ਵਿਕਾਸ ਮੰਚ ਨੇ ਫੂਕਿਆ ਪੰਜਾਬ ਸਰਕਾਰ ਤੇ ਕੈਪਟਨ ਦਾ ਪੁਤਲਾ
Wednesday, Jun 27, 2018 - 04:50 AM (IST)
ਦਸੂਹਾ, (ਝਾਵਰ)- ਪੰਜਾਬ ਸਰਕਾਰ ਦੀਅਾਂ ਲੋਕ ਵਿਰੋਧੀ ਨੀਤੀਅਾਂ ਖਿਲਾਫ ਵਿਕਾਸ ਮੰਚ ਦੇ ਕਨਵੀਨਰ ਜਗਮੋਹਣ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਮੰਚ ਦੇ ਵੱਡੀ ਗਿਣਤੀ ਵਰਕਰਾਂ ਨੇ ਰਾਸ਼ਟਰੀ ਰਾਜਮਾਰਗ ’ਤੇ ਕਾਂਗਰਸ ਸਰਕਾਰ ਦਾ ਪਿੱਟ-ਸਿਆਪਾ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਵਿਕਾਸ ਮੰਚ ਦੇ ਕਨਵੀਨਰ ਜਗਮੋਹਣ ਸਿੰਘ ਬੱਬੂ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ ਹੁਣ ਤੱਕ ਦੇ 15 ਮਹੀਨਿਆਂ ’ਚ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜੋ ਕਿ ਉਨ੍ਹਾਂ ਨਾਲ ਸ਼ਰੇਆਮ ਧੋਖਾ ਹੈ। ਕਾਂਗਰਸ ਸਰਕਾਰ ਕੀਤੇ ਵਾਅਦੇ ਅਨੁਸਾਰ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦੇ ਸਕੀ, ਜਦਕਿ ਬਿਜਲੀ ਦੇ ਰੇਟ ਅਤੇ ਬੱਸ ਕਿਰਾਇਆਂ ’ਚ ਚੋਖਾ ਵਾਧਾ ਕਰ ਦਿੱਤਾ ਗਿਆ ਹੈ। ਆਟਾ-ਦਾਲ ਸਕੀਮ ਬੰਦ ਕਰ ਦਿੱਤੀ ਗਈ ਹੈ, ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਮੰਚ ਲੋਕ ਹਿੱਤਾਂ ਲਈ ਅਾਪਣਾ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਕਰਮਵੀਰ ਸਿੰਘ ਘੁੰਮਣ, ਦਿਲਬਾਗ ਸਿੰਘ ਸੰਮਤੀ ਮੈਂਬਰ, ਬਲਕਾਰ ਸਿੰਘ ਪਨੂੰ, ਮਾਸਟਰ ਨਰਿੰਦਰਜੀਤ ਸਿੰਘ, ਅਮਰਪ੍ਰੀਤ ਸੋਨੂੰ ਖਾਲਸਾ, ਹਰਮਿੰਦਰ ਸਿੰਘ ਫੌਜੀ, ਐਡਵੋਕੇਟ ਗੁਰਵਿੰਦਰ ਸਿੰਘ (ਸਾਰੇ ਕੌਂਸਲਰ), ਕਰਨੈਲ ਸਿੰਘ ਖਾਲਸਾ, ਬਿਕਰਮ ਸਿੰਘ ਸੰਧੂ, ਨਿਰਮਲ ਸਿੰਘ, ਰਸ਼ਪਿੰਦਰ ਸਿੰਘ ਸਹਿਗਾ, ਜਗੀਰ ਸਿੰਘ, ਮਲਕੀਤ ਸਿੰਘ, ਅੰਮ੍ਰਿਤ ਵਾਲੀਆ, ਹੈਪੀ, ਰੁਪਿੰਦਰ, ਅਮਨ ਧਨੋਆ, ਉਂਕਾਰ ਸਿੰਘ ਸਰਪੰਚ, ਸਾਬੀ ਰੰਧਾਵਾ, ਸਰਪੰਚ ਹਰਮਿੰਦਰ ਸਿੰਘ ਕੁਲਾਰ, ਬਚਿੱਤਰ ਸਿੰਘ, ਗੋਪਾਲ ਸਿੰਘ, ਦਲਵੀਰ ਸਰਪੰਚ, ਮੇਜਰ ਸਿੰਘ, ਤਰਸੇਮ ਸਿੰਘ ਖਾਲਸਾ, ਮਨਜਿੰਦਰ ਮੰਨਾ, ਜੋਗਿੰਦਰ ਸਿੰਘ ਭਾਟੀਆ, ਰਣਵੀਰ ਸਾਬੀ, ਸ਼ੁਭਮ ਸ਼ਰਮਾ, ਰੁਪਿੰਦਰ ਲੰਗਰਪੁਰ, ਗੋਪੀ ਵਿਰਕ, ਸ਼ੰਕਰ ਸਿੰਘ ਆਦਿ ਹਾਜ਼ਰ ਸਨ।
