ਹੁਸ਼ਿਆਰਪੁਰ: ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਪਿੰਡ ਸਿੰਬਲੀ ਦਾ ਇਹ ਸਰਕਾਰੀ ਹਾਈ ਸਕੂਲ, ਬਣਿਆ ਖਿੱਚ ਦਾ ਕੇਂਦਰ
Thursday, May 20, 2021 - 06:48 PM (IST)
ਗੜ੍ਹਸ਼ੰਕਰ (ਸ਼ੋਰੀ)- ਪ੍ਰਾਈਵੇਟ ਸਕੂਲਾਂ ਦੀ ਖਿੱਚ ਦਾ ਮੁੱਖ ਕੇਂਦਰ ਉਨ੍ਹਾਂ ਦੀਆਂ ਆਲੀਸ਼ਾਨ ਇਮਾਰਤਾਂ, ਗਰਾਊਂਡਾਂ ਅਤੇ ਦਰੱਖ਼ਤਾਂ ਦੀ ਸਜਾਵਟ ਹੁੰਦੀ ਹੈ। ਇਨਾਂ ਤਿੰਨਾਂ ਖੂਬੀਆਂ ਪੱਖੋਂ ਪੂਰੀ ਤਰਾਂ ਸਮਰੱਥ ਅਤੇ ਨਾਲ ਸਮਾਰਟ ਕਲਾਸ ਰੂਮ ਵੱਡੀ ਲਾਇਬਰੇਰੀ ਅਤੇ ਹਰਬਲ ਗਾਰਡਨ ਯੁਕਤ ਵਾਲੇ ਸਰਕਾਰੀ ਹਾਈ ਸਕੂਲ ਸਿੰਬਲੀ ਦੀਆਂ ਹੋਰ ਕਈ ਖੂਬੀਆਂ ਹਨ, ਜੋ ਕਿ ਉਸ ਨੂੰ ਕਹਿੰਦੇ ਕਹਾਉਂਦੇ ਨਿੱਜੀ ਸਕੂਲਾਂ ਤੋਂ ਵੱਖਰਾ ਅਤੇ ਉੱਪਰ ਸਾਬਤ ਕਰ ਰਿਹਾ ਹੈ।
ਇਹ ਵੀ ਪੜ੍ਹੋ: ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ
ਬੀਤੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਸਕੂਲ ਵਿੱਚੋਂ ਪੜ੍ਹਨ ਵਾਲੇ ਵਿਦਿਆਰਥੀ ਆਈ. ਏ. ਐੱਸ., ਆਈ. ਪੀ. ਐੱਸ, ਵਿਦੇਸ਼ਾਂ ਵਿਚ ਡਾਕਟਰ ਅਤੇ ਸਿੱਖਿਆ ਜਗਤ ਵਿੱਚ ਆਪਣਾ ਵੱਡਾ ਕੱਦ ਕਾਠ ਰੱਖਦੇ ਹਨ। ਸਕੂਲ ਦੀ ਮੁੱਖ ਅਧਿਆਪਕਾ ਮੀਨਾਕਸ਼ੀ ਭੱਲਾ ਅਨੁਸਾਰ ਅੱਜ ਡੈਮੋਸਟ੍ਰੇਸ਼ਨ ਦਾ ਜ਼ਮਾਨਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਮਲਟੀ ਮੀਡੀਆ ਵਾਈਫਾਈ ਲੈਬ, ਆਲੀਸ਼ਾਨ ਲਾਇਬ੍ਰੇਰੀ, ਬੱਚਿਆਂ ਲਈ ਮਾਡਰਨ ਫਰਨੀਚਰ ਅਤੇ ਹੋਰ ਸਾਜ਼ੋ ਸਾਮਾਨ ਸਿੰਬਲੀ ਦੇ ਇਸ ਸਰਕਾਰੀ ਸਕੂਲ ਵਿੱਚ ਉਪਲੱਬਧ ਹਨ, ਜੋ ਕਿ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਅਤੇ ਸਾਰੀਆਂ ਪੋਸਟਾਂ ਦਾ ਭਰੇ ਹੋਣਾ ਸਕੂਲ ਦੀ ਗੁਣਵੱਤਾ ਨੂੰ ਹੋਰ ਵਧਾਉਂਦਾ ਹੈ।
ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ
ਉਨ੍ਹਾਂ ਦੱਸਿਆ ਕਿ ਪਿੰਡ ਦੇ ਐੱਨ. ਆਰ. ਆਈਜ਼ ਵਿਅਕਤੀਆਂ ਦਾ ਸਕੂਲ ਨੂੰ ਹਮੇਸ਼ਾ ਵੱਡਾ ਸਹਿਯੋਗ ਰਿਹਾ ਹੈ, ਜਿਸ ਦੀ ਬਦੌਲਤ ਅੱਜ ਇਸ ਸਕੂਲ ਦੀਆਂ ਜ਼ਰੂਰਤਾਂ ਬੜੀ ਆਸਾਨੀ ਨਾਲ ਪੂਰੀਆਂ ਹੋ ਜਾਂਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਉਨਾਂ ਦੀਆਂ ਲੋੜਾਂ ਅਨੁਸਾਰ ਅਸੀਂ ਸਾਧਨ ਉਪਲੱਬਧ ਕਰਵਾ ਪਾਉਂਦੇ ਹਾਂ। ਮੁੱਖ ਅਧਿਆਪਕਾ ਮੀਨਾਕਸ਼ੀ ਭੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਅਜਿਹੇ ਸਕੂਲ ਦੀ ਦੇਖਰੇਖ ਅੱਜ ਕਰ ਰਹੇ ਹਨ, ਜਿਸ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਬੀਤੇ ਸਮੇਂ ਅਤੇ ਮੌਜੂਦਾ ਸਮੇਂ ਵਿਚ ਹਨ। ਉਨਾਂ ਦੱਸਿਆ ਕਿ ਸਿੱਖਿਆ ਮਹਿਕਮੇ ਵੱਲੋਂ ਜੋ ਸਮਾਰਟ ਸਕੂਲ ਐਜੂਕੇਸ਼ਨ ਦੀ ਮੁਹਿੰਮ ਆਰੰਭੀ ਗਈ ਹੈ, ਉਸ ਲੜੀ ਵਿੱਚ ਉਨ੍ਹਾਂ ਦਾ ਸਕੂਲ ਹਮੇਸ਼ਾਂ ਜ਼ਿਲ੍ਹੇ ਭਰ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ਮੋਹਰੀ ਸਕੂਲਾਂ ਵਿਚ ਗਿਣਿਆ ਜਾਂਦਾ ਹੈ।
ਕਿਹੜੇ ਐੱਨ. ਆਰ. ਆਈਜ਼. ਵਿਅਕਤੀਆਂ ਦਾ ਰਹਿੰਦਾ ਹੈ ਸਹਿਯੋਗ
ਸਿੰਬਲੀ ਸਕੂਲ ਵਿਚ ਰਮਿੰਦਰ ਸਿੰਘ ਰੰਧਾਵਾ, ਸੁਖਚੈਨ ਜੀਤ ਕੌਰ ਰੰਧਾਵਾ, ਕਮਲਦੀਪ ਸਿੰਘ ਬੈਂਸ, ਕਸ਼ਮੀਰ ਸਿੰਘ ਬੈਂਸ, ਬਲਵੀਰ ਸਿੰਘ ਬਾਸੀ ਅਤੇ ਹੋਰ ਐੱਨ. ਆਰ. ਆਈਜ਼ ਦਾ ਵੱਡਾ ਸਹਿਯੋਗ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ
ਇਸ ਸਕੂਲ ਵਿੱਚੋਂ ਪੜੇ ਵਿਦਿਆਰਥੀ, ਜਿਨਾਂ ਵੱਡੀਆਂ ਮੱਲਾਂ ਮਾਰੀਆਂ
ਸਿੰਬਲੀ ਦੇ ਇਸ ਸਰਕਾਰੀ ਸਕੂਲ ਤੋਂ ਪੜਾਈ ਪੂਰੀ ਕਰਨ ਵਾਲੇ ਮਰਹੂਮ ਹਰੀ ਰਾਮ ਆਈ. ਏ. ਐੱਸ. ਆਫਿਸਰ ਬਣੇ, ਸੁਦੇਸ਼ ਕੁਮਾਰ ਡੀ. ਜੀ. ਪੀ. ਕੇਰਲਾ, ਰਮਿੰਦਰ ਸਿੰਘ ਰੰਧਾਵਾ ਵੈਨਕੂਵਰ ਨੇ ਵਿਦੇਸ਼ਾਂ ਦੀ ਧਰਤੀ ਅਤੇ ਸਿੱਖਿਆ ਜਗਤ ਵਿਚ ਆਪਣਾ ਨਾਮ ਕਮਾਇਆ ਅਤੇ ਇਸ ਤੋਂ ਇਲਾਵਾ ਸੁਰਿੰਦਰ ਸਿੰਘ ਅਮਰੀਕਾ ਵਿੱਚ ਡਾਕਟਰੀ ਪੇਸ਼ੇ ਵਿੱਚ ਇਕ ਨਾਮਵਰ ਸ਼ਖ਼ਸੀਅਤ ਬਣੇ।
ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ
ਕੀ ਕਹਿਣੈ ਪਿੰਡ ਦੇ ਸਰਪੰਚ ਦਾ
ਪਿੰਡ ਸਿੰਬਲੀ ਤੋਂ ਸਰਪੰਚ ਅਮਰਜੀਤ ਸਿੰਘ ਅਨੁਸਾਰ ਪਿੰਡ ਦੇ ਸਰਕਾਰੀ ਹਾਈ ਸਕੂਲ ਦੀਆਂ ਜਿੰਨੀਆਂ ਸਿਫ਼ਤਾਂ ਕੀਤੀਆਂ ਜਾਣ ਉਹ ਘੱਟ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਢੁੱਕਵਾਂ ਮਾਹੌਲ ਮਿਲ ਰਿਹਾ ਹੈ, ਉਸ ਦੇ ਨਾਲ ਹੀ ਸਾਰੀਆਂ ਪੋਸਟਾਂ ਪੂਰੀਆਂ ਹੋਣਾ ਇਕ ਵੱਡੀ ਉਪਲੱਬਧੀ ਹੈ। ਸਕੂਲ ਵਿੱਚ ਹਰ ਤਰ੍ਹਾਂ ਦਾ ਇਨਫਰਾ ਸਟਰੱਕਚਰ ਹੈ। ਨਜ਼ਦੀਕੀ ਪਿੰਡਾਂ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ ਪਿੰਡ ਦੇ ਐੱਨ. ਆਰ. ਆਈਜ਼. ਵੀਰਾਂ ਵੱਲੋਂ ਟਰਾਂਸਪੋਟੇਸ਼ਨ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਹੈ, ਜੋ ਕਿ ਵਿਰਲੇ ਹੀ ਸਰਕਾਰੀ ਸਕੂਲਾਂ ਵਿਚ ਹੋਵੇਗਾ। ਇਸ ਤੋਂ ਇਲਾਵਾ ਫੁੱਟਬਾਲ ਅਤੇ ਬਾਸਕਟਬਾਲ ਦੀਆਂ ਗਰਾਊਂਡਾਂ ਤਿਆਰ ਹਨ। ਇਸ ਸਕੂਲ ਦੀ ਬਦੌਲਤ ਹੀ ਪਿੰਡ ਸਿੰਬਲੀ ਦੀ ਫੁਟਬਾਲ ਦੀ ਇਕ ਨਾਮੀ ਟੀਮ ਇਲਾਕੇ ਵਿੱਚ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?