ਜਾਣ ’ਤੇ ਕਿਸੇ ਔਰਤ ਨੇ ਕਿਹਾ ਕਿ ਪਤੀ ਕੰਮ ਨਹੀਂ ਕਰਦਾ ਤਾਂ ਕਿਸੇ ਨੇ ਕਿਹਾ ਪਤੀ ਨਸ਼ੇੜੀ
ਲੰਬੇ ਸਮੇਂ ਤੋਂ ਹਾਈਵੇ ’ਤੇ ਚੱਲ ਰਹੇ ਇਸ ਦੇਹ ਵਪਾਰ ਦੇ ਧੰਦੇ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਕਾਰਨ ਜਦੋਂ ਸਥਾਨਕ ਪੁਲਸ ਨੇ ਉਥੇ ਛਾਪਾ ਮਾਰਿਆ ਤਾਂ ਉਥੇ ਇਕ ਦਰਜਨ ਤੋਂ ਵੀ ਵੱਧ ਔਰਤਾਂ, ਜਿਨ੍ਹਾਂ ’ਚ ਲੜਕੀਆਂ ਵੀ ਸ਼ਾਮਲ ਸਨ, ਫੜੀਆਂ ਗਈਆਂ। ਫੜੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋ ਖੁਲਾਸਾ ਕੀਤਾ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਕਿਹਾ ਕਿ ਉਹ ਅਣਜਾਣ ਵਿਅਕਤੀ ਨਾਲ ਸਰੀਰਕ ਸਬੰਧ ਕੋਈ ਆਪਣੀ ਮਰਜ਼ੀ ਨਾਲ ਨਹੀਂ ਬਣਾਉਂਦੀਆਂ, ਸਗੋਂ ਇਸ ਧੰਦੇ ’ਚ ਸਵੇਰੇ ਹੀ ਉਨ੍ਹਾਂ ਦੇ ਪਤੀ ਧੱਕਦੇ ਹਨ, ਜੋ ਖੁਦ ਤਾਂ ਕੋਈ ਕੰਮ ਨਹੀਂ ਕਰਦੇ, ਪੂਰਾ ਦਿਨ ਘਰ ’ਚ ਪਏ ਨਸ਼ਾ ਕਰਦੇ ਹਨ। ਉਨ੍ਹਾਂ ਨੂੰ ਤਾਂ ਬੱਸ ਸ਼ਾਮ ਨੂੰ ਪੈਸੇ ਚਾਹੀਦੇ ਹਨ। 

ਇਕ ਨੇ ਦੱਸਿਆ ਕਿ ਉਹ ਵੀ ਕਦੇ ਫੈਕਟਰੀ ’ਚ 10 ਘੰਟੇ ਕੰਮ ਕਰਦੀ ਸੀ, ਉਥੋਂ ਮਿਲਣ ਵਾਲੀ 8 ਹਜ਼ਾਰ ਰੁਪਏ ਤਨਖਾਹ ਨਾਲ ਜਦੋਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਤਾਂ ਉਹ ਇਸ ਧੰਦੇ ’ਚ ਆ ਗਈ। 21 ਸਾਲ ਦੀ ਲੜਕੀ ਨੇ ਦੱਸਿਆ ਕਿ ਪਰਿਵਾਰ ’ਚ ਕੋਈ ਘਰ ਚਲਾਉਣ ਵਾਲਾ ਨਹੀਂ ਰਿਹਾ। ਉਹ ਵੀ ਮਜਬੂਰੀ ’ਚ ਇਸ ਧੰਦੇ ’ਚ ਆ ਗਈ। ਪੁਲਸ ਨੇ ਇਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਫੜ ਕੇ ਉਨ੍ਹਾਂ ਦੀਆਂ ਮਜਬੂਰੀਆਂ ਸੁਣ ਕੇ ਚਿਤਾਵਨੀ ਦੇ ਕੇ ਛੱਡਿਆ ਕਿ ਭਵਿੱਖ ’ਚ ਜੇਕਰ ਉਹ ਮੁੜ ਇਥੇ ਗੈਰ-ਕਾਨੂੰਨੀ ਕੰਮ ਕਰਦੀਆਂ ਫੜੀਆਂ ਗਈਆਂ ਤਾਂ ਉਹ ਬਖਸ਼ਣਗੇ ਨਹੀਂ, ਜੇਲ੍ਹ ਭੇਜਣਗੇ।

ਇਹ ਵੀ ਪੜ੍ਹੋ- ਪੰਚਾਇਤੀ ਚੋਣ ਐਕਟ 'ਚ ਵੱਡੇ ਬਦਲਾਅ ਦੀ ਤਿਆਰੀ 'ਚ ਪ੍ਰਸ਼ਾਸਨ, ਪਾਰਟੀ ਸਿੰਬਲ 'ਤੇ ਨਹੀਂ ਲੜਨਗੇ ਉਮੀਦਵਾਰ !

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News