ਪ੍ਰਨੀਤ ਕੌਰ ਲਈ ਦੋਹਤ ਨੂੰਹ ਅਰਪਿਤਾ ਨੇ ਮੰਗੀਆਂ ਵੋਟਾਂ (ਵੀਡੀਓ)

Thursday, May 16, 2019 - 01:58 PM (IST)

ਪਟਿਆਲਾ (ਇੰਦਰਜੀਤ ਬਖਸ਼ੀ)—ਮਹਾਰਾਣੀ ਪ੍ਰਨੀਤ ਕੌਰ ਨੂੰ ਰਿਕਾਰਡ ਜਿੱਤ ਦਿਵਾਉਣ ਲਈ ਪੂਰਾ ਸ਼ਾਹੀ ਪਰਿਵਾਰ ਚੋਣ ਮੈਦਾਨ 'ਚ ਨਿੱਤਰ ਆਇਆ ਹੈ। ਸ਼ਾਹੀ ਮਹਿਲ ਦਾ ਹਰ ਸ਼ਖਸ ਮਹਾਰਾਣੀ ਪ੍ਰਨੀਤ ਕੌਰ ਲਈ ਪ੍ਰਚਾਰ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਕੜੀ 'ਚ ਕੈਪਟਨ ਦੀ ਦੋਹਤ ਨੂੰਹ ਅਰਪਿਤਾ ਨੇ ਪਟਿਆਲਾ 'ਚ ਚੋਣ ਮੀਟਿੰਗਾਂ ਕੀਤੀਆਂ ਅਤੇ ਮਹਾਰਾਣੀ ਪ੍ਰਨੀਤ ਕੌਰ ਲਈ ਵੋਟਾਂ ਮੰਗੀਆਂ। ਅਰਪਿਤਾ ਨੇ ਕਾਂਗਰਸ ਦੇ ਕੀਤੇ ਕੰਮਾਂ ਦੇ ਵੇਰਵਾ ਦਿੰਦੇ ਹੋਏ ਵਿਕਾਸ ਦੇ ਨਾਂ 'ਤੇ ਵੋਟਾਂ ਮੰਗੀਆਂ। ਕਿਹਾ ਜਾਂਦਾ ਹੈ ਕਿ ਇਸ ਵਾਰ ਸਿਰਫ ਉਮੀਦਵਾਰ ਹੀ ਨਹੀਂ, ਸਗੋਂ ਉਨ੍ਹਾਂ ਨੇ ਪੂਰੇ ਪਰਿਵਾਰ ਦੇ ਰਿਸ਼ਤੇਦਾਰ ਚੋਣ ਮੈਦਾਨ 'ਚ ਨਿਤਰੇ ਹੋਏ ਹਨ।

PunjabKesari

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਮੁਕਾਬਲਾ  ਡਾ.ਧਰਮਵੀਰ ਗਾਂਧੀ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਨਾਲ ਹੈ, 'ਆਪ' ਉਮੀਦਵਾਰ ਨੀਨਾ ਮਿੱਤਲ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨਾਲ ਹੈ।


author

Shyna

Content Editor

Related News