ਰਾਸ਼ਟਰਪਤੀ ਚੋਣ ''ਚ ਕੀ ਐਤਕੀ ਜਾਗੇਗੀ ''ਜ਼ਮੀਰ''!

Tuesday, Jul 11, 2017 - 03:43 AM (IST)

ਰਾਸ਼ਟਰਪਤੀ ਚੋਣ ''ਚ ਕੀ ਐਤਕੀ ਜਾਗੇਗੀ ''ਜ਼ਮੀਰ''!

ਲੁਧਿਆਣਾ(ਮੁੱਲਾਂਪੁਰੀ)-ਜਿਸ ਤਰੀਕੇ ਨਾਲ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲਈ ਇਸ ਵਾਰ ਕਾਨੂੰਨੀ ਅਤੇ ਰਾਜਸੀ ਮਾਹਿਰਾਂ ਵੱਲੋਂ ਇਹ ਸਪੱਸ਼ਟ ਕੀਤਾ ਹੈ ਅਤੇ ਇਸ 'ਤੇ ਚੋਣ ਕਮਿਸ਼ਨ ਨੇ ਵੀ ਆਪਣੀ ਮੋਹਰ ਲਾ ਦਿੱਤੀ ਹੈ ਕਿ ਕੋਈ ਪਾਰਟੀ ਆਪਣੇ ਵਿਧਾਇਕ ਜਾਂ ਐੱਮ. ਪੀ. ਨੂੰ ਆਪਣੇ ਪੱਖੀ ਉਮੀਦਵਾਰ ਨੂੰ ਵੋਟ ਪਾਉਣ ਦਾ ਦਬਾਅ ਨਹੀਂ ਪਾ ਸਕਦੀ। ਹਾਲ ਹੀ ਵਿਚ ਮੀਡੀਏ ਵਿਚ ਆਈਆਂ ਇਨ੍ਹਾਂ ਖਬਰਾਂ ਨੇ ਹੁਣ ਇੰਝ ਲੱਗਣ ਲਾ ਦਿੱਤਾ ਹੈ ਕਿ ਐਤਕੀ ਰਾਸ਼ਟਰਪਤੀ ਦੀ ਚੋਣ ਲੜ ਰਹੀਆਂ ਦੋ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਜਿਨ੍ਹਾਂ ਵਿਚ ਐੱਨ. ਡੀ. ਏ. ਅਤੇ ਯੂ. ਪੀ. ਏ. ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਨੂੰ ਵੋਟ ਪਾਉਣ ਵਾਲੇ ਐੱਮ. ਪੀ. ਐੱਮ. ਐੱਲ. ਏ. ਵੋਟ ਪਾਉਣ ਤੋਂ ਪਹਿਲਾਂ ਆਪਣੀ ਜ਼ਮੀਰ ਦੀ ਆਵਾਜ਼ ਵੀ ਪਰਖ ਕੇ ਵੋਟ ਦੇਣਗੇ। ਭਾਵੇਂ ਅੰਕੜਿਆਂ ਦੇ ਚਲਦੇ ਐੱਨ. ਡੀ. ਏ. ਉਮੀਦਵਾਰ ਸ਼੍ਰੀ ਕੋਵਿੰਦ ਕੋਲ ਵੋਟਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ ਪਰ ਫਿਰ ਵੀ ਯੂ. ਪੀ. ਏ. ਨੇ ਮੈਦਾਨ 'ਚੋਂ ਭੱਜਣ ਦੀ ਬਜਾਏ ਆਪਣੀ ਵੋਟ ਸੰਭਾਲਣ ਲਈ ਆਪਣੇ ਉਮੀਦਵਾਰ ਵਜੋਂ ਮੈਡਮ ਮੀਰਾ ਕੁਮਾਰੀ ਨੂੰ ਚੋਣ ਮੈਦਾਨ ਵਿਚ ਖੜ੍ਹਾ ਕੀਤਾ ਹੈ।  ਇਸ ਨੂੰ ਦੇਖ ਕੇ ਰਾਜਸੀ ਹਲਕਿਆਂ ਵਿਚ ਇਹ ਚਰਚਾ ਛਿੜ ਚੁੱਕੀ ਹੈ ਕਿ ਸੱਤਾਧਾਰੀ ਪਾਰਟੀ ਜਾਂ ਉਸ ਦੇ ਸਹਿਯੋਗੀ ਜਾਂ ਵਿਰੋਧੀ ਪਾਰਟੀਆਂ ਦੇ ਐੱਮ. ਪੀ. ਜਾਂ ਐੱਮ. ਐੱਲ. ਏ. ਹੁਣ ਆਪਣੀ ਜ਼ਮੀਰ ਦੇ ਆਵਾਜ਼ ਦੇ ਕਾਰਨ ਵੋਟ ਪਾਉਣ ਦੀ ਜ਼ੁਅੱਰਤ ਰੱਖਣਗੇ ਕਿਉਂਕਿ ਕੁਝ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਬਾਰੇ ਨਾਰਾਜ਼ਗੀ ਜਾਂ ਨਾਪਸੰਦਗੀ ਇਸ ਵਾਰ ਵੋਟ ਪਾਉਣ ਵਾਲੇ ਵੋਟਰ ਲਈ ਆਜ਼ਾਦਤਾਨਾ ਸੋਚ ਅਤੇ ਫੈਸਲਾ ਲੈਣ ਦਾ ਆਪਣਾ ਹੱਕ ਹੋਵੇਗਾ ਕਿਉਂਕਿ ਕਾਨੂੰਨੀ ਮਾਹਿਰ ਅਤੇ ਚੋਣ ਕਮਿਸ਼ਨ ਇਸ 'ਤੇ ਮੋਹਰ ਲਾ ਚੁੱਕੇ ਹਨ।


Related News