ਜੇਲ੍ਹਾਂ ’ਚ ਜਾਣ ਲਈ ਕੈਦੀਆਂ ਦੇ 5 ਟੈਸਟ ਪੁਲਸ ਲਈ ਵਧਾਉਣਗੇ ਸਿਰਦਰਦੀ

Wednesday, Nov 23, 2022 - 02:47 PM (IST)

ਜੇਲ੍ਹਾਂ ’ਚ ਜਾਣ ਲਈ ਕੈਦੀਆਂ ਦੇ 5 ਟੈਸਟ ਪੁਲਸ ਲਈ ਵਧਾਉਣਗੇ ਸਿਰਦਰਦੀ

ਲੁਧਿਆਣਾ (ਸਿਆਲ) : ਪੰਜਾਬ ਦੀਆਂ ਜੇਲ੍ਹਾਂ ’ਚ ਤਰ੍ਹਾਂ-ਤਰ੍ਹਾਂ ਦੇ ਤਜੁਰਬੇ ਕੀਤੇ ਜਾ ਰਹੇ ਹਨ। ਰੋਜ਼ਾਨਾ ਸਰਕਾਰ ਦੇ ਜੇਲ੍ਹ ਮੰਤਰਾਲੇ ਵੱਲੋਂ ਨਵਾਂ ਨਿਯਮ ਲਾਗੂ ਕਰ ਕੇ ਲੋਕਾਂ ਨੂੰ ਇਹ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਜੇਲ੍ਹਾਂ ’ਚ ਬਿਹਤਰ ਕੰਮ ਹੋ ਰਿਹਾ ਹੈ। ਹੁਣ ਪੰਜਾਬ ਦੀਆਂ ਜੇਲ੍ਹਾਂ ’ਚ ਕੈਦੀਆਂ ਨੂੰ ਜੁਡੀਸ਼ੀਅਲ ’ਚ ਭੇਜਣ ਲਈ ਇਕ ਨਹੀਂ, 5 ਤਰ੍ਹਾਂ ਦੇ ਟੈਸਟ ਹੋਣਗੇ, ਜਦੋਂਕਿ ਪਹਿਲਾਂ ਇਕ ਆਮ ਟੈਸਟ ’ਤੇ ਹੀ ਬੰਦੀ ਨੂੰ ਜੁਡੀਸ਼ੀਅਲ ਕਰ ਲਿਆ ਜਾਂਦਾ ਸੀ। ਦੱਸਣਯੋਗ ਹੈ ਕਿ ਇਸ ਨਿਯਮ ਨੂੰ ਲਾਗੂ ਕਰਵਾਉਣ ਲਈ ਵਿਭਾਗ ਦੇ ਅਧਿਕਾਰੀ ਮੋਹਰੀ ਹੋਏ ਹਨ, ਜਿਨ੍ਹਾਂ ’ਚ ਜੁਡੀਸ਼ੀਅਲ 'ਚ ਜਾਣ ਲਈ ਬੰਦੀ ਨੂੰ ਐੱਚ. ਆਈ. ਵੀ., ਹੈਪੇਟਾਈਟਸ, ਯੋਨ ਨਾਲ ਸਬੰਧਿਤ ਟੈਸਟ ਕਰਵਾਉਣੇ ਪੈਣਗੇ।

ਇਨ੍ਹਾਂ ਟੈਸਟਾਂ ਦੇ ਪਿੱਛੇ ਇਹ ਵੀ ਤਰਕ ਹੈ ਕਿ ਜੇਕਰ ਕੈਦੀ ਦੀ ਸਿਹਤ ਹਿਸਟਰੀ ਪਹਿਲਾਂ ਨਾਲੋਂ ਜੇਲ੍ਹ ਦੇ ਅਧਿਕਾਰੀਆਂ ਕੋਲ ਹੋਵੇਗੀ ਤਾਂ ਉਹ ਬਾਅਦ ’ਚ ਨਵੀਂ ਬੀਮਾਰੀ ਲੱਗਣ ਦਾ ਬਹਾਨਾ ਵੀ ਨਹੀਂ ਲਗਾ ਸਕੇਗਾ। ਇਸ ’ਤੇ ਜੇਲ੍ਹ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਪ੍ਰਕਿਰਿਆ ਪਹਿਲਾਂ ਤੋਂ ਥੋੜ੍ਹੀ ਵੱਡੀ ਕਰ ਦਿੱਤੀ ਹੈ ਪਰ ਇਸ ਨਾਲ ਜੇਲ ਸਟਾਫ਼ ਨੂੰ ਕਾਫੀ ਹੱਦ ਤੱਕ ਆਸਾਨੀ ਰਹੇਗੀ ਪਰ ਦੂਜੇ ਪਾਸੇ ਪੁਲਸ ’ਤੇ ਇਸ ਦਾ ਬੋਝ ਪਵੇਗਾ ਕਿਉਂਕਿ ਜੁਡੀਸ਼ੀਅਲ ’ਚ ਭੇਜਣ ਤੋਂ ਪਹਿਲਾਂ ਪੁਲਸ ਨੂੰ ਬੰਦੀ ਦੇ ਇਹ ਸਾਰੇ ਟੈਸਟ ਕਰਵਾਉਣ ਦੀ ਜ਼ਿੰਮੇਵਾਰੀ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਇਲਾਕਾ ਪੁਲਸ ਇਸ ਪ੍ਰਕਿਰਿਆ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ।
 


author

Babita

Content Editor

Related News