ਪ੍ਰੋ. ਚੰਦੂਮਾਜਰਾ ਦੇਸ਼ ਦੇ ਪਹਿਲੇ ਪੰਜ ਸਰਵੋਤਮ ਸੰਸਦ ਮੈਂਬਰਾਂ ''ਚ ਸ਼ਾਮਲ
Saturday, Jan 26, 2019 - 03:37 PM (IST)
ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੂਜੀ ਵਾਰ ਦੇਸ਼ ਦੇ ਸਰਵੋਤਮ ਸੰਸਦ ਮੈਂਬਰ ਐਲਾਨੇ ਗਏ ਹਨ। ਪ੍ਰੋ. ਚੰਦੂਮਾਜਰਾ ਨੇ ਮੀਡੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੁਆਰਾ 31 ਜਨਵਰੀ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ 'ਸਰਵ-ਸ੍ਰੇਸ਼ਠ ਸੰਸਦ ਮੈਂਬਰ' ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਪ੍ਰੋ. ਚੰਦੂਮਾਜਰਾ ਨੂੰ ਫੇਮ ਇੰਡੀਆ”ਗਰੁੱਪ ਵਲੋਂ ਕਰਵਾਏ ਗਏ ਸਰਵੇ ਅਨੁਸਾਰ ਦੇਸ਼ ਦੀ ਲੋਕ ਸਭਾ ਦੇ ਸਾਰੇ ਸੰਸਦ ਮੈਂਬਰਾਂ ਦੀ ਸੰਸਦ ਦੇ ਅੰਦਰ ਤੇ ਬਾਹਰ ਦੀ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਦੇਸ਼ ਦੇ ਪਹਿਲੇ ਪੰਜ ਸੰਸਦ ਮੈਂਬਰਾਂ ਦੀ ਕਤਾਰ 'ਚ ਸ਼ਾਮਲ ਕੀਤਾ ਗਿਆ।