ਤਿਹਾੜ ਜੇਲ੍ਹ ''ਚੋਂ ਪੈਰੋਲ ''ਤੇ ਆਇਆ ਖ਼ਤਰਨਾਕ ਕੈਦੀ ਵਾਪਸ ਨਾ ਮੁੜਿਆ, ਪੁਲਸ ਨੇ ਹਥਿਆਰਾਂ ਸਣੇ ਕੀਤਾ ਕਾਬੂ

Saturday, Apr 10, 2021 - 01:49 PM (IST)

ਤਿਹਾੜ ਜੇਲ੍ਹ ''ਚੋਂ ਪੈਰੋਲ ''ਤੇ ਆਇਆ ਖ਼ਤਰਨਾਕ ਕੈਦੀ ਵਾਪਸ ਨਾ ਮੁੜਿਆ, ਪੁਲਸ ਨੇ ਹਥਿਆਰਾਂ ਸਣੇ ਕੀਤਾ ਕਾਬੂ

ਖੰਨਾ (ਵਿਪਨ) : ਤਿਹਾੜ ਜੇਲ੍ਹ ਤੋਂ ਪੈਰੋਲ 'ਤੇ ਆ ਕੇ ਵਾਪਸ ਨਾ ਮੁੜਨ ਵਾਲੇ ਖ਼ਤਰਨਾਕ ਕੈਦੀ ਨੂੰ ਖੰਨਾ ਪੁਲਸ ਵੱਲੋਂ ਉਸ ਦੇ ਸਾਥੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਹਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਜੁਗਰਾਜ ਸਿੰਘ ਵਾਸੀ ਉੱਤਰਾਖੰਡ ਨੇ ਹਰਿਦੁਆਰ 'ਚ ਰਹਿੰਦੇ ਆਪਣੇ ਸਾਥੀ ਬਲਵਿੰਦਰ ਸਿੰਘ ਚਾਚਾ ਨਾਲ ਮਿਲ ਕੇ ਚੰਡੀਗੜ੍ਹ ਬੈਂਕ ਲੁੱਟਣੀ ਸੀ। ਇਨ੍ਹਾਂ ਦੋਹਾਂ ਨੇ ਯੂ. ਪੀ. 'ਚ 1 ਲੱਖ 40 ਹਜ਼ਾਰ ਰੁਪਏ ਵੀ ਲੁੱਟੇ ਸੀ। 

ਇਹ ਵੀ ਪੜ੍ਹੋ : ਪੰਜਾਬ ਦੀ 'ਵੇਰਕਾ ਲੱਸੀ' ਦੀ ਸ਼ੌਕੀਨ Indian Army, ਸਰਹੱਦਾਂ 'ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)

ਇਸ ਸੰਬੰਧੀ ਦੱਸਦਿਆਂ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਜੁਗਰਾਜ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਸੂਬਿਆਂ ਅੰਦਰ 8 ਮੁਕੱਦਮੇ ਦਰਜ ਹਨ। ਇਹ ਤਿਹਾੜ ਜੇਲ੍ਹ 'ਚੋਂ ਪੈਰੋਲ ਤੇ ਆਇਆ ਸੀ ਅਤੇ ਬਾਅਦ 'ਚ ਵਾਪਸ ਨਹੀਂ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਬੰਦ ਹੋਈ ਰਾਤ ਦੀ 'ਬੱਸ ਸੇਵਾ'ਹੁਣ ਜੁਗਰਾਜ ਆਪਣੇ ਸਾਥੀ ਬਲਵਿੰਦਰ ਸਿੰਘ ਚਾਚਾ ਦੇ ਕਹਿਣ 'ਤੇ ਅੰਮ੍ਰਿਤਸਰ ਨਾਜਾਇਜ਼ ਹਥਿਆਰ ਲਿਜਾ ਰਿਹਾ ਸੀ, ਜਿਸ ਦੌਰਾਨ ਪੁਲਸ ਨੇ ਉਸ ਨੂੰ ਸਾਥੀ ਹਰਮਨਪ੍ਰੀਤ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਬਲਵਿੰਦਰ ਸਿੰਘ ਚਾਚਾ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News