ਪੰਜਾਬ ਦੇ ਵਿਕਾਸ ''ਚ ਸਨਅਤਾਂ ਦਾ ਅਹਿਮ ਯੋਗਦਾਨ : ਪ੍ਰਨੀਤ ਕੌਰ

Tuesday, May 08, 2018 - 01:09 AM (IST)

ਪੰਜਾਬ ਦੇ ਵਿਕਾਸ ''ਚ ਸਨਅਤਾਂ ਦਾ ਅਹਿਮ ਯੋਗਦਾਨ : ਪ੍ਰਨੀਤ ਕੌਰ

ਪਟਿਆਲਾ(ਰਾਜੇਸ਼)-ਪੰਜਾਬ ਦੇ ਵਿਕਾਸ ਵਿਚ ਸਨਅਤਾਂ ਦਾ ਅਹਿਮ ਯੋਗਦਾਨ ਹੈ। ਇਸ ਲਈ ਸਰਕਾਰ ਸੂਬੇ ਵਿਚ ਸਨਅਤਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗੀ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਲੋਕ ਨਿਰਮਾਣ ਅਤੇ ਸੂਚਨਾ ਤੇ ਤਕਨਾਲੋਜੀ ਮੰਤਰੀ ਵਿਜੇਇੰਦਰ ਸਿੰਗਲਾ ਦੇ ਕੈਬਨਿਟ ਮੰਤਰੀ ਬਣਨ 'ਤੇ ਕੀਤੇ ਸਨਮਾਨ ਸਮਾਰੋਹ ਦੌਰਾਨ ਸਨਅਤਕਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਤੋਂ ਪਟਿਆਲਾ ਨੂੰ ਅਣਗੌਲਿਆ ਕੀਤਾ ਗਿਆ ਸੀ ਪਰ ਨਿਗਮ ਚੋਣਾਂ ਤੋਂ ਬਾਅਦ ਵਿਕਾਸ ਦੇ ਕੰਮ ਤੇਜ਼ੀ ਨਾਲ ਸ਼ੁਰੂ ਹੋਏ ਹਨ। ਲੰਮੇ ਸਮੇਂ ਤੋਂ ਰੁਕੇ ਬੱਸ ਸਟੈਂਡ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਬਾਈਪਾਸ ਦਾ ਕੰਮ ਲਗਭਗ ਮੁਕੰਮਲ ਹੋਣ ਨੇੜੇ ਹੈ, ਨੂੰ ਤਰਜੀਹ ਦੇ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀਆਂ ਸਾਰੀਆਂ ਸੜਕਾਂ ਜੂਨ ਦੇ ਅਖੀਰ ਤੱਕ ਨਵੀਆਂ ਬਣਾ ਦਿੱਤੀਆਂ ਜਾਣਗੀਆਂ। ਇਸ ਮੌਕੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਨਅਤਾਂ ਨੂੰ ਪੰਜਾਬ ਵਿਚ ਲਿਆਉਣ ਵਾਸਤੇ ਸਨਅਤਾਂ ਲਈ ਅਨੁਕੂਲ ਮਾਹੌਲ ਪੈਦਾ ਕੀਤਾ ਅਤੇ ਗੈਂਗਸਟਰਾਂ ਨੂੰ ਨੱਥ ਪਾ ਕੇ ਬਾਹਰੋਂ ਆਏ ਵਪਾਰੀ ਦੇ ਮਨ ਦੇ ਡਰ ਨੂੰ ਖਤਮ ਕੀਤਾ ਕਿ ਪੰਜਾਬ ਵਿਚ ਨਿਵੇਸ਼ ਕਰ ਕੇ ਉਹ ਸੁਰੱਖਿਅਤ ਹਨ। ਸਨਅਤਾਂ ਨੂੰ ਟਰੱਕ ਯੂਨੀਅਨ ਤੋਂ ਵੀ ਪ੍ਰੇਸ਼ਾਨੀ ਸੀ ਅਤੇ ਮੁੱਖ ਮੰਤਰੀ ਨੇ ਟਰੱਕ ਯੂਨੀਅਨ ਨੂੰ ਭੰਗ ਕਰ ਕੇ ਸਨਅਤਾਂ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਸਰਕਾਰ ਨੇ ਸਨਅਤਾਂ ਨੂੰ 5 ਰੁਪਏ ਯਿਨਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ। 
ਸ਼੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਟਿਆਲਾ ਅਤੇ ਸੰਗਰੂਰ ਵਿਚ ਪਲਾਸਟਿਕ ਪਾਰਕ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਇਲਾਕੇ ਵਿਚ ਪਲਾਸਟਿਕ ਪਾਰਕ ਲਈ 52 ਐੈੱਮ. ਓ. ਯੂ. ਸਾਈਨ ਹੋ ਚੁੱਕੇ ਹਨ। ਉਹ ਵਪਾਰੀਆਂ ਨੂੰ ਸਨਅਤ ਲਾਉਣ ਲਈ ਉਸੇ ਕੀਮਤ 'ਤੇ ਜਗ੍ਹਾ ਮੁਹੱਈਆ ਕਰਵਾਉਣਗੇ, ਜਿਸ ਕੀਮਤ 'ਤੇ ਕਿਸਾਨਾਂ ਨੂੰ ਲੀਜ਼ 'ਤੇ ਖੇਤੀ ਕਰਨ ਲਈ ਦਿੱਤੀ ਜਾਂਦੀ ਹੈ। 
ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਜਦ ਉਨ੍ਹਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਹੋਈ ਸੀ। ਮੁੱਖ ਮੰਤਰੀ ਅਤੇ ਪ੍ਰਨੀਤ ਕੌਰ ਨੇ ਸਿਰਫ਼ ਇਕ ਹੀ ਟੀਚਾ ਦੱਸਿਆ ਕਿ ਪਟਿਆਲਾ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਸਬੰਧੀ ਖਾਕਾ ਤਿਆਰ ਕਰ ਲਿਆ ਗਿਆ ਹੈ। ਸਨਮਾਨ ਸਮਾਰੋਹ ਵਿਚ ਸ਼ਹਿਰ ਦੇ ਸਨਅਤਕਾਰ, ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੀ. ਆਈ. ਏ. ਦੇ ਅਹੁਦੇਦਾਰਾਂ ਵੱਲੋਂ ਵਿਜੇਇੰਦਰ ਸਿੰਗਲਾ ਅਤੇ ਪ੍ਰਨੀਤ ਕੌਰ ਨੂੰ ਯਾਦਗਾਰੀ-ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ ਗਿਆ।  
ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਧਰਮ-ਪਤਨੀ ਸ਼੍ਰੀਮਤੀ ਦੀਪਾ ਸਿੰਗਲਾ, ਸਟੇਟ ਸੂਚਨਾ ਕਮਿਸ਼ਨਰ ਸੰਜੀਵ ਗਰਗ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੁੱਖ ਮੰਤਰੀ ਦੇ ਓ. ਐੈੱਸ. ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਅਤੇ ਰਾਜੇਸ਼ ਸ਼ਰਮਾ, ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਡਾਇਰੈਕਟਰ ਸੈਰ-ਸਪਾਟਾ ਸ਼ਿਵਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਸਪੋਰਟਸ ਅੰਮ੍ਰਿਤ ਕੌਰ ਗਿੱਲ, ਰਾਕੇਸ਼ ਮਿੱਤਲ, ਐੈੱਸ. ਐੈੱਸ. ਪੀ. ਡਾ. ਐੈੱਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ, ਅਸਿਸਟੈਂਟ ਕਮਿਸ਼ਨਰ ਪ੍ਰਨੀਤ ਕੌਰ ਸ਼ੇਰਗਿੱਲ, ਨਵਦੀਪ ਕੌਰ ਭਿੰਡਰ, ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ, ਰਮੇਸ਼ ਧੀਮਾਨ, ਜਤਿੰਦਰ ਗੋਇਲ, ਸੁਰਿੰਦਰ ਗਰਗ, ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਗੁਪਤਾ, ਸਿਵਲ ਸਰਜਨ ਹਰੀਸ਼ ਮਲਹੋਤਰਾ, ਡਾ. ਸੁਧੀਰ, ਡਾ. ਮਨਮੋਹਨ ਸਿੰਘ, ਹਰਕੇਸ਼ ਸਿੰਘ ਸਿੱਧੂ, ਕੌਂਸਲਰ ਮੀਨਾਕਸ਼ੀ ਸਿੰਗਲਾ, ਵਿਜੇ ਰਾਣੀ ਮਿੱਤਲ, ਸੋਨੂੰ ਸੰਗਰ ਸਮੇਤ ਪੀ. ਆਈ. ਏ. ਦੇ ਅਹੁਦੇਦਾਰ ਪ੍ਰਵੇਸ਼ ਰਾਏ ਮੰਗਲਾ, ਐੈੱਚ. ਪੀ. ਐੈੱਸ. ਲਾਂਬਾ, ਸੁਨੀਲ ਸੂਦ, ਜੈ ਨਰਾਇਣ ਗੋਇਲ, ਸੰਜੇ ਸਿੰਗਲਾ, ਅਸ਼ਵਨੀ ਗਰਗ, ਵਿਕਰਮ ਗੋਇਲ, ਰਾਕੇਸ਼ ਗੋਇਲ, ਰਾਜੇਸ਼ ਸਿੰਗਲਾ, ਗੁਰਦੇਵ ਸਿੰਘ, ਐੈੱਚ. ਪੀ. ਐੈੱਸ. ਵਾਲੀਆ, ਰਾਜੀਵ ਗੋਇਲ, ਸੰਦੀਪ ਗੁਪਤਾ, ਸਤਪਾਲ ਗੋਇਲ, ਸੁਭਾਸ਼ ਗੁਪਤਾ ਅਤੇ ਯਸ਼ਮੋਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਸਨਅਤਕਾਰ ਮੌਜੂਦ ਸਨ।


Related News