ਜਾਖੜ ਦੇ ਸਕਿਓਰਿਟੀ ਇੰਚਾਰਜ ਨੂੰ ਮਿਲੀ ਤਰੱਕੀ
Friday, Nov 24, 2017 - 03:01 AM (IST)

ਚੰਡੀਗੜ੍ਹ/ਜਲੰਧਰ (ਧਵਨ) — ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਕਿਓਰਿਟੀ ਇੰਚਾਰਜ ਸਬ-ਇੰਸਪੈਕਟਰ ਰਾਮ ਕੁਮਾਰ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਹੈ। ਰਾਮ ਕੁਮਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਰਹੇ ਹਨ ਅਤੇ ਬੀਤੇ ਪੰਜ ਸਾਲ ਤੋਂ ਜਾਖੜ ਦੇ ਸਕਿਓਰਿਟੀ ਇੰਚਾਰਜ ਵਜੋਂ ਕੰਮ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਜਾਖੜ ਨਾਲ ਤਾਇਨਾਤ ਕਰਨੈਲ ਸਿੰਘ ਨੂੰ ਵੀ ਤਰੱਕੀ ਦੇ ਕੇ ਸਹਾਇਕ ਸਬ-ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਡੀ. ਜੀ. ਪੀ. ਵਲੋਂ ਤਰੱਕੀ ਦੇ ਸਟਾਰ ਜਾਖੜ ਨੇ ਲਾ ਕੇ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ। ਜਾਖੜ ਨੇ ਕਿਹਾ ਕਿ ਸੂਬਾਈ ਪੁਲਸ ਦੀ ਭੂਮਿਕਾ ਪੰਜਾਬ 'ਚ ਸ਼ਾਂਤੀ ਬਣਾਈ ਰੱਖਣ ਲਈ ਸ਼ਲਾਘਾਯੋਗ ਹੈ।