ਪੰਜਾਬ ਪੁਲਸ ''ਚ ਭਰਤੀ ਹੋਣ ਦੇ ਚਾਹਵਾਨ ਕਰ ਲੈਣ ਤਿਆਰੀ, ਆਜ਼ਾਦੀ ਦਿਹਾੜੇ ''ਤੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

Thursday, Aug 15, 2024 - 06:18 PM (IST)

ਜਲੰਧਰ : ਪੰਜਾਬ ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ ਹੈ ਕਿਉਂਕਿ ਆਉਂਦੇ ਦਿਨਾਂ ਦੌਰਾਨ ਪੰਜਾਬ ਵਿਚ ਨਵੀਂਆਂ ਭਰਤੀਆਂ ਹੋਣ ਜਾ ਰਹੀਆਂ ਹਨ। ਇਸ ਦਾ ਐਲਾਨ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿਚ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਦੇ ਨਾਂ ਸੰਦੇਸ਼ ਦਿੰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ 2001 ਵਿਚ ਪੁਲਸ ਵਿਚ ਮੁਲਾਜ਼ਮਾਂ ਦੀ ਗਿਣਤੀ 80, 000 ਸੀ ਅਤੇ 2024 ਵਿਚ ਵੀ 80, 000 ਹੀ ਰਹੀ। ਇਸ ਸਮੇਂ ਦੌਰਾਨ ਕਿੰਨੀ ਜਨਸੰਖਿਆ ਵਧੀ, ਕਿੰਨਾ ਜ਼ੁਰਮ ਵਧਿਆ ਪਰ ਪੁਲਸ ਦੀ ਨਫ਼ਰੀ ਨਹੀਂ ਵਧੀ, ਅਸੀਂ ਇਸ ਨੂੰ 90000 'ਤੇ ਲੈ ਕੇ ਗਏ ਹੁਣ ਸਵਾ ਲੱਖ ਤਕ ਲੈ ਕੇ ਜਾਵਾਂਗੇ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ, ਔਰਤਾਂ ਲਈ ਵੱਡਾ ਐਲਾਨ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਪੁਲਸ ਵਿਚ 10000 ਨਵੀਂਆਂ ਪੋਸਟਾਂ ਕੱਢੀਆਂ ਜਾ ਰਹੀਆਂ ਹਨ। ਇਸ ਸਬੰਧੀ ਬਕਾਇਦਾ ਮਾਨਸੂਨ ਸੈਸ਼ਨ ਵਿਚ ਵੀ ਮਤਾ ਲਿਆਂਦਾ ਜਾਵੇਗਾ। ਇਸ ਨਾਲ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਪੁਲਸ ਵਿਚ ਨਵੀਂ ਭਰਤੀ ਨਾਲ ਨਫਰੀ ਵੀ ਵਧਾਈ ਜਾਵੇਗੀ, ਇਸ ਨਾਲ ਅਪਰਾਧ ਵੀ ਘਟੇਗਾ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ ਮਿਹਨਤ ਕਰੋ ਅਤੇ ਟੈਸਟ ਪਾਸ ਕਰਕੇ ਨੌਕਰੀ ਤੁਹਾਨੂੰ ਪੰਜਾਬ ਸਰਕਾਰ ਦੇਵੇਗੀ। ਨਾ ਤਾਂ ਇਸ ਲਈ ਕਿਸੇ ਸਿਫਾਰਸ਼ ਦੀ ਲੋੜ ਹੈ ਅਤੇ ਨਾ ਹੀ ਰਿਸ਼ਵਤ ਦੀ। ਸਿਰਫ ਮਿਹਨਤ ਕਰੋ ਅਤੇ ਅੱਗੇ ਆਓ। 

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਕਿਸਾਨਾਂ ਲਈ ਵੱਡਾ ਫ਼ੈਸਲਾ, ਮਿਲੇਗੀ ਰਾਹਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News