ਪੈਸਾ ਦੁੱਗਣਾ ਕਰਨ ਦੇ ਚੱਕਰ ''ਚ ਲੁੱਟੇ ਗਏ ਲੋਕ, ਕਰੋੜਾਂ ਦਾ ਮੁਨਾਫ਼ਾ ਖੱਟ ਫ਼ਰਾਰ ਹੋਈ ਕੰਪਨੀ

Tuesday, Aug 11, 2020 - 12:18 PM (IST)

ਪੈਸਾ ਦੁੱਗਣਾ ਕਰਨ ਦੇ ਚੱਕਰ ''ਚ ਲੁੱਟੇ ਗਏ ਲੋਕ, ਕਰੋੜਾਂ ਦਾ ਮੁਨਾਫ਼ਾ ਖੱਟ ਫ਼ਰਾਰ ਹੋਈ ਕੰਪਨੀ

ਲੁਧਿਆਣਾ (ਰਾਜ) : ਫੋਕਲ ਪੁਆਇੰਟ ਦੇ ਇਲਾਕੇ ’ਚ ਸਥਿਤ ਇਕ ਨਿੱਜੀ ਕੰਪਨੀ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਈ ਲੋਕਾਂ ਤੋਂ ਕਰੋੜਾਂ ਦੀ ਠੱਗੀ ਮਾਰ ਲਈ। ਇਸ ਤੋਂ ਬਾਅਦ ਕੰਪਨੀ ਆਪਣਾ ਦਫ਼ਤਰ ਹੀ ਬੰਦ ਕਰ ਕੇ ਭੱਜ ਗਈ। ਠੱਗੀ ਦਾ ਸ਼ਿਕਾਰ ਹੋਏ ਲੋਕ ਸੋਮਵਾਰ ਨੂੰ ਦਫ਼ਤਰ ਦੇ ਬਾਹਰ ਇਕੱਠੇ ਹੋਏ, ਜਿੱਥੇ ਲੋਕਾਂ ਨੇ ਕੰਪਨੀ ਖਿਲਾਫ਼ ਧਰਨਾ ਪ੍ਰਦਰਸ਼ਨ ਵੀ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਨੇਤਾਵਾਂ ਨੂੰ ਦਿੱਤੀ 'ਸੁਰੱਖਿਆ' ਬਾਰੇ ਕੈਪਟਨ ਨੇ ਲਿਆ ਅਹਿਮ ਫ਼ੈਸਲਾ

ਹਾਲਾਂਕਿ ਪੀੜਤਾਂ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹੋਈ ਹੈ। ਦੁੱਗਰੀ ਦੀ ਸਰਬਜੀਤ ਕੌਰ, ਤਾਜਪੁਰ ਰੋਡ ਦਾ ਰਾਜ ਕੁਮਾਰ, ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਅੱਗੇ ਤੋਂ ਅੱਗੇ ਜਾਣਕਾਰਾਂ ਤੋਂ ਕੰਪਨੀ ਜੁਆਇਨ ਕਰਵਾਈ ਸੀ। ਉਨ੍ਹਾਂ ਨੇ ਲੱਖਾਂ ਰੁਪਏ ਕੰਪਨੀ ’ਚ ਲਗਵਾ ਦਿੱਤੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਹਨ, ਜਿਨ੍ਹਾਂ ਨੇ ਕਰੋੜਾਂ ਰੁਪਏ ਕੰਪਨੀ ’ਚ ਲਾਏ ਹਨ ਪਰ ਕੰਪਨੀ ਪੈਸੇ ਲੈ ਕੇ ਫਰਾਰ ਹੋ ਗਈ।

ਇਹ ਵੀ ਪੜ੍ਹੋ : ਲੰਬੀ ਬੀਮਾਰੀ ਦਾ ਦੁੱਖ ਝੱਲਿਆ ਨਾ ਗਿਆ, ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

ਉਨ੍ਹਾਂ ਨੇ ਕਈ ਵਾਰ ਫੋਨ ਕੀਤੇ ਪਰ ਕੰਪਨੀ ਦੇ ਮਾਲਕਾਂ ਦੇ ਨੰਬਰ ਬੰਦ ਹਨ। ਫਿਰ ਸੋਮਵਾਰ ਨੂੰ ਉਹ ਸਾਰੇ ਕੰਪਨੀ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ ਸਨ, ਜਿੱਥੇ ਕੰਪਨੀ ਨੇ ਤਾਲੇ ਲਗਾਏ ਹਨ। ਉਨ੍ਹਾਂ ਨੇ ਰੋਸ ਜਤਾਉਂਦੇ ਹੋਏ ਕੰਪਨੀ ਦੇ ਬੰਦ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦੇ 'ਚ ਕਈ ਲੋਕਾਂ ਨੇ ਵੱਖ-ਵੱਖ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਹਰ ਵਾਰ ਸਹੁਰੇ ਹੀ ਮਾੜੇ ਨੀ ਹੁੰਦੇ, ਕਈ 'ਨੂੰਹਾਂ' ਵੀ ਜਿਊਣਾ ਹਰਾਮ ਕਰ ਦਿੰਦੀਆਂ ਨੇ...


author

Babita

Content Editor

Related News