ਚੰਦੂਮਾਜਰਾ ਬੋਲੇ ਸਰਕਾਰ ਖੋਹ ਰਹੀ ਨੌਕਰੀ, ਬਿੱਟੂ ਨੇ ਦਿੱਤਾ ਜਵਾਬ
Sunday, Dec 24, 2017 - 05:20 PM (IST)

ਨਵਾਂਸ਼ਹਿਰ\ਲੁਧਿਆਣਾ (ਜੋਬਨ, ਮਹਿੰਦਰੂ) : ਪੰਜਾਬ ਸਰਕਾਰ ਵੱਲੋਂ ਥਰਮਲ ਪਲਾਟਾਂ ਨੂੰ ਬੰਦ ਕਰਨ ਦੇ ਫੈਸਲੇ 'ਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਚੰਦੂਮਾਜਰਾ ਦਾ ਕਹਿਣਾ ਹੈ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੇ ਹੁਣ ਨੌਕਰੀਆਂ ਖੋਹ ਰਹੇ ਹਨ ਜਦਕਿ ਉਧਰ ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਥਰਮਲ ਪਲਾਂਟਾਂ ਵਿਚ ਕੰਮ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਦਾ ਰੁਜ਼ਗਾਰ ਪ੍ਰਭਾਵਿਤ ਨਹੀਂ ਹੋਵੇਗਾ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਥਰਮਲ ਪਲਾਂਟ ਮੁਲਾਜ਼ਮ ਵੀ ਲਗਾਤਾਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾ ਰਹੇ ਹਨ। ਹੁਣ ਕਾਂਗਰਸ ਨੇ ਇਸ ਮਾਮਲੇ 'ਤੇ ਸਾਫ ਕਰ ਦਿੱਤਾ ਹੈ ਕਿ ਥਰਮਲ ਥਰਮਲ ਪਲਾਂਟਾਂ ਦੇ ਕਿਸੇ ਵੀ ਮੁਲਾਜ਼ਮ ਦੇ ਰੁਜ਼ਗਾਰ 'ਤੇ ਕੋਈ ਅਸਰ ਨਹੀਂ ਪਵੇਗਾ।