ਲੁਧਿਆਣਾ ਦੀ Central Jail ''ਚ ਖ਼ੂਨ-ਖ਼ਰਾਬਾ, ਹਵਾਲਾਤੀਆਂ ਵਿਚਕਾਰ ਹੋਈ ਜ਼ਬਰਦਸਤ ਝੜਪ

Tuesday, Nov 14, 2023 - 11:52 AM (IST)

ਲੁਧਿਆਣਾ ਦੀ Central Jail ''ਚ ਖ਼ੂਨ-ਖ਼ਰਾਬਾ, ਹਵਾਲਾਤੀਆਂ ਵਿਚਕਾਰ ਹੋਈ ਜ਼ਬਰਦਸਤ ਝੜਪ

ਲੁਧਿਆਣਾ (ਵੈੱਬ ਡੈਸਕ, ਸਿਆਲ) : ਇੱਥੇ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ੍ਹ 'ਚ ਉਸ ਵੇਲੇ ਖੂਨ-ਖ਼ਰਾਬਾ ਹੋ ਗਿਆ, ਜਦੋਂ ਹਵਾਲਾਤੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਇਕ ਹਵਾਲਾਤੀ ਦੇ ਸਿਰ 'ਚ ਸੱਟ ਲੱਗ ਗਈ, ਜਿਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ 22 ਸਾਲਾ ਵਿਆਹੁਤਾ ਲਈ ਬਣੀ ਆਖ਼ਰੀ ਰਾਤ, ਪਤੀ ਨੇ ਕੁੱਟਿਆ ਤਾਂ ਮਾਂ ਨੂੰ ਫੋਨ ਕਰ ਕੀਤਾ ਵੱਡਾ ਕਾਂਡ

ਇਸ ਦੀ ਜਾਣਕਾਰੀ ਮਿਲਦੇ ਹੀ ਜ਼ਖਮੀ ਹਵਾਲਾਤੀ ਦੇ ਪਰਿਵਾਰਕ ਮੈਂਬਰ ਵੀ ਸਿਵਲ ਹਸਪਤਾਲ ਪਹੁੰਚ ਗਏ। ਉਨ੍ਹਾਂ ਦੀ ਪੁਲਸ ਨੇ ਬਹਿਸਬਾਜ਼ੀ ਵੀ ਹੋਈ। ਪਰਿਵਾਰਕ ਮੈਂਬਰਾਂ ਨੇ ਜੇਲ੍ਹ ਮੁਲਾਜ਼ਮਾਂ 'ਤੇ ਉਨ੍ਹਾਂ ਦੇ ਪੁੱਤ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਵੀ ਲਾਏ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਸਿਹਤ ਵਿਭਾਗ ਨੇ ਜਾਰੀ ਕੀਤੀ Advisory

ਜਾਣਕਾਰੀ ਮੁਤਾਬਕ ਜ਼ਖਮੀ ਹੋਏ ਹਵਾਲਾਤੀ ਦੀ ਪਛਾਣ ਪ੍ਰੀਤਮ ਸਿੰਘ ਦੇ ਰੂਪ 'ਚ ਹੋਈ ਹੈ। ਉਕਤ ਹਵਾਲਾਤੀ 'ਤੇ ਕਤਲ ਦੇ ਦੋਸ਼ ਤਹਿਤ ਮਾਮਲਾ ਦਰਜ ਹੈ, ਜਿਸ ਦੇ ਕਾਰਨ ਉਹ ਜੇਲ੍ਹ 'ਚ ਬੰਦ ਹੈ। ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News