ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ

Wednesday, Apr 28, 2021 - 11:48 AM (IST)

ਹੁਣ ਕੈਦੀਆਂ ਦੀਆਂ ਅਦਾਲਤੀ ਪੇਸ਼ੀਆਂ ਤੇ ਮੁਲਾਕਾਤਾਂ ਹੋਣਗੀਆਂ ‘ਆਨਲਾਈਨ’, ਅਦਾਲਤਾਂ ਨੇ ਦਿੱਤੀ ਸਿਧਾਂਤਕ ਸਹਿਮਤੀ

ਜਲੰਧਰ (ਐੱਨ. ਮੋਹਨ)–ਪੰਜਾਬ ਦੀਆਂ ਜੇਲਾਂ ’ਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਵੇਖਦੇ ਹੋਏ ਸੂਬੇ ਦੀਆਂ ਅਦਾਲਤਾਂ ਨੂੰ ‘ਆਨਲਾਈਨ’ ਕਰਨ ਦੀ ਤਿਆਰੀ ਹੋ ਗਈ ਹੈ। ਸੂਬੇ ਦੇ ਜੇਲ੍ਹ ਮਹਿਕਮੇ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਸੂਬੇ ਦੀਆਂ ਹੋਰ ਅਦਾਲਤਾਂ ਨੂੰ ਪੱਤਰ ਭੇਜ ਕੇ ਅਜਿਹੀ ਅਪੀਲ ਕੀਤੀ ਸੀ, ਜਿਸ ਨੂੰ ਸਿਧਾਂਤਕ ਤੌਰ ’ਤੇ ਅਦਾਲਤਾਂ ਦੀ ਮਨਜ਼ੂਰੀ ਮਿਲ ਗਈ ਹੈ। ਪੰਜਾਬ ਦੀਆਂ 6 ਜੇਲ੍ਹਾਂ ਨੂੰ ਵੀ ਸਰਕਾਰ ਨੇ ਕੈਦੀਆਂ ਦੇ ਇਕਾਂਤਵਾਸ ਕੇਂਦਰ ਦੇ ਰੂਪ ’ਚ ਤਬਦੀਲ ਕਰ ਦਿੱਤਾ ਹੈ। ਪੰਜਾਬ ਦੀਆਂ ਜੇਲ੍ਹਾਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਜ਼ਿਆਦਾ ਪ੍ਰੇਸ਼ਾਨੀ ਉਦੋਂ ਪੈਦਾ ਹੁੰਦੀ ਹੈ, ਜਦ ਕਿਸੇ ਕੈਦੀ ਜਾਂ ਵਿਚਾਰਅਧੀਨ ਕੈਦੀ ਨੂੰ ਪੇਸ਼ੀ ਲਈ ਅਦਾਲਤ ’ਚ ਲਿਜਾਇਆ ਜਾਂਦਾ ਹੈ। ਇਸ ਦੌਰਾਨ ਉਸ ਦਾ ਸੰਪਰਕ ਕਈ ਲੋਕਾਂ ਨਾਲ ਹੁੰਦਾ ਹੈ, ਜਿਸ ’ਚ ਉਸ ਦੇ ਰਿਸ਼ਤੇਦਾਰ, ਪੁਲਸ ਕਰਮਚਾਰੀ, ਅਦਾਲਤ ਨਾਲ ਜੁੜੇ ਲੋਕ ਆਦਿ ਵੀ ਸ਼ਾਮਲ ਹੁੰਦੇ ਹਨ। ਸਰਕਾਰ ਦੇ ਕੋਰੋਨਾ ਨਿਯਮਾਂ ਅਨੁਸਾਰ ਅਜਿਹੇ ’ਚ ਹਰੇਕ ਅਜਿਹੇ ਕੈਦੀ ਨੂੰ ਇਕਾਂਤਵਾਸ ’ਚ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ।

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

ਪੰਜਾਬ ’ਚ ਇਸ ਸਮੇਂ 26 ਜੇਲਾਂ ਹਨ, ਜਿਨ੍ਹਾਂ ’ਚ 7 ਸੈਂਟਰਲ, 5 ਜ਼ਿਲਾ, 10 ਉਪ, ਇਕ ਮਹਿਲਾ ਅਤੇ ਇਕ ਬਾਲ ਜੇਲ੍ਹ ਅਤੇ 2 ਓਪਨ ਜੇਲ੍ਹ ਸ਼ਾਮਲ ਹਨ। ਸੈਂਟਰਲ ਜੇਲ੍ਹ ’ਚੋਂ ਹਰ ਰੋਜ਼ ਲਗਭਗ 200 ਬੰਦੀਆਂ ਨੂੰ ਅਦਾਲਤੀ ਪੇਸ਼ੀ ਲਈ ਲਿਜਾਇਆ ਜਾਂਦਾ ਹੈ ਜਦਕਿ ਹੋਰ ਜੇਲਾਂ ਤੋਂ ਔਸਤਨ 20 ਬੰਦੀ ਅਦਾਲਤਾਂ ’ਚ ਲਿਜਾਏ ਜਾਂਦੇ ਹਨ।

ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)

ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਮਾਰਚ ਮਹੀਨੇ ਤੋਂ ਮੁਲਾਕਾਤਾਂ ਦਾ ਸਿਲਸਿਲਾ ਹੋਇਆ ਬੰਦ 
ਕੋਰੋਨਾ ਵਾਇਰਸ ਦੇ ਪਹਿਲੇ ਪੜਾਅ ’ਚ ਪਿਛਲੇ ਸਾਲ ਮਾਰਚ ਮਹੀਨੇ ਤੋਂ ਮੁਲਾਕਾਤਾਂ ਦਾ ਸਿਲਸਿਲਾ ਬੰਦ ਹੈ। ਅਜਿਹੇ ’ਚ ਜੇਲ ਵਿਭਾਗ ਨੇ ਉਦੋਂ ਤੋਂ ਕੈਦੀਆਂ ਨੂੰ ਅਧਿਕਾਰਤ ਮੋਬਾਈਲ ’ਤੇ ਵਟਸਐਪ ਵੀਡੀਓ ਕਾਲ ਰਾਹੀਂ ਆਪਣੇ-ਆਪਣੇ ਪਰਿਵਾਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ, ਜੋ ਅਜੇ ਵੀ ਜਾਰੀ ਹੈ। ਜੇਲ੍ਹ ਮਹਿਕਮੇ ਦੇ ਸਪਸ਼ਟ ਨਿਰਦੇਸ਼ ਹਨ ਕਿ ਜਦ ਤੱਕ ਕੈਦੀ ਜਾਂ ਮੁਲਜ਼ਮ ਤੋਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਨਾ ਲੈ ਲਈ ਜਾਵੇ, ਉਸ ਨੂੰ ਜੇਲ੍ਹ ’ਚ ਦਾਖ਼ਲ ਨਾ ਹੋਣ ਦਿੱਤਾ ਜਾਵੇ। ਨਵੇਂ ਕੈਦੀਆਂ ਲਈ ਸੂਬਾ ਸਰਕਾਰ ਨੇ ਗੁਰਦਾਸਪੁਰ, ਸੰਗਰੂਰ, ਵਿਸ਼ੇਸ਼ ਜੇਲ੍ਹ ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਜੇਲ੍ਹ ’ਚ ਪ੍ਰਬੰਧ ਕੀਤਾ ਹੋਇਆ ਹੈ। ਪਹਿਲਾਂ ਕੈਦੀਆਂ ਨੂੰ ਇਨ੍ਹਾਂ ਜੇਲ੍ਹਾਂ ’ਚ 14 ਦਿਨਾਂ ਲਈ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਹੋਰਨਾਂ ਜੇਲ੍ਹਾਂ ’ਚ ਭੇਜਿਆ ਜਾਂਦਾ ਹੈ ਅਤੇ ਉਹ ਵੀ ਸਿੱਧਾ ਬੈਰਕ ’ਚ ਨਹੀਂ ਸਗੋਂ ਵੱਖਰੇ ਬੈਰਕ ’ਚ, ਜਦਕਿ ਛੁੱਟੀ ਕੱਟ ਕੇ ਆਏ ਬੰਦੀਆਂ ਲਈ ਪਠਾਨਕੋਟ ਅਤੇ ਬਰਨਾਲਾ ਜੇਲ੍ਹ ਹੈ, ਜਿਨ੍ਹਾਂ ਨੇ ਪਹਿਲਾਂ ਉਥੇ ਰਹਿਣਾ ਹੁੰਦਾ ਹੈ। ਅਜੇ ਇਨ੍ਹਾਂ ਜੇਲ੍ਹਾਂ ’ਚ 3000 ਤੋਂ ਵੱਧ ਕੈਦੀ ਅਜਿਹੇ ਹਨ ਜੋ ਨਵੇਂ ਹਨ ਜਾਂ ਛੁੱਟੀ ਕੱਟ ਕੇ ਆਏ ਹਨ ਅਤੇ ਇਨ੍ਹਾਂ ਜੇਲ੍ਹਾਂ ’ਚ ਹਨ। ਕੋਰਨਾ ਪਾਜ਼ੇਟਿਵ ਪੁਰਸ਼ ਬੰਦੀਆਂ ਲਈ ਲੁਧਿਆਣਾ, ਬਠਿੰਡਾ ਤੇ ਮੋਗਾ ਜੇਲ੍ਹ ਜਦਕਿ ਔਰਤ ਕੈਦੀਆਂ ਲਈ ਮਾਲੇਰਕੋਟਲਾ ਜੇਲ ’ਚ ਇਕਾਂਤਵਾਸ ਕੇਂਦਰ ਬਣਾਏ ਗਏ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ

ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ’ਚ ਕੋਰੋਨਾ ਵਾਇਰਸ ਨਾ ਫੈਲੇ, ਇਸ ਲਈ ਅਦਾਲਤਾਂ ਨੂੰ ‘ਆਨਲਾਈਨ ਪੇਸ਼ੀਆਂ’ ਲਈ ਅਪੀਲ ਕੀਤੀ ਗਈ ਸੀ, ਜਿਸ ਨੂੰ ਲਗਭਗ ਸਹਿਮਤੀ ਮਿਲ ਚੁੱਕੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਕੋਰੋਨਾ ਦੇ ਖ਼ੌਫ਼ ਤੋਂ ਰਾਹਤ ਤਾਂ ਮਿਲੇਗੀ ਹੀ, ਨਾਲ ਹੀ ਸੂਬੇ ਦੇ ਪੁਲਸ ਕਰਮਚਾਰੀਆਂ ਅਤੇ ਸਰਕਾਰ ਦੀ ਸ਼ਕਤੀ ਅਤੇ ਧਨ ਵੀ ਬਚੇਗਾ, ਜੋ ਇਸ ਪ੍ਰਕਿਰਿਆ ’ਤੇ ਖ਼ਰਚ ਹੋ ਰਿਹਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News