ਚੰਨੀ ਦੀ ਪ੍ਰੈੱਸ ਕਾਨਫਰੰਸ ਅਤੇ ਇਨਵੈਸਟਮੈਂਟ ਸਮਿਟ ’ਚ ਨਜ਼ਰ ਨਹੀਂ ਆਏ ਮੰਤਰੀ ਆਸ਼ੂ ਅਤੇ ਐੱਮ.ਪੀ. ਬਿੱਟੂ

Wednesday, Oct 27, 2021 - 05:40 PM (IST)

ਚੰਨੀ ਦੀ ਪ੍ਰੈੱਸ ਕਾਨਫਰੰਸ ਅਤੇ ਇਨਵੈਸਟਮੈਂਟ ਸਮਿਟ ’ਚ ਨਜ਼ਰ ਨਹੀਂ ਆਏ ਮੰਤਰੀ ਆਸ਼ੂ ਅਤੇ ਐੱਮ.ਪੀ. ਬਿੱਟੂ

ਲੁਧਿਆਣਾ (ਹਿਤੇਸ਼):  ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਲੁਧਿਆਣਾ ’ਚ ਜੋ ਕੈਬਨਿਟ ਮੀਟਿੰਗ ਬੁਲਾਈ ਗਈ  ਸੀ। ਉਸ ’ਚ ਤਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਸ਼ਾਮਲ ਹੋਏ ਪਰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪ੍ਰੈੱਸ ਕਾਨਫਰੰਸ ਅਤੇ ਇਨਵੈਸਟਮੈਂਟ ਸਮਿਟ ’ਚ ਨਜ਼ਰ ਨਹੀਂ ਆਏ। ਦੱਸਿਆ ਜਾਂਦਾ ਹੈ ਕਿ ਚੰਨੀ ਨੇ ਕਈ ਵਾਰ ਆਸ਼ੂ ਦੇ ਬਾਰੇ ਪੁੱਛਿਆ ਪਰ ਉਹ ਕੈਬਨਿਟ ਮੀਟਿੰਗ ਦੇ ਤੁਰੰਤ ਬਾਅਦ ਉੱਥੋਂ ਨਿਕਲ ਗਏ ਸਨ, ਜਿਨ੍ਹਾਂ ਦਾ ਇੰਨਵੈਸਟਮੈਂਟ ਸਮਿਟ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਵੀ ਸੀ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਕਾਰਾ, ਨਾਕੇ ਦੌਰਾਨ ਕੱਢੀ ਐਂਬੂਲੈਂਸ ਦੀ ਚਾਬੀ, ਇਲਾਜ ਲਈ ਤੜਫ਼ ਰਹੇ ਮਰੀਜ਼ ਦੀ ਹੋਈ ਮੌਤ

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕੈਬਨਿਟ ਮੀਟਿੰਗ ’ਚ ਹਿੱਸਾ ਲੈਣ ਲਈ ਲੁਧਿਆਣਾ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੂੰ ਲੁਧਿਆਣਾ ਦੇ ਸਰਕਟ ਹਾਊਸ ਪੁੱਜਣ ’ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਮੁੱਖ ਮੰਤਰੀ ਬਣਨ ਤੋਂ ਬਾਅਦ ਲੁਧਿਆਣਾ ’ਚ ਮੁੱਖ ਮਤੰਰੀ ਚਰਨਜੀਤ ਸਿੰਘ ਚੰਨੀ ਦੀ ਇਹ ਪਹਿਲੀ ਫੇਰੀ ਹੈ। 

ਇਹ ਵੀ ਪੜ੍ਹੋ :  ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ

 


author

Shyna

Content Editor

Related News