ਨਸ਼ੇ ਵਾਲੀਆਂ ਦਵਾਈਆਂ ਸਣੇ 2 ਦਬੋਚੇ
Tuesday, Mar 27, 2018 - 05:40 AM (IST)

ਮੂਨਕ, (ਜ.ਬ.)— ਥਾਣਾ ਮੂਨਕ ਦੇ ਏ. ਐੱਸ. ਆਈ. ਸਤਗੁਰ ਸਿੰਘ ਨੇ ਆਪਣੀ ਪੁਲਸ ਪਾਰਟੀ ਸਣੇ ਹਾਂਡਾ-ਕੜੈਲ ਰੋਡ 'ਤੇ ਨਾਕੇ ਦੌਰਾਨ ਇਕ ਮੋਟਰਸਾਈਕਲ ਸਵਾਰ 2 ਵਿਅਕਤੀਆਂ ਤੋਂ ਨਸ਼ੇ ਵਾਲੀਆਂ 540 ਗੋਲੀਆਂ ਅਤੇ ਨਸ਼ੇ ਵਾਲੀ ਦਵਾਈ ਦੀਆਂ 14 ਸ਼ੀਸ਼ੀਆਂ (ਓਨਰੈਕਸ ਮਾਅਰਕਾ) ਬਰਾਮਦ ਕੀਤੀਆਂ। ਮੁਲਜ਼ਮਾਂ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਜਾਖਲ (ਹਰਿਆਣਾ) ਅਤੇ ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਲੇਮਗੜ੍ਹ ਵਜੋਂ ਹੋਈ, ਜਿਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਘਰ ਬੀਜੇ 25 ਕਿਲੋ ਡੋਡਿਆਂ ਸਣੇ ਗ੍ਰਿਫਤਾਰ
ਚੀਮਾ ਮੰਡੀ, (ਬੇਦੀ)-ਮੁੱਖ ਅਫਸਰ ਥਾਣਾ ਚੀਮਾ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜਨ ਸਿੰਘ ਨੇ ਪੁਲਸ ਪਾਰਟੀ ਸਣੇ ਮੱਖਣ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਚੋਵਾਸ ਜਖੇਪਲ ਖਿਲਾਫ ਥਾਣਾ ਚੀਮਾ 'ਚ ਮਾਮਲਾ ਦਰਜ ਕੀਤਾ। ਮੁਲਜ਼ਮ ਦੇ ਘਰ ਬੀਜੇ ਹੋਏ 25 ਕਿਲੋ ਡੋਡੇ ਪੋਸਤ ਬਰਾਮਦ ਕਰ ਕੇ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ।