ਪੰਜਾਬ ਦੀਆਂ ਤਹਿਸੀਲਾਂ ''ਚ ਰਜਿਸਟਰੀਆਂ ਦਾ ਕੰਮ ਸ਼ੁਰੂ
Friday, May 08, 2020 - 04:38 PM (IST)
ਕੁਰਾਲੀ (ਬਠਲਾ) : ਪੰਜਾਬ ਦੀਆਂ ਤਹਿਸੀਲਾਂ 'ਚ ਵਸੀਕਿਆਂ ਦੀ ਰਜਿਸਟ੍ਰੇਸ਼ਨ ਦਾ ਕੰਮ 8 ਮਈ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸਬ ਤਹਿਸੀਲ ਮਾਜਰੀ ਦੇ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਹੁਕਮ ਵਧੀਕ ਸਕੱਤਰ ਮਾਲ ਵਲੋਂ 6 ਮਈ ਨੂੰ ਜਾਰੀ ਕੀਤੇ ਗਏ ਸਨ। ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਓਰੇਂਜ ਜ਼ੋਨ ਅਤੇ ਗ੍ਰੀਨ ਜ਼ੋਨ 'ਚ ਰੱਖੇ ਗਏ ਜ਼ਿਲ੍ਹਿਆਂ 'ਚ ਆਨਲਾਈਨ ਸਿਸਟਮ ਰਾਹੀਂ ਦਸਤਾਵੇਜ਼ਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਨਿਸ਼ਚਿਤ ਗਿਣਤੀ ਦੇ 50 ਫੀਸਦੀ ਗਿਣਤੀ ਮਿੱਥ ਦੇ ਵਸੀਕੇ ਰਜਿਸਟਰ ਕੀਤੇ ਜਾਣਗੇ। ਇਸੇ ਤਰ੍ਹਾਂ ਰੈੱਡ ਜ਼ੋਨ 'ਚ ਰੱਖੇ ਗਏ ਜ਼ਿਲ੍ਹਿਆਂ 'ਚ ਆਨ ਲਾਈਨ ਸਿਸਟਮ ਰਾਹੀਂ ਦਸਤਾਵੇਜ਼ਾਂ ਨੂੰ ਰਜਿਸਟਰ ਕਰਵਾਉਣ ਲਈ ਮੌਜੂਦਾ ਨਿਸ਼ਚਿਤ ਗਿਣਤੀ ਦਾ ਤੀਜਾ ਹਿੱਸਾ ਜਾਂ ਵੱਧ ਤੋਂ ਵੱਧ 50 ਵਸੀਕੇ ਰੋਜ਼ਾਨਾ ਰਜਿਸਟਰ ਕੀਤੇ ਜਾਣਗੇ।