ਜੂਨ ਤੋਂ ਬਾਅਦ ਪਾਸ ਹੋਣਗੇ ਪ੍ਰਾਇਮਰੀ ਕੇਡਰ ਦੇ ਏਰੀਅਰ ਬਿੱਲ, ਹਾਲ ਦੀ ਘੜੀ ਮਿਲੇਗੀ ਸਿਫਰ ਤਨਖ਼ਾਹ
Wednesday, Jun 01, 2022 - 04:53 PM (IST)

ਲੁਧਿਆਣਾ (ਵਿੱਕੀ) : ਅੱਜ ਡੀ. ਪੀ. ਆਈ. (ਐਲੀਮੈਂਟਰੀ ਸਿੱਖਿਆ) ਵਲੋਂ ਇਕ ਆਡੀਓ ਕਲਿੱਪ ਜਾਰੀ ਕਰਦਿਆਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪ੍ਰਾਇਮਰੀ ਕੇਡਰ ਦੇ ਅਧਿਆਪਕਾਂ ਅਤੇ ਹੋਰ ਸਟਾਫ ਦੀ ਸਿਰਫ਼ ਸੈਲਰੀ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਮਾਮਲੇ 'ਚ ਪਟਿਆਲਾ ਤੋਂ ਕਾਬੂ ਕੀਤੇ 2 ਸ਼ੱਕੀਆਂ ਬਾਰੇ SSP ਦਾ ਬਿਆਨ ਆਇਆ ਸਾਹਮਣੇ
ਇਸ ਆਡੀਓ ਕਲਿੱਪ ’ਚ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਲਈ ਸਿਰਫ਼ ਤਨਖ਼ਾਹ ਦਾ ਬਜਟ ਜਾਰੀ ਕੀਤਾ ਗਿਆ ਹੈ ਪਰ ਦੇਖਣ ’ਚ ਆਇਆ ਹੈ ਕਿ ਕਈ ਜ਼ਿਲ੍ਹਿਆਂ ਜਾਂ ਬੀ. ਪੀ. ਈ. ਓਜ਼ ਵਲੋਂ ਅਧਿਆਪਕਾਂ ਅਤੇ ਹੋਰ ਸਟਾਫ ਦੇ ਏਰੀਅਰ ਬਿੱਲ ਵੀ ਪਾਸ ਕਰਵਾ ਦਿੱਤੇ ਗਏ ਹਨ, ਜਿਸ ਕਾਰਨ ਹੋਰਨਾਂ ਅਧਿਆਪਕਾਂ ਨੂੰ ਤਨਖ਼ਾਹ ਮਿਲਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪਤੀ-ਪਤਨੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ, ਪਿੱਛੇ ਵਿਲਕਦੀ ਰਹਿ ਗਈ ਦੋ ਸਾਲਾ ਦੀ ਧੀ
ਉਨ੍ਹਾਂ ਕਿਹਾ ਕਿ ਜੂਨ ਮਹੀਨੇ ’ਚ ਪੂਰੇ ਸਾਲ ਦਾ ਬਜਟ ਜਾਰੀ ਹੋ ਜਾਵੇਗਾ। ਇਸ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਪਣੇ ਤਹਿਤ ਆਉਂਦੇ ਸਾਰੇ ਬੀ. ਪੀ. ਈ. ਓਜ਼ ਨੂੰ ਨਿਰਦੇਸ਼ ਜਾਰੀ ਕਰਨ ਕਿ ਉਹ ਇਸ ਵਾਰ ਸਿਰਫ਼ ਅਤੇ ਸਿਰਫ਼ ਅਧਿਆਪਕਾਂ ਦੀ ਤਨਖ਼ਾਹ ਹੀ ਕੱਢਵਾਉਣ ਨਾ ਕਿ ਕਿਸੇ ਵੀ ਮੁਲਾਜ਼ਮ ਦੇ ਏਰੀਅਰ ਬਿੱਲ ਪਾਸ ਕੀਤਾ ਜਾਵੇ ਤਾਂ ਕਿ ਸਾਰੇ ਅਧਿਆਪਕਾਂ ਅਤੇ ਬਾਕੀ ਮੁਲਾਜ਼ਮਾਂ ਨੂੰ ਸਮੇਂ ’ਤੇ ਤਨਖ਼ਾਹ ਮਿਲ ਸਕੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।