ਜੇਲ ''ਚ ਮੋਬਾਇਲ ਸਪਲਾਈ ਕਰਨ ਦੇ ਮਾਮਲੇ ''ਚ ਵਾਰਡਨਾਂ ਸਣੇ 5 ਮੁਲਜ਼ਮ ਨਿਆਇਕ ਹਿਰਾਸਤ ''ਚ

03/14/2020 12:57:33 PM

ਨਾਭਾ (ਜੈਨ, ਭੂਪਾ): ਥਾਣਾ ਸਦਰ ਪੁਲਸ ਨੇ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਨੀਟਾ ਦਿਓਲ, ਪਰਵਿੰਦਰ ਟਾਈਗਰ, ਮੁਕੰਦ ਖਾਨ ਅਤੇ ਦੋਵੇਂ ਵਾਰਡਨਾਂ ਵਰਿੰਦਰ ਕੁਮਾਰ ਤੇ ਤਰਨਦੀਪ ਸਿੰਘ ਨੂੰ ਮਾਣਯੋਗ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਨੀਰਜ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਪੇਸ਼ ਕੀਤਾ। ਸਾਰਿਆਂ ਨੂੰ 26 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ। ਵਾਰਡਨਾਂ ਨੂੰ ਮੈਕਸੀਮਮ ਸਕਿਓਰਿਟੀ ਜੇਲ ਅਤੇ ਨੀਟਾ, ਟਾਈਗਰ, ਮੁਕੰਦ ਖਾਨ ਨੂੰ ਨਵੀਂ ਜ਼ਿਲਾ ਜੇਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਗੈਂਗਸਟਰ ਨੀਟਾ ਦੀ ਨਿਸ਼ਾਨਦੇਹੀ 'ਤੇ ਜੇਲ 'ਚੋਂ 3 ਹੋਰ ਮੋਬਾਇਲ ਬਰਾਮਦ

ਡੀ. ਐੱਸ. ਪੀ. ਥਿੰਦ ਨੇ ਦੱਸਿਆ ਕਿ ਨਵੀਂ ਜ਼ਿਲਾ ਜੇਲ ਨਾਭਾ ਦੇ ਅਫਸਰਾਂ ਦੀ ਸ਼ਿਕਾਇਤ ਅਨੁਸਾਰ 6 ਮਾਰਚ ਨੂੰ ਦੋ ਜੇਲ ਵਾਰਡਨਾਂ ਵਰਿੰਦਰ ਕੁਮਾਰ ਅਤੇ ਤਰਨਦੀਪ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ 2 ਦਿਨ ਦਾ ਰਿਮਾਂਡ ਲਿਆ ਗਿਆ ਸੀ। ਜਾਂਚ-ਪੜਤਾਲ ਵਿਚ ਸਾਹਮਣੇ ਆਇਆ ਕਿ ਜੇਲ ਕੰਪਲੈਕਸ ਵਿਚ ਮੋਬਾਇਲ ਸਪਲਾਈ ਕਰਨ ਦਾ ਰੈਕੇਟ ਚੱਲ ਰਿਹਾ ਹੈ। ਇਸ ਮਾਮਲੇ ਵਿਚ ਸ਼ਾਮਲ ਇਕ ਹੋਰ ਹਵਾਲਾਤੀ ਮੁਕੰਦ ਖਾਨ, ਖਤਰਨਾਕ ਗੈਂਗਸਟਰ ਕੁਲਪ੍ਰੀਤ ਸਿਘ ਉਰਫ ਨੀਟਾ ਦਿਓਲ ਅਤੇ ਪਰਵਿੰਦਰ ਟਾਈਗਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ ਵਿਚ ਲੈ ਕੇ ਦੋ ਵਾਰੀ 2-2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ਵਾਰਡਨਾਂ ਤੋਂ ਪਹਿਲਾਂ 2 ਮੋਬਾਇਲ ਬਰਾਮਦ ਹੋਏ ਸਨ ਜਦੋਂ ਕਿ 3 ਹੋਰ ਮੋਬਾਇਲ ਰਿਮਾਂਡ ਦੌਰਾਨ ਜੇਲ ਕੰਪਲੈਕਸ 'ਚੋਂ ਬਰਾਮਦ ਕੀਤੇ ਗਏ। ਵਰਨਣਯੋਗ ਹੈ ਕਿ ਨੀਟਾ ਦਿਓਲ ਖਿਲਾਫ ਨਾਭਾ ਜੇਲ ਬ੍ਰੇਕ ਕਾਂਡ ਵਿਚ ਸਾਜ਼ਿਸ਼ਕਰਤਾ ਵਜੋਂ ਕੇਸ ਚੱਲ ਰਿਹਾ ਹੈ। ਪਿਛਲੇ 4 ਸਾਲਾਂ ਦੌਰਾਨ ਉਸ ਨੂੰ ਵੱਖ-ਵੱਖ ਜੇਲਾਂ ਵਿਚ ਰੱਖਿਆ ਗਿਆ। ਪਿਛਲੇ 2 ਦਿਨਾਂ ਦੌਰਾਨ ਪੁਲਸ ਕੋਈ ਰਿਕਵਰੀ ਨਹੀਂ ਕਰਵਾ ਸਕੀ।


Shyna

Content Editor

Related News