5 ਸਾਲ ਦੀ ਉਮਰ 'ਚ ਇਸ ਮਾਸੂਮ ਨੇ ਮਾਰੀਆਂ ਵੱਡੀਆਂ ਮੱਲਾਂ, ਦਿੱਤੀ ਕਈਆਂ ਨੂੰ ਮਾਤ (ਵੀਡੀਓ)

01/02/2020 2:29:10 PM

ਲੁਧਿਆਣਾ (ਨਰਿੰਦਰ)— ਲੁਧਿਆਣਾ ਦਾ ਪ੍ਰਣਵ ਚੌਹਾਨ ਭਾਵੇਂ ਉਮਰ ਤੋਂ ਮਹਿਜ਼ ਪੰਜ ਸਾਲ ਦਾ ਹੈ ਪਰ ਉਹ ਆਪਣੀ ਉਪਲੱਬਧੀ ਨਾਲ ਚੰਗਿਆਂ ਨੂੰ ਵੀ ਮਾਤ ਪਾ ਰਿਹਾ ਹੈ। ਪ੍ਰਣਵ ਨੇ ਨੇਪਾਲ 'ਚ ਨਾ ਸਿਰਫ ਕੌਮਾਂਤਰੀ ਪੱਧਰ ਦਾ ਮੁਕਾਬਲਾ ਜਿੱਤਿਆ ਸਗੋਂ 29 ਮਿੰਟ ਦੇ 'ਚ ਮਹਿਜ਼ 9 ਇੰਚ ਉੱਚੀ ਰੱਸੀ ਹੇਠੋਂ 61 ਵਾਰ ਲੰਘ ਕੇ ਇਕ ਨਵਾਂ ਕੀਰਤੀਮਾਨ ਵੀ ਸਥਾਪਤ ਕਰ ਦਿੱਤਾ ਹੈ। ਪ੍ਰਣਵ ਹੁਣ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ ਦਾ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ। 

PunjabKesari
ਪ੍ਰਣਵ ਦੇ ਪਿਤਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਣਵ ਨੂੰ ਉਨ੍ਹਾਂ ਨੇ ਸਕੇਟਿੰਗ 'ਚ 3.5 ਸਾਲ ਦੀ ਉਮਰ 'ਚ ਹੀ ਲਗਾ ਦਿੱਤਾ ਸੀ ਅਤੇ ਉਹ ਕਈ ਸੂਬਾ ਪੱਧਰੀ ਮੁਕਾਬਲੇ ਵੀ ਆਪਣੇ ਨਾਂ ਕਰ ਚੁੱਕਾ। ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਹ ਉਸ ਦੀ ਪਰਫਾਰਮੈਂਸ ਤੋਂ ਕਾਫੀ ਖੁਸ਼ ਹਨ ਅਤੇ ਹੁਣ ਚਾਹੁੰਦੇ ਹਨ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ 'ਚ ਉਹ ਵਿਸ਼ਵ ਰਿਕਾਰਡ ਬਣਾਵੇ। ਪ੍ਰਣਵ ਵੀ ਆਪਣੀ ਇਸ ਕਾਮਯਾਬੀ ਤੋਂ ਕਾਫੀ ਖੁਸ਼ ਹੈ। 

PunjabKesari
ਉਥੇ ਹੀ ਦੂਜੇ ਪਾਸੇ ਪ੍ਰਣਵ ਦੇ ਕੋਚ ਮੁਨੀਸ਼ ਪਾਠਕ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਉਹ ਪ੍ਰਣਵ ਨੂੰ ਲੁਧਿਆਣਾ ਦੇ ਹੀ ਸਕੇਟਿੰਗ ਟਰੈਕ 'ਚ ਮਿਲੇ ਸਨ। ਪ੍ਰਣਵ ਨੂੰ ਮਿਲ ਕੇ ਇੰਝ ਲੱਗਾ ਸੀ ਕਿ ਇਹ ਕਾਫੀ ਅੱਗੇ ਤੱਕ ਜਾ ਸਕਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਣਵ ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਹੁਣ ਪ੍ਰਣਬ ਨੇ ਇਕ ਨਵਾਂ ਕੀਰਤੀਮਾਨ ਸਥਾਪਿਤ ਕਰਕੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਇਹ ਪੰਜ ਸਾਲ ਦਾ ਨੰਨ੍ਹਾ ਪ੍ਰਣਵ ਹਰ ਉਸ ਵਿਅਕਤੀ ਲਈ ਇਕ ਪ੍ਰੇਰਣਾ ਸਰੋਤ ਹੈ, ਜੋ ਆਪਣੇ ਜੀਵਨ 'ਚ ਕੁਝ ਕਰਨ ਦੀ ਤਾਂਘ ਰੱਖਦਾ ਹੈ।

PunjabKesari


shivani attri

Content Editor

Related News