''ਮੋਹਾਲੀ'' ''ਚ ਘਰ ਬਣਾਉਣ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ

Wednesday, Jan 17, 2018 - 10:16 AM (IST)

''ਮੋਹਾਲੀ'' ''ਚ ਘਰ ਬਣਾਉਣ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ

ਮੋਹਾਲੀ : ਮੋਹਾਲੀ 'ਚ ਘਰ ਬਣਾਉਣ ਦੇ ਚਾਹਵਾਨ ਲੋਕਾਂ ਦਾ ਸੁਪਨਾ ਹੁਣ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਆਈ. ਟੀ. ਸਿਟੀ 'ਚ 650 ਅਤੇ ਈਕੋ ਸਿਟੀ-2 'ਚ 250 ਪਲਾਟਾਂ ਦੀ ਯੋਜਨਾ ਕੱਢਣ ਦਾ ਫੈਸਲਾ ਲਿਆ ਹੈ। ਇਸ ਲਈ ਗਮਾਡਾ ਲੋਕਾਂ ਨੂੰ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਦੇਣ ਦੀ ਪਲਾਨਿੰਗ ਕਰ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਨ੍ਹਾਂ ਪਲਾਟਾਂ 'ਚ 100, 120 ਤੋਂ 200 ਗਜ਼ ਤੱਕ ਥਾਂ ਸ਼ਾਮਲ ਕੀਤੀ ਜਾਵੇਗੀ। ਇਸ ਸਬੰਧੀ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਹੋਵੇਗੀ।
ਨੌਕਰੀਪੇਸ਼ਾ ਤੇ ਕਾਰੋਬਾਰੀਆਂ ਨੂੰ ਫਾਇਦਾ
ਜਾਣਕਾਰੀ ਮੁਤਾਬਕ ਗਮਾਡਾ ਵਲੋਂ ਇਹ ਸਕੀਮ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਦੇ ਡਰਾਅ ਤੋਂ ਬਾਅਦ ਕੱਢੀ ਜਾਵੇਗੀ। ਦੂਜੇ ਪਾਸੇ ਗਮਾਡਾ ਵਲੋਂ ਆਈ. ਟੀ. ਸਿਟੀ ਅਤੇ ਈਕੋ ਸਿਟੀ 'ਚ ਸਿਵਲ ਅਤੇ ਇਲੈਕਟ੍ਰਾਨਿਕ ਕੰਮ ਕਰਾਏ ਜਾ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਕਰੀ ਅਤੇ ਕਾਰੋਬਾਰੀ ਲਈ ਵੱਡੀ ਗਿਣਤੀ 'ਚ ਬਾਹਰੀ ਸੂਬਿਆਂ ਤੋਂ ਨੌਜਵਾਨ ਆਉਂਦੇ ਹਨ। ਇਸ ਨੂੰ ਧਿਆਨ 'ਚ ਰੱਖ ਕੇ ਇਹ ਯੋਜਨਾ ਬਣਾਈ ਗਈ ਹੈ। ਆਈ. ਟੀ. ਸਿਟੀ 'ਚ 650 ਅਤੇ ਈਕੋ ਸਿਟੀ-2 'ਚ 250 ਪਲਾਟ ਕੱਢੇ ਜਾਣਗੇ।


Related News