ਨੰਗਲ 'ਚ ਪ੍ਰਿੰਸੀਪਲ ਦੀ ਘਿਨੌਣੀ ਹਰਕਤ, ਬੱਚੀਆਂ ਦਾ ਕਰਦਾ ਸੀ ਯੌਨ ਸ਼ੋਸ਼ਣ, ਇਤਰਾਜ਼ਯੋਗ ਤਸਵੀਰਾਂ ਵਾਇਰਲ

Thursday, Feb 24, 2022 - 06:10 PM (IST)

ਨੰਗਲ (ਗੁਰਭਾਗ ਸਿੰਘ)-ਇਲਾਕੇ ਦੇ ਇਕ ਰਾਜਨੀਤਕ ਪ੍ਰਭਾਵ ਵਾਲੇ ਵਿਅਕਤੀ ਅਤੇ ਇਕ ਨਿੱਜੀ ਵਿੱਦਿਅਕ ਅਦਾਰੇ ਦੇ ਪ੍ਰਿੰਸੀਪਲ ਵਿਰੁੱਧ ਨੰਗਲ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ। ਇਹ ਪਰਚਾ ਬਾਲੜੀਆਂ ਦੇ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕਰਨ ’ਤੇ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਤਸਵੀਰਾਂ ਡਿਜੀਟਲ ਪਲੇਟ ਫਾਰਮ ’ਤੇ ਧੜਾਧੜ ਵਾਇਰਲ ਹੋ ਰਹੀਆਂ ਸਨ। ਪਿੰਡ ਦਘੌੜ ਦੇ ਨਿਵਾਸੀ ਅਸ਼ਵਨੀ ਕੁਮਾਰ ਨੇ ਨਾ ਸਿਰਫ਼ ਪੁਲਸ ਨੂੰ ਦਰਖ਼ਾਸਤ ਦਿੱਤੀ ਸਗੋਂ ਡਿਜੀਟਲ ਪਲੇਟ ਫਾਰਮ ’ਤੇ ਲਾਈਵ ਹੋ ਕੇ ਇਸ ਘਟਨਾਕ੍ਰਮ ਦਾ ਬਿਓਰਾ ਵੀ ਦਿੱਤਾ ਸੀ।

ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦੇ ਨਾਅਰੇ ‘ਲੜਕੀ ਹਾਂ ਲੜ ਸਕਦੀ ਹਾਂ’ ਨੂੰ ਜਾਖੜ ਨੇ ਅਬੋਹਰ ’ਚ ਕੀਤਾ ਲਾਗੂ

PunjabKesari

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਬਹੁਤ ਚਲਾਕ ਹੋਣ ਦੇ ਬਾਵਜੂਦ ਛੋਟੇ ਜਿਹੀ ਗਲਤੀ ਕਾਰਨ ਅੜਿੱਕੇ ਆ ਗਿਆ। ਨਾਬਾਲਗ ਸਕੂਲੀ ਬਾਲੜੀਆਂ, ਜਿਨ੍ਹਾਂ ਦੀ ਉਮਰ 12 ਤੋਂ 17 ਦਰਮਿਆਨ ਹੀ ਹੈ, ਨਾਲ ਖਿੱਚੀਆਂ ਇਤਰਾਜ਼ਯੋਗ ਤਸਵੀਰਾਂ ਇਸ ਪ੍ਰਿੰਸੀਪਲ ਨੇ ਕੰਪਿਊਟਰ ਵਿਚ ਪਾ ਕੇ ਰੱਖੀਆਂ ਸਨ। ਕੰਪਿਊਟਰ ’ਚ ਤਕਨੀਕੀ ਨੁਕਸ ਆਉਣ ਕਾਰਨ ਕੰਪਿਊਟਰ ਇਕ ਮਕੈਨਿਕ ਕੋਲ ਠੀਕ ਕਰਨ ਲਈ ਭੇਜਿਆ, ਜਿੱਥੋਂ ਇਹ ਫੋਟੋਆਂ ਵਾਇਰਲ ਹੋ ਗਈਆਂ। ਇਹ ਵੀ ਪਤਾ ਲੱਗਾ ਹੈ ਕਿ ਉਸ ਮਕੈਨਿਕ ਨਾਲ ਇਸ ਪ੍ਰਿੰਸੀਪਲ ਦੇ ਪਹਿਲਾਂ ਦੋਸਤੀ ਵਾਲੇ ਸਬੰਧ ਸਨ ਪਰ ਹੁਣ ਇਹ ਸਬੰਧ ਵਿਗੜ ਗਏ ਹਨ।

ਇਹ ਵੀ ਪੜ੍ਹੋ: ਜਲੰਧਰ: ਦਾਜ ਦੀ ਬਲੀ ਚੜ੍ਹੀ ਵਿਆਹੁਤਾ, ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਲਾਇਆ ਮੌਤ ਨੂੰ ਗਲੇ

PunjabKesari

ਚਰਚਾ ਇਹ ਵੀ ਹੈ ਕਿ ਹੁਣ ਇਹ ਵਿਅਕਤੀ ਪਿੰਡ ਤੋਂ ਬਾਹਰ ਹੈ ਅਤੇ ਇਸ ਦਾ ਮੋਬਾਇਲ ਨੰਬਰ ਵੀ ਬੰਦ ਆ ਰਿਹਾ ਹੈ। ਇਸ ਵਿਅਕਤੀ ਦੇ ਪੰਜਾਬ ਤੋਂ ਬਾਹਰ ਭੱਜਣ ਦੀ ਗੱਲ ਸੁਣ ਭੜਕੇ ਕਈ ਪਿੰਡਾਂ ਦੇ ਲੋਕਾਂ ਨੇ ਬੀਤੇ ਦਿਨ ਪਿੰਡ ਨਾਨਗਰਾਂ ਵਿਚ ਧਰਨਾ ਲਗਾਉਣ ਦੀ ਗੱਲ ਵੀ ਆਖੀ ਸੀ। ਧਰਨੇ ਤੋਂ ਕੁਝ ਦੇਰ ਬਾਅਦ ਸਥਾਨਕ ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਐੱਫ਼. ਆਈ. ਆਰ. ਨੰਬਰ 0015 ਦਰਜ ਕਰਕੇ ਮਾਹੌਲ ਖ਼ਰਾਬ ਹੋਣ ਤੋਂ ਬਚਾ ਕਰ ਦਿੱਤਾ ਹੈ। ਦਰਜ ਐੱਫ. ਆਈ. ਆਰ. ਮੁਤਾਬਕ ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਇਸ ਵਿਅਕਤੀ ਖ਼ਿਲਾਫ਼ ਧਾਰਾ 376 ਸਣੇ ਪਾਕਸੋ ਐਕਟ ਅਧੀਨ ਪਰਚਾ ਦਰਜ ਹੋਇਆ ਹੈ।

ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ

PunjabKesari

ਜਲਦ ਗ੍ਰਿਫ਼ਤਾਰੀ ਹੋਵੇਗੀ: ਡੀ. ਐੱਸ. ਪੀ .
ਡੀ. ਐੱਸ. ਪੀ. ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੀ ਦਰਖ਼ਾਸਤ ’ਤੇ ਮੁੱਢਲੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੇਸ ਦੀ ਅਗਲੇਰੀ ਜਾਂਚ ਲਈ ਟੀਮ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਜਲਦ ਗ੍ਰਿਫ਼ਤਾਰੀ ਹੋਵੇਗੀ।

PunjabKesari

ਇਹ ਵੀ ਪੜ੍ਹੋ: ਰੂਪਨਗਰ ਵਿਖੇ 9ਵੀਂ ਜਮਾਤ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News