ਪ੍ਰਿਯੰਕਾ ਗਾਂਧੀ ਅੱਜ ਉਤਰਨਗੇ ਪੰਜਾਬ ਦੇ ਚੋਣ ਅਖਾੜੇ ’ਚ
Sunday, Feb 13, 2022 - 09:21 AM (IST)
 
            
            ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਦੇ ਚੋਣ ਅਖਾੜੇ ਵਿਚ ਐਤਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਉਤਰਨ ਜਾ ਰਹੇ ਹਨ। ਪੰਜਾਬ ਵਿਚ ਆਪਣੇ ਪਹਿਲਾਂ ਦੌਰੇ ਦੌਰਾਨ ਪ੍ਰਿਯੰਕਾ ਗਾਂਧੀ ਦਿਨਭਰ ਤਾਬੜਤੋੜ ਪ੍ਰਚਾਰ ਕਰਨਗੇ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, 'CM ਚੰਨੀ ਦੇ ਭਾਣਜੇ ਨੂੰ ਬੋਰੀਆਂ 'ਚ ਪਾ-ਪਾ ਕੁੱਟਿਆ ਗਿਆ'
ਪ੍ਰਿਯੰਕਾ ਸਵੇਰੇ ਬਠਿੰਡਾ ਏਅਰਪੋਰਟ ’ਤੇ ਉਤਰਨਗੇ, ਜਿਸ ਤੋਂ ਬਾਅਦ 11 ਵਜੇ ਉਹ ਕੋਟਕਪੂਰਾ ਵਿਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਧੂਰੀ ਵਿਚ ਔਰਤਾਂ ਦੇ ਨਾਲ ਰੂ-ਬ-ਰੂ ਹੋਣ ਤੋਂ ਬਾਅਦ ਉਹ ਡੇਰਾਬੱਸੀ ਵਿਚ ਰੋਡ ਸ਼ੋਅ ਕਰਨਗੇ। ਉੱਥੇ ਹੀ, ਸ਼ਾਮ ਢੱਲਦੇ-ਢੱਲਦੇ ਉਹ ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੋ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਨਵਾਂ ਅਲਰਟ ਜਾਰੀ, ਜਾਣੋ ਅਗਲੇ 3 ਦਿਨ ਕਿਹੋ ਜਿਹਾ ਰਹੇਗਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            