ਸੋਸ਼ਲ ਮੀਡੀਆ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

09/04/2023 6:28:01 PM

ਧਨੌਲਾ (ਰਾਈਆਂ) : ਜੋਗੀ ਬਰਾਦਰੀ ਦੇ ਭਾਈਚਾਰੇ ਖ਼ਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲਾ ਪਿੰਡ ਕੋਟਦੁੱਨਾ ਦਾ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਨੂੰ ਉਸਦੇ ਸਾਥੀ ਸਣੇ ਥਾਣਾ ਧਨੌਲਾ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭਾਈਚਾਰੇ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਰੋਸ ਵਜੋਂ ਕੱਲ੍ਹ ਜੋਗੀ ਬਰਾਦਰੀ ਨਾਲ ਸਬੰਧਤ ਪੰਜਾਬ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ਤੋਂ ਪਹੁੰਚੇ ਭਾਈਚਾਰੇ ਦੇ ਲੋਕਾਂ ਨੇ ਵਿਸ਼ਾਲ ਇਕੱਠ ਕਰਕੇ ਥਾਣਾ ਧਨੌਲਾ ਵਿਖੇ ਪਿੰਡ ਕੋਟਦੁੱਨਾ ਦੇ ਪ੍ਰੋਡਿਊਸਰ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ : ‘ਮੈਂ ਲਾਰੈਂਸ ਬਿਸ਼ਨੋਈ ਦਾ ਭਰਾ ਬੋਲਦਾ, ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਕਰਾਂਗਾ ਖ਼ਤਮ’

ਜੋਗੀ ਭਾਈਚਾਰੇ ਦੇ ਰੋਹ ਨੂੰ ਵੇਖਦਿਆਂ ਹੋਇਆ ਥਾਣਾ ਧਨੌਲਾ ਨੇ ਪਿੰਡ ਕੋਟਦੁੱਨਾ ਦੇ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਹਰਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਕੋਟਦੁੱਨਾ ਅਤੇ ਉਸਦਾ ਸਾਥੀ ਕਿਸ਼ਨ ਦਾਸ ਬਾਵਾ ਵਾਸੀ ਰੋੜੀ ਸਿਰਸਾ, ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਖ਼ਿਲਾਫ ਪੁਲਸ ਨੇ ਐੱਸ. ਸੀ. ਐੱਸ.ਟੀ. ਐਕਟ ਸਣੇ ਹੋਰਨਾਂ ਬਣਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਕੀਤੀ ਗਈ ਸੀ ਜਦੋਂਕਿ ਇਸ ਮਾਮਲੇ ’ਚ ਕੁਝ ਅਣਪਛਾਤੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਭਰਾ ਨੇ ਕੁਹਾੜੀ ਨਾਲ ਵੱਢ ਸੁੱਟੀ ਭੈਣ, ਫਿਰ ਜੋ ਹੋਇਆ ਦੇਖ ਦੰਗ ਰਹਿ ਗਿਆ ਪਰਿਵਾਰ

PunjabKesari

ਇਸ ਗ੍ਰਿਫ਼ਤਾਰੀ ਤੋਂ ਬਾਅਦ ਪ੍ਰਧਾਨ ਛਿੰਦਾ ਨਾਥ, ਸ਼ੌਕੀ ਨਾਥ ਭਦੌੜ, ਮੇਵਾ ਨਾਥ ਧੂਰੀ, ਗਿਆਨ ਨਾਥ ਬਰਨਾਲਾ, ਜੀਵਨ ਨਾਥ ਰਾਏਕੋਟ, ਸੁਨੀਲ ਨਾਥ ਰੋਪੜ, ਹਰਜੀਤ ਨਾਥ ਸਮਾਣਾ, ਰਿੰਕੂ ਨਾਥ, ਕਰਮਜੀਤ ਨਾਥ ਮਹਿੰਦਰ ਨਾਥ, ਮੁਖਤਿਆਰ ਨਾਥ, ਗਿੱਦੜ ਨਾਥ, ਸ਼ਕਤੀ ਨਾਥ ਤਪਾ ਆਦਿ ਨੇ ਦੱਸਿਆ ਇਹ ਪ੍ਰੋਡਿਊਸਰ ਡੀ. ਐੱਕਸ. ਐੱਕਸ. ਐੱਕਸ. ਯੂ-ਟਿਊਬ ਚੈਨਲ ਰਾਹੀਂ ਸਾਡੇ ਜੋਗੀ ਸਮਾਜ ਅਤੇ ਔਰਤਾਂ ਖ਼ਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਸੀ ਜਿਸ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਹ ਕਿਸੇ ਹੋਰ ਧਰਮ ਵਿਸ਼ੇਸ਼ ਜਾਂ ਫਿਰ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰੇ।

ਇਹ ਵੀ ਪੜ੍ਹੋ : ਸਰਕਾਰੀ ਪ੍ਰਾਇਮਰੀ ਸਕੂਲ ’ਚ ਮਚ ਗਿਆ ਚੀਕ-ਚਿਹਾੜਾ, 22 ਸਾਲਾ ਅਧਿਆਪਕਾ ਨੇ ਕਲਾਸ ’ਚ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News