ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਬਿਨਾਂ ਲਾਇਸੈਂਸ ਰੱਖਣ ’ਤੇ ਪਾਬੰਦੀ
Sunday, Mar 23, 2025 - 01:24 PM (IST)

ਖਮਾਣੋਂ (ਜਟਾਣਾ, ਅਰੋੜਾ) : ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਅਧੀਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ ਅਤੇ ਗੋਲੀਆਂ ਨੂੰ ਬਿਨਾਂ ਲਾਇਸੈਂਸ ਤੇ ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਮਾਤਰਾ ’ਚ ਰੱਖਣ ’ਤੇ ਪਾਬੰਦੀ ਲਾਈ ਹੈ।
ਇਸ ਤੋਂ ਇਲਾਵਾ ਵੇਚੇ ਗਏ ਕੈਪਸੂਲ ਤੇ ਗੋਲੀਆਂ ਦੇ ਬਿੱਲ ਆਦਿ ਦਾ ਰਿਕਾਰਡ ਮੇਨਟੇਨ ਕਰਨ ਅਤੇ ਸਿਰਫ਼ ਡਾਕਟਰ ਦੀ ਤਜਵੀਜ਼ ਸਲਿੱਪ ਰਾਹੀਂ ਹੀ ਵੇਚਣ ਦੇ ਆਦੇਸ਼ ਦਿੱਤੇ ਗਏ ਹਨ।