ਰਈਸਾਂ ਨੂੰ ਰਾਸ ਨਹੀਂ ਆ ਰਹੀ ਜ਼ਮੀਨੀ ਜ਼ਿੰਦਗੀ, ਨਿੱਜੀ ਜੈੱਟ ਦਾ ਲੁਤਫ਼ ਖੜ੍ਹਾ ਕਰੇਗਾ ਵੱਡਾ ਸੰਕਟ

05/06/2023 4:45:29 PM

ਜਲੰਧਰ (ਇੰਟ) : ਅਸਮਾਨ ’ਚ ਨਿੱਜੀ ਜੈੱਟ ਦਾ ਲੁਤਫ਼ ਉਠਾਉਣ ਵਾਲੇ ਦੁਨੀਆ ਭਰ ਦੇ ਰਈਸਾਂ ਨੂੰ ਜ਼ਮੀਨੀ ਜ਼ਿੰਦਗੀ ਰਾਸ ਨਹੀਂ ਆ ਰਹੀ। ਸ਼ਾਇਦ ਉਹ ਇਸ ਗੱਲ ਤੋਂ ਅਨਜਾਣ ਹਨ ਕਿ ਉਨ੍ਹਾਂ ਦੇ ਜੈੱਟ ਸੈਂਕੜੇ ਟਨ ਮਾਰੂ ਗੈਸਾਂ ਵਾਤਾਵਰਣ ਵਿਚ ਛੱਡ ਰਹੇ ਹਨ। ਇਕ ਰਿਪੋਰਟ ਮੁਤਾਬਕ ਪਿਛਲੇ ਦੋ ਦਹਾਕਿਆਂ ਵਿਚ ਨਿੱਜੀ ਜੈੱਟਾਂ ਦੀ ਗਿਣਤੀ ’ਚ ਦੋਗੁਣਾ ਤੋਂ ਵੱਧ ਭਾਵ 134 ਫ਼ੀਸਦੀ ਵਾਧਾ ਹੋਇਆ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੇ ਅੰਕੜੇ ਇਹ ਦੱਸਦੇ ਹਨ ਕਿ ਇਨ੍ਹਾਂ ਦੀ ਵਰਤੋਂ ਵਿਚ 20 ਫ਼ੀਸਦੀ ਅਤੇ ਇਨ੍ਹਾਂ ਤੋਂ ਨਿਕਲਣ ਵਾਲੀਆਂ ਗੈਸਾਂ ਵਿਚ ਤਕਰੀਬਨ 23 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਇੰਸਟੀਚਿਊਟ ਫਾਰ ਪਾਲਿਸੀ ਸਟੱਡੀਜ਼ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ‘ਹਾਈ ਫਲਾਇਰਜ਼ 2023’ ਵਿਚ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਟੀਚਰ ਐਲਿਜੀਬਿਲਿਟੀ ਟੈਸਟ ਦੇਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਆਧਾਰ 'ਤੇ ਹੋਵੇਗਾ ਭਰਤੀ ਦਾ ਫ਼ੈਸਲਾ

ਇਕ ਸਾਲ ’ਚ ਭਰੀਆਂ 53 ਲੱਖ ਤੋਂ ਵੱਧ ਉਡਾਣਾਂ

ਅੰਕੜਿਆਂ ਮੁਤਾਬਕ ਜਿੱਥੇ 2000 ਵਿਚ 9895 ਪ੍ਰਾਈਵੇਟ ਜੈੱਟ ਸਨ, ਉਨ੍ਹਾਂ ਦੀ ਗਿਣਤੀ 2022 ਵਿਚ ਵਧ ਕੇ 23133 ’ਤੇ ਪਹੁੰਚ ਗਈ ਹੈ। ਉੱਥੇ ਹੀ ਜੇ 2022 ਦੇ ਅੰਕੜਿਆਂ ਨੂੰ ਦੇਖੀਏ ਤਾਂ ਇਕੱਲੇ ਇਸੇ ਸਾਲ ਵਿਚ 53 ਲੱਖ ਤੋਂ ਵੱਧ ਨਿੱਜੀ ਉਡਾਣਾਂ ਭਰੀਆਂ ਗਈਆਂ। ਇਹ ਨਿੱਜੀ ਜੈੱਟ ਵਾਤਾਵਰਣ ’ਤੇ ਕਿੰਨਾ ਦਬਾਅ ਪਾ ਰਹੇ ਹਨ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਵਪਾਰਕ ਜਹਾਜ਼ਾਂ ਦੀ ਤੁਲਨਾ ਵਿਚ ਪ੍ਰਤੀ ਯਾਤਰੀ ਘੱਟੋ-ਘੱਟ 10 ਗੁਣਾ ਵਧ ਪ੍ਰਦੂਸ਼ਣ ਫੈਲਾਉਂਦੇ ਹਨ।

ਇਹ ਵੀ ਪੜ੍ਹੋ :  ਨਾਬਾਲਗ ਮੁੰਡੇ ਦੀ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਮਚਾਈ ਤੜਥੱਲੀ, ਵੇਖ ਹਰ ਕੋਈ ਹੈਰਾਨ

ਵਿਸ਼ਵ ਹਵਾਬਾਜ਼ੀ ਉਦਯੋਗ ਦਿੰਦਾ ਹੈ 100 ਕਰੋੜ ਟਨ ਸੀ.ਓ. 2

ਹਾਲ ਹੀ ’ਚ ਪ੍ਰਕਾਸ਼ਿਤ ਹੋਏ ਇਕ ਹੋਰ ਅਧਿਐਨ ਤੋਂ ਪਤਾ ਲੱਗਾ ਹੈ ਕਿ ਵਿਸ਼ਵ ਹਵਾਬਾਜ਼ੀ ਉਦਯੋਗ ਹਰ ਸਾਲ ਔਸਤਨ ਤਕਰੀਬਨ 100 ਕਰੋੜ ਟਨ ਕਾਰਬਨ ਡਾਈਆਕਸਾਈਡ (ਸੀ.ਓ. 2) ਛੱਡ ਰਿਹਾ ਹੈ ਜਿਹੜੀ ਜਲਵਾਯੂ ਦੇ ਨਜ਼ਰੀਏ ਤੋਂ ਇਕ ਵੱਡਾ ਖ਼ਤਰਾ ਹੈ। ਇੰਨਾ ਹੀ ਨਹੀਂ ਇਸ ਗੈਸ ਵਿਚ ਪਿਛਲੇ ਦੋ ਦਹਾਕਿਆਂ ਤੋਂ ਹਰ ਸਾਲ 2.5 ਫ਼ੀਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ। ਦੇਖਿਆ ਜਾਵੇ ਤਾਂ ਇਨਸਾਨਾਂ ਨੇ ਜਲਵਾਯੂ ਵਿਚ ਆਉਂਦੀਆਂ ਤਬਦੀਲੀਆਂ ਵਿਚ ਜਿੰਨਾ ਯੋਗਦਾਨ ਪਾਇਆ ਹੈ, ਉਸ ਦੇ 3.5 ਫ਼ੀਸਦੀ ਹਿੱਸੇ ਲਈ ਵਿਸ਼ਵ ਹਵਾਬਾਜ਼ੀ ਉਦਯੋਗ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਅਮੀਰ ਤਬਕੇ ਲਈ ਸ਼ਾਨੋ-ਸ਼ੌਕਤ ਅਤੇ ਐਸ਼ ਦਾ ਪ੍ਰਤੀਕ ਸਮਝੇ ਜਾਣ ਵਾਲੇ ਨਿੱਜੀ ਜੈੱਟ ਵਾਤਾਵਰਣ ਅਤੇ ਜਲਵਾਯੂ ਦੇ ਨਜ਼ਰੀਏ ਤੋਂ ਬਹੁਤ ਜ਼ਿਆਦਾ ਖ਼ਤਰਨਾਕ ਹਨ। ਹਾਲਾਂਕਿ ਇਸ ਦੇ ਬਾਵਜੂਦ ਇਨ੍ਹਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਕੁਝ ਗਿਣੇ-ਚੁਣੇ ਰਈਸ ਲੋਕਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਵਿਚ ਯੋਗਦਾਨ ਲਈ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ।

2.78 ਲੱਖ ਕਰੋੜ ਦਾ ਹੈ ਨਿੱਜੀ ਜੈੱਟ ਬਾਜ਼ਾਰ

ਡਾਊਨ-ਟੂ-ਅਰਥ ਦੀ ਇਕ ਹੋਰ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਸਾਲ ਨਿੱਜੀ ਜੈੱਟਾਂ ਦੀ ਵਿਕਰੀ ਹੁਣ ਤਕ ਸਭ ਤੋਂ ਸਿਖ਼ਰਲੇ ਪੱਧਰ ’ਤੇ ਪਹੁੰਚ ਸਕਦੀ ਹੈ। ਰਿਪੋਰਟ ’ਚ ਦੁਨੀਆ ਦੇ ਕੁਝ ਖੁਸ਼ਹਾਲ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਇਨ੍ਹਾਂ ਨਿੱਜੀ ਜੈੱਟਾਂ ਦੀ ਵਰਤੋਂ ਕਰ ਰਹੇ ਹਨ। ਜਿੱਥੇ 2021 ’ਚ ਇਸ ਨਾਲ ਜੁੜਿਆ ਬਾਜ਼ਾਰ ਤਕਰੀਬਨ 2.64 ਲੱਖ ਕਰੋੜ ਰੁਪਏ (3230 ਕਰੋੜ ਡਾਲਰ) ਤਕ ਪਹੁੰਚ ਗਿਆ ਸੀ, ਇਸੇ ਤਰ੍ਹਾਂ ਅੰਦਾਜ਼ਾ ਹੈ ਕਿ ਇਹ ਵਾਧਾ 2023 ’ਚ ਵੀ ਜਾਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਅਧਿਕਾਰੀਆਂ 'ਤੇ ਨਜ਼ਰਸਾਨੀ ਰੱਖਣ ਲਈ ਮਹਿਕਮੇ ਦਾ ਵੱਡਾ ਫ਼ੈਸਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News