ਪੰਜਾਬੀ ਅਦਾਕਾਰਾ ਨੇ ''ਆਪ'' ਉਮੀਦਵਾਰ ਸਾਧੂ ਸਿੰਘ ਲਈ ਮੰਗੀਆਂ ਵੋਟਾਂ

Tuesday, May 14, 2019 - 04:28 PM (IST)

ਪੰਜਾਬੀ ਅਦਾਕਾਰਾ ਨੇ ''ਆਪ'' ਉਮੀਦਵਾਰ ਸਾਧੂ ਸਿੰਘ ਲਈ ਮੰਗੀਆਂ ਵੋਟਾਂ

ਮੋਗਾ (ਵਿਪਨ) : ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸੂਬੇ 'ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬੀ ਫਿਲਮਾਂ ਦੀ ਸੁਪਰ ਸਟਾਰ ਅਦਾਕਾਰਾ ਸਿਮਰਨ ਸਹਿਜ ਪਾਲ ਕੌਰ ਨੇ ਮੋਗਾ ਦੇ ਬਾਜ਼ਾਰਾਂ 'ਚ 'ਆਪ' ਉਮੀਦਵਾਰ ਪ੍ਰੋ. ਸਾਧੂ ਸਿੰਘ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ ਨੂੰ ਦੁਬਾਰਾ ਚੰਗੀਆਂ ਵੋਟਾਂ ਨਾਲ ਜਿੱਤ ਹਾਸਲ ਕਰਾਉਣੀ ਹੈ। ਦੱਸ ਦੇਈਏ ਕਿ ਸਿਮਰਨ ਸਹਿਜ ਪਾਲ ਕੌਰ ਨੇ ਪਿਛਲੇ ਦਿਨੀਂ ਮੋਗਾ 'ਚ ਹੀ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ ਅਤੇ ਉਸ ਸਮੇਂ ਤੋਂ ਹੀ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਚੋਣ ਪ੍ਰਚਾਰ ਕਰ ਰਹੀ ਹੈ।
 


author

Babita

Content Editor

Related News