8 ਮਹੀਨੇ ਦੀ ਗਰਭਵਤੀ ਨੂੰ ਪਹਿਲਾਂ ਪਤੀ ਤੇ ਫ਼ਿਰ ਪ੍ਰੇਮੀ ਨੇ ਦਿੱਤਾ ਧੋਖਾ, ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ

Wednesday, Jul 28, 2021 - 05:32 PM (IST)

8 ਮਹੀਨੇ ਦੀ ਗਰਭਵਤੀ ਨੂੰ ਪਹਿਲਾਂ ਪਤੀ ਤੇ ਫ਼ਿਰ ਪ੍ਰੇਮੀ ਨੇ ਦਿੱਤਾ ਧੋਖਾ, ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ

ਫਰੀਦਕੋਟ (ਜਗਤਾਰ): ਅੱਠ ਮਹੀਨਿਆਂ ਦੀ ਗਰਭਵਤੀ ਕਿਸਮਤ ਦੀ ਮਾਰੀ ਇਹ ਕੁੜੀ ਪਿਛਲੇ ਦੋ ਤਿੰਨ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਗਲੀ ’ਚ ਰਾਤਾਂ ਕੱਟਣ ਲਈ ਮਜ਼ਬੂਰ ਹੈ। ਜਿਸ ਨੂੰ ਉਸਦੇ ਪ੍ਰੇਮੀ ਪਤੀ ਅਤੇ ਉਸਦਾ ਪਰਿਵਾਰ ਘਰ ਨਹੀਂ ਵੜਨ ਦੇ ਰਿਹਾ।ਦਰਅਸਲ ਫ਼ਰੀਦਕੋਟ ਦੀ ਸੀਮਾ ਰਾਣੀ ਨਾਮਕ ਕੁੜੀ ਦਾ ਵਿਆਹ ਕੁੱਝ ਸਾਲ ਪਹਿਲਾਂ ਫਿਰੋਜ਼ਪੁਰ ਦੇ ਇੱਕ ਮੁੰਡੇ ਨਾਲ ਹੋਇਆ ਸੀ ਜੋ ਸ਼ਰਾਬ ਦੇ ਨਸ਼ੇ ’ਚ ਕੁੱਟਮਾਰ ਕਰਦਾ ਸੀ। ਜਿਸ ਤੋਂ ਦੁਖੀ ਹੋ ਕੇ ਸੀਮਾ ਉਸ ਨੂੰ ਪੰਚਾਇਤੀ ਤੌਰ ’ਤੇ ਤਲਾਕ ਲੈ ਕੇ ਛੱਡ ਕੇ ਆ ਗਈ ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਫਰੀਦਕੋਟ ਦੇ ਸੋਸਾਇਟੀ ਨਗਰ ਦੇ ਮੁੰਡੇ ਜਗਜੀਤ ਸਿੰਘ ਨਾਲ ਹੋ ਗਈ ਜਿਸ ਨਾਲ ਉਹ ਕਰੀਬ ਇੱਕ ਸਾਲ ਰਿਲੇਸ਼ਨ ’ਚ ਰਹੀ ਅਤੇ ਬਾਅਦ ’ਚ ਉਸ ਨਾਲ ਵਿਆਹ ਕਰਵਾ ਲਇਆ।

ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਤੋਂ ਨਵਜੰਮੀ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਦਿੱਤਾ ਇਹ ਬਿਆਨ

ਵਿਆਹ ਤੋਂ ਬਾਅਦ ਉਹ ਮੁੰਡੇ ਦੇ ਘਰ ਰਹਿਣ ਲੱਗੀ ਪਰ ਕੁੱਝ ਮਹੀਨੇ ਬਾਅਦ ਦੋਵਾਂ ਵੱਲੋਂ ਵੱਖ-ਵੱਥ ਕਿਰਾਏ ਦਾ ਘਰ ਲੈ ਕੇ ਰਹਿਣ ਲੱਗ ਪਏ ਅਤੇ ਇਸੇ ਦੌਰਾਨ ਸੀਮਾ ਗਰਭਵਤੀ ਹੋ ਗਈ।ਪਰ ਇਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਤੋਂ ਨਿਕਲ ਜਾਣ ਲਈ ਦਬਾਅ ਪਾਉਣ ਲੱਗੇ ਜਦਕਿ ਸੀਮਾ ਰਾਣੀ ਮੁਤਾਬਕ ਮੁੰਡਾ ਨਸ਼ਾ ਕਰਦਾ ਸੀ ਪਰ ਫਿਰ ਵੀ ਉਹ ਖੁਦ ਕਮਾ ਕੇ ਉਸ ਨੂੰ ਵੀ ਖਵਾ ਰਹੀ ਸੀ ਤੇ ਕਿਰਾਇਆ ਵੀ ਦਿੰਦੀ ਰਹੀ ਪਰ ਹੁਣ ਮੁੰਡੇ ਦੀ ਭੈਣ ਵਲੋਂ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਮੁੰਡੇ ਨੂੰ ਵੀ ਕੀਤੇ ਪਾਸੇ ਭੇਜ ਦਿੱਤਾ। ਜਿਸ ਦੇ ਚਲੱਦੇ ਉਹ ਕਰੀਬ ਦੋ ਤਿੰਨ ਦਿਨ ਤੋਂ ਘਰ ਦੇ ਬਾਹਰ ਹੀ ਰਾਤ ਕੱਟਣ ਲਈ ਮਜ਼ਬੂਰ ਹੋ ਗਈ।ਹੁਣ ਉਸ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਨੂੰ ਲੈ ਕੇ ਪੁਲਸ ਵੱਲੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਗੱਲ ਬਾਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ


author

Shyna

Content Editor

Related News