ਪੰਜਾਬ ''ਚ ਖ਼ੌਫਨਾਕ ਘਟਨਾ, ਭੂਤ ਕੱਢਣ ਦੇ ਨਾਂ ਤੇ ਪਾਦਰੀ ਨੇ ਕੁੱਟ-ਕੁੱਟ ਕੇ ਮਾਰ ''ਤਾ ਮੁੰਡਾ

Saturday, Aug 24, 2024 - 06:25 PM (IST)

ਪੰਜਾਬ ''ਚ ਖ਼ੌਫਨਾਕ ਘਟਨਾ, ਭੂਤ ਕੱਢਣ ਦੇ ਨਾਂ ਤੇ ਪਾਦਰੀ ਨੇ ਕੁੱਟ-ਕੁੱਟ ਕੇ ਮਾਰ ''ਤਾ ਮੁੰਡਾ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਵਿਚ ਕਬਰਿਸਤਾਨ ਵਿਚੋਂ ਇਕ ਲਾਸ਼ ਕਢਵਾ ਕੇ ਪੁਲਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਵਿਚ ਪੋਸਟਮਾਰਟਮ ਲਈ ਭੇਜੀ ਗਈ। ਇਹ ਲਾਸ਼ 30 ਸਾਲਾਂ ਨੌਜਵਾਨ ਦੀ ਸੀ ਜਿਸ ਨੂੰ ਇਕ ਪਾਦਰੀ ਅਤੇ ਉਸ ਦੇ ਸਾਥੀਆਂ ਵੱਲੋਂ ਭੂਤ ਪ੍ਰੇਤ ਕੱਢਣ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : NRI ਨੂੰ ਗੋਲੀਆਂ ਮਾਰਨ ਦੇ ਮਾਮਲੇ 'ਚ ਐਕਸ਼ਨ 'ਚ ਡੀ. ਜੀ. ਪੀ., ਇਸ ਅਫ਼ਸਰ ਨੂੰ ਸੌਂਪੀ ਜ਼ਿੰਮੇਵਾਰੀ

ਡੀ. ਐੱਸ. ਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ ਥਾਣਾ ਧਾਰੀਵਾਲ ਨੇ ਬੀਤੇ ਦਿਨ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਲੜਕਾ ਸੈਮੂਅਲ ਮਸੀਹ ਉਮਰ 30 ਸਾਲ ਜੋ ਕਿ ਬਿਮਾਰ ਸੀ। ਉਸ ਨੇ ਪਾਦਰੀ ਜੈਕਬ ਮਸੀਹ ਅਤੇ ਅਤੇ ਬਲਜੀਤ ਸਿੰਘ ਨੂੰ ਦੁਆ ਕਰਨ ਲਈ ਆਪਣੇ ਘਰ ਬੁਲਾਇਆ ਸੀ ਜੋ ਮਿਤੀ 21 ਅਗਸਤ ਨੂੰ ਰਾਤ 10.00 ਵਜੇ ਉਸ ਦੇ ਘਰ ਆਏ ਅਤੇ ਬਾਅਦ ਵਿਚ 7/8 ਹੋਰ ਵਿਅਕਤੀਆਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਉਸ ਦੇ ਲੜਕੇ ਸੈਮੂਅਲ ਮਸੀਹ ਵਿਚੋਂ ਭੂਤ ਕੱਢਣ ਦੇ ਨਾਮ 'ਤੇ ਕਾਫੀ ਮਾਰ ਕੁਟਾਈ ਕੀਤੀ ਅਤੇ ਉਸ ਨੂੰ ਮੰਜੇ ਤੇ ਪਾ ਕੇ ਚਲੇ ਗਏ। ਇਸ ਦੌਰਾਨ ਜਦੋਂ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਕਿ ਸੈਮੂਅਲ ਮਸੀਹ ਦੀ ਮੌਤ ਚੁੱਕੀ ਸੀ। ਜਿਸ ਨੂੰ ਮਿਤੀ 22 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਕਬਰਿਸਤਾਨ ਵਿਚ ਦਫਨਾ ਦਿੱਤਾ। 

ਇਹ ਵੀ ਪੜ੍ਹੋ : ਪਿੰਡ ਕੌੜੀ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਇਕ ਹੋਰ ਵੱਡਾ ਫ਼ੈਸਲਾ

ਇਸ ਬਾਰੇ ਥਾਣਾ ਧਾਰੀਵਾਲ ਵਿਖੇ ਇਤਲਾਹ ਮਿਲਣ 'ਤੇ ਜੈਕਬ ਮਸੀਹ ਉਰਫ ਜੱਕੀ ਪੁੱਤਰ ਸੱਤਾ ਮਸੀਹ ਵਾਸੀ ਸੰਘਰ ਕਲੋਨੀ, ਬਲਜੀਤ ਸਿੰਘ ਸੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਸੁਚੈਨੀਆਂ ਥਾਣਾ ਘੁੰਮਣ ਕਲਾਂ ਅਤੇ 7/8 ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਮੌਕੇ 'ਤੇ ਪਹੁੰਚੀ ਤਹਿਸੀਲਦਾਰ ਇੰਦਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਥਾਣਾ ਦਿਆਲਪੁਰਾ ਦਾ ਥਾਣੇਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News