ਜਲੰਧਰ ਦੇ ਮਸ਼ਹੂਰ ਕਾਲਜ 'ਚ ਵਾਪਰੀ ਵੱਡੀ ਘਟਨਾ ਨੇ ਉਡਾਏ ਹੋਸ਼, ਪ੍ਰੋਫ਼ੈਸਰ ਦੇ ਬੇਟੇ ਨੇ 8ਵੀਂ ਮੰਜ਼ਿਲ ਤੋਂ ਮਾਰੀ ਛਾਲ
Saturday, Apr 19, 2025 - 05:36 PM (IST)

ਜਲੰਧਰ (ਸੁਨੀਲ)- ਥਾਣਾ ਮਕਸੂਦਾਂ ਅਧੀਨ ਆਉਂਦੇ ਐੱਨ. ਆਈ. ਟੀ. ਕਾਲਜ ਵਿੱਚ ਇਕ ਪ੍ਰੋਫ਼ੈਸਰ ਦੇ ਪੁੱਤਰ ਨੇ 8ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਮ੍ਰਿਤਕ ਰਜਤ, ਜੋਕਿ ਰਾਜਕੁਮਾਰ ਦਾ ਪੁੱਤਰ ਸੀ, ਪਟਿਆਲਾ ਦੀ ਇਕ ਅਕੈਡਮੀ ਵਿੱਚ ਪੜ੍ਹਦਾ ਸੀ। ਰਜਤ ਦੇ ਪਿਤਾ ਨੂੰ ਅਕੈਡਮੀ ਤੋਂ ਫ਼ੋਨ ਆਇਆ ਕਿ ਰਜਤ ਬਹੁਤ ਜ਼ਿੱਦੀ ਹੈ। ਇਸੇ ਲਈ NIT ਦੇ ਪ੍ਰੋਫ਼ੈਸਰ ਨੇ ਉਸ ਨੂੰ ਐੱਨ. ਆਈ. ਟੀ. ਵਿੱਚ ਆਪਣੇ ਕੋਲ ਰੱਖਿਆ। ਪੁਲਸ ਮੁਤਾਬਕ ਰਜਤ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਸੀ। ਰਜਤ ਨੇ ਸ਼ੁੱਕਰਵਾਰ ਨੂੰ ਐੱਨ. ਆਈ. ਟੀ. ਇਮਾਰਤ ਦੀ 8ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ 13 ਮੁਲਜ਼ਮ ਗ੍ਰਨੇਡ ਲਾਂਚਰ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e