ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ ''ਚ ਹੋਏ ਵੱਡੇ ਖ਼ੁਲਾਸੇ

Tuesday, Jul 16, 2024 - 12:28 PM (IST)

ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ ''ਚ ਹੋਏ ਵੱਡੇ ਖ਼ੁਲਾਸੇ

ਲੁਧਿਆਣਾ (ਤਰੁਣ)- ਮਹਾਨਗਰ ’ਚ ਜਿਸਮਫਰੋਸ਼ੀ ਦਾ ਧੰਦਾ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਜ਼ਬਰਦਸਤ ਫੈਲ ਚੁੱਕਾ ਹੈ। ਗੱਲ ਕਰੀਏ ਬੱਸ ਅੱਡੇ ਕੋਲ ਹੋਣ ਵਾਲੇ ਜਿਸਮਫਰੋਸ਼ੀ ਦੇ ਧੰਦੇ ਦੀ ਤਾਂ ਕਈ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।

‘ਜਗ ਬਾਣੀ’ ਦੀ ਟੀਮ ਨੇ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਬੱਸ ਅੱਡੇ ਦੇ ਸਾਹਮਣੇ ਵਾਲੀ ਰੋਡ ਚੌਕੀ ਕੋਚਰ ਮਾਰਕੀਟ ਕੋਲ ਯਮਲਾ ਪਾਰਕ ਦੇ ਆਸ-ਪਾਸ ਆਮ ਕਰ ਕੇ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੀਆਂ ਲੜਕੀਆਂ ਖੜ੍ਹੀਆਂ ਹੁੰਦੀਆਂ ਹਨ। ਇਨ੍ਹਾਂ ਲੜਕੀਆਂ ਦਾ ਨੈੱਟਵਰਕ ਜ਼ਬਰਦਸਤ ਹੈ, ਜੋ ਕਿ ਪੁਲਸ ਦੀ ਪਕੜ ਤੋਂ ਦੂਰ ਹੈ। ਪਾਰਕ ਕੋਲ ਲੜਕੀਆਂ ਗਾਹਕ ਨੂੰ ਫਸਾ ਕੇ ਹੋਟਲ ’ਚ ਲੈ ਜਾਂਦੀਆਂ ਹਨ ਅਤੇ ਸਿਰਫ 20-25 ਮਿੰਟ ’ਚ ਕੰਮ ਪੂਰਾ ਕਰ ਕੇ ਦੂਜੇ ਗਾਹਕ ਦੀ ਭਾਲ ’ਚ ਜੁਟ ਜਾਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਐਕਸ਼ਨ ਮੋਡ 'ਚ ਕਿਸਾਨ! ਕਰ ਦਿੱਤਾ ਅਗਲੀ ਰਣਨੀਤੀ ਦਾ ਐਲਾਨ

ਜਦੋਂਕਿ ਕਈ ਲੜਕੀਆਂ ਭੋਲੇ-ਭਾਲੇ ਗਾਹਕਾਂ ਨੂੰ ਪਾਰਕ ਕੋਲ ਲਿਜਾ ਕੇ ਲੁੱਟ ਲੈਂਦੀਆਂ ਹਨ। ਇਨ੍ਹਾਂ ਲੜਕੀਆਂ ਦੇ ਨਾਲ 8-10 ਦਲਾਲ ਕਿਸੇ ਵੀ ਸਮੇਂ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿੰਦੇ ਹਨ, ਜਿਸ ਕਾਰਨ ਇਨ੍ਹਾਂ ਦਾ ਸ਼ਿਕਾਰ ਵਿਅਕਤੀ ਪੁਲਸ ਕੋਲ ਵੀ ਆਪਣੀ ਸ਼ਿਕਾਇਤ ਲੈ ਕੇ ਜਾਣ ਤੋਂ ਕਤਰਾਉਂਦਾ ਹੈ।

1200 ਰੁਪਏ ਫਿਕਸ ਰੇਟ

ਪਾਰਕ ਕੋਲ ਖੜ੍ਹੀਆਂ ਹੋਣ ਵਾਲੀਆਂ ਜ਼ਿਆਦਾਤਰ ਲੜਕੀਆਂ ਦੇ ਰੇਟ ਤੈਅ ਹਨ। ‘ਜਗ ਬਾਣੀ’ ਟੀਮ ਦਾ ਇਕ ਰਿਪੋਰਟਰ ਜਦੋਂ ਗਾਹਕ ਬਣ ਕੇ ਗਿਆ ਤਾਂ ਲੜਕੀ ਨੇ ਆਪਣਾ ਰੇਟ 1200 ਰੁਪਏ ਦੱਸਿਆ। ਲੜਕੀ ਨੇ ਦੱਸਿਆ ਕਿ ਜਿਸਮ ਵੇਚਣ ਵਾਲੀਆਂ ਸਾਰੀਆਂ ਲੜਕੀਆਂ ਦੇ ਰੇਟ ਫਿਕਸ ਹਨ। ਉਨ੍ਹਾਂ ਨੂੰ ਸਿਰਫ 500 ਰੁਪਏ ਮਿਲਣਗੇ, ਜਦੋਂਕਿ 700 ਰੁਪਏ ਹੋਟਲ ਵਾਲਾ ਲਵੇਗਾ। ਕਹਿਣ ਦਾ ਭਾਵ ਹੈ ਕਿ 1200 ਰੁਪਏ ’ਚ ਲੜਕੀ ਅਤੇ ਹੋਟਲ ਸ਼ਾਮਲ ਹਨ।

PunjabKesari

ਬਾਹਰੀ ਲੜਕੀਆਂ ਦੇ ਹੋਟਲ ਫਿਕਸ

‘ਜਗ ਬਾਣੀ’ ਦੀ ਟੀਮ ਨੇ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਘੁੰਮ-ਘੁੰਮ ਕੇ ਜਿਸਮ ਵੇਚਣ ਵਾਲੀਆਂ ਲੜਕੀਆਂ ਦੇ ਹੋਟਲ ਫਿਕਸ ਹਨ, ਜਿਨ੍ਹਾਂ ’ਚੋਂ 3 ਹੋਟਲ ਅਜਿਹੇ ਹਨ, ਜਿਨ੍ਹਾਂ ਦਾ ਆਉਣ-ਜਾਣ ਦਾ ਰਸਤਾ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਹੈ। ਲੜਕੀਆਂ ਗਾਹਕ ਨੂੰ ਆਮ ਕਰ ਕੇ ਇਹ ਦੱਸਦੀਆਂ ਹਨ ਕਿ ਇਨ੍ਹਾਂ ਹੋਟਲਾਂ ’ਚ ਉਹ ਸੁਰੱਖਿਅਤ ਹਨ। ਜੇਕਰ ਕਿਸੇ ਸਮੇਂ ਪੁਲਸ ਛਾਪਾ ਮਾਰਦੀ ਹੈ ਤਾਂ ਹੋਟਲ ਮੁਲਾਜ਼ਮ ਉਨ੍ਹਾਂ ਨੂੰ ਪਿਛਲੇ ਰਸਤਿਓਂ ਕੱਢ ਦਿੰਦੇ ਹਨ।

ਹੋਟਲ ’ਚ ਬੈਠੀਆਂ ਲੜਕੀਆਂ ਹਾਈ ਲੈਵਲ ਦੀਆਂ

‘ਜਗ ਬਾਣੀ’ ਦੀ ਟੀਮ ਨੇ ਜਦੋਂ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪਾਰਕ ਕੋਲ ਕਈ ਅਜਿਹੇ ਦਲਾਲ ਘੁੰਮਦੇ ਹਨ, ਜੋ ਕਿ ਹਾਈ ਪ੍ਰੋਫਾਈਲ ਲੜਕੀਆਂ ਦੇ ਗਾਹਕ ਲੱਭਦੇ ਹਨ। ਦਲਾਲ ਅਜਿਹੇ ਗਾਹਕਾਂ ਨੂੰ ਹੋਟਲ ਦੇ ਅੰਦਰ ਲੈ ਜਾਂਦੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ - ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚੋਂ ਲਿਖੀ ਚਿੱਠੀ, ਲੋਕ ਸਭਾ ਸਪੀਕਰ ਨੂੰ ਕੀਤੀ ਇਹ ਮੰਗ

ਟੀਮ ਦਾ ਰਿਪੋਰਟਰ ਜਦੋਂ ਅਜਿਹੇ ਇਕ ਦਲਾਲ ਦੇ ਨਾਲ ਹੋਟਲ ਦੇ ਅੰਦਰ ਗਿਆ ਤਾਂ ਉਥੇ ਰਿਸੈਪਸ਼ਨ ’ਤੇ ਬੈਠੇ ਵਿਅਕਤੀ ਨੇ ਦਲਾਲ ਨੂੰ ਦੇਖਿਆ। ਦਲਾਲ ਦੇ ਇਸ਼ਾਰੇ ’ਤੇ ਉਕਤ ਵਿਅਕਤੀ ਨੇ ਮੋਬਾਇਲ ’ਤੇ ਕਈ ਲੜਕੀਆਂ ਦੀਆਂ ਫੋਟੋਆਂ ਦਿਖਾਈਆਂ, ਜੋ ਕਿ ਹੋਟਲ ਦੇ ਅੰਦਰ ਬੈਠੀਆਂ ਸਨ। ਥੋੜ੍ਹੇ ਸਮੇਂ ਲਈ ਲੜਕੀ ਦਾ ਰੇਟ 2000 ਰੁਪਏ ਅਤੇ ਰਾਤ ਬਿਤਾਉਣ ’ਤੇ 8 ਹਜ਼ਾਰ ਰੁਪਏ ਦੱਸਿਆ ਗਿਆ।

ਪੁਲਸ ਦੀ ਸੈਟਿੰਗ ਤੋਂ ਬਿਨਾਂ ਹੋਟਲਾਂ ’ਚ ਸੰਭਵ ਨਹੀਂ ਜਿਸਮਫਰੋਸ਼ੀ ਦੇ ਧੰਦੇ ਦਾ ਪੈਦਾ ਹੋਣਾ

ਬੱਸ ਅੱਡੇ ਕੋਲ ਦਾ ਇਲਾਕਾ ਚੌਕੀ ਕੋਚਰ ਮਾਰਕੀਟ ਅਤੇ ਥਾਣਾ ਡਵੀਜ਼ਨ ਨੰ. 5 ਦੇ ਤਹਿਤ ਆਉਂਦਾ ਹੈ। 6-7 ਮਹੀਨੇ ਪਹਿਲਾਂ ਔਰਤ ਆਈ. ਪੀ. ਐੱਸ., ਏ. ਸੀ. ਪੀ. ਜਸਰੂਪ ਕੌਰ ਦੀ ਅਗਵਾਈ ’ਚ ਪੁਲਸ ਨੇ 3 ਹੋਟਲਾਂ ’ਚ ਛਾਪੇਮਾਰੀ ਕਰ ਕੇ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਸ਼ਿਕੰਜਾ ਕੱਸਿਆ ਸੀ। ਕੁਝ ਦਿਨ ਜਿਸਮਫਰੋਸ਼ੀ ਦੇ ਧੰਦੇ ’ਤੇ ਲਗਾਮ ਲੱਗੀ ਪਰ ਹੁਣ ਮੁੜ ਇਹ ਧੰਦਾ ਹਾਈ ਸਪੀਡ ਨਾਲ ਚੱਲ ਰਿਹਾ ਹੈ।

ਹੋਟਲਾਂ ਦੇ ਕਾਊਂਟਰ ’ਤੇ ਬੈਠਣ ਵਾਲੇ ਮੈਨੇਜਰ ਜਾਂ ਮੁਲਾਜ਼ਮ ਇੰਨੇ ਨਿਡਰ ਹੋ ਕੇ ਧੰਦਾ ਕਰਦੇ ਹਨ ਜਿਵੇਂ ਕਿ ਉਹ ਨੈਤਿਕ ਕੰਮਾਂ ਨੂੰ ਅੰਜਾਮ ਦੇ ਰਹੇ ਹੋਣ। ਇੰਨੇ ਵੱਡੇ ਪੱਧਰ ’ਤੇ ਹੋਟਲਾਂ ’ਚ ਚੱਲਣ ਵਾਲਾ ਅਨੈਤਿਕ ਕਾਰਜ ਬਿਨਾਂ ਪੁਲਸ ਦੀ ਸੈਟਿੰਗ ਦੇ ਸੰਭਵ ਨਹੀਂ ਹੈ।

ਸੂਤਰਾਂ ਮੁਤਾਬਕ ਚੌਕੀ ਤੋਂ ਲੈ ਕੇ ਥਾਣੇ ਤੱਕ ਕਈ ਪੁਲਸ ਮੁਲਾਜ਼ਮ ਇਨ੍ਹਾਂ ਹੋਟਲਾਂ ਦੇ ਅੰਦਰ ਚੱਲਣ ਵਾਲੇ ਜਿਸਮਫਰੋਸ਼ੀ ਦੇ ਧੰਦੇ ਦੀ ਪੂਰੀ ਜਾਣਕਾਰੀ ਰੱਖਦੇ ਹਨ, ਜਿਨ੍ਹਾਂ ਨੂੰ ਅੱਖਾਂ ਮੀਟਣ ਲਈ ਹਰ ਮਹੀਨੇ ਮੋਟਾ ਹਫਤਾ ਪਹੁੰਚਾਇਆ ਜਾਂਦਾ ਹੈ। ਜੇਕਰ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਇਸ ਦੀ ਜਾਂਚ ਕਰਨ ਤਾਂ ਕਈ ਪੁਲਸ ਮੁਲਾਜ਼ਮ ਬੇਨਕਾਬ ਹੋ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਕਾਂਗਰਸੀ ਆਗੂ ਤੋਂ ਤੰਗ ਆ ਕੇ ਨਗਰ ਨਿਗਮ ਦੇ ਸਾਬਕਾ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ! 6 ਲੋਕਾਂ 'ਤੇ FIR ਦਰਜ

ਇਸ ਸਬੰਧੀ ਏ. ਸੀ. ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਏ. ਸੀ. ਪੀ. ਸਿਵਲ ਲਾਈਨ ਜਤਿਨ ਬਾਂਸਲ ਛੁੱਟੀ ’ਤੇ ਹਨ। ਉਨ੍ਹਾਂ ਨੇ ਅੱਜ ਹੀ ਚਾਰਜ ਸੰਭਾਲਿਆ ਹੈ। ‘ਜਗ ਬਾਣੀ’ ਜ਼ਰੀਏ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬੱਸ ਅੱਡੇ ਕੋਲ ਜਿਸਮਫਰੋਸ਼ੀ ਦਾ ਧੰਦਾ ਵਧ-ਫੁੱਲ ਰਿਹਾ ਹੈ। ਉਹ ਤੁਰੰਤ ਥਾਣਾ ਡਵੀਜ਼ਨ ਨੰ. 5 ਅਤੇ ਚੌਕੀ ਕੋਚਰ ਮਾਰਕੀਟ ਦੀ ਪੁਲਸ ਨੂੰ ਬੁਲਾ ਕੇ ਜਾਂਚ ਕਰਨ ਦੇ ਹੁਕਮ ਜਾਰੀ ਕਰਨਗੇ। ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਪੁਲਸ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News