ਪ੍ਰਦੂਮਨ ਹੱਤਿਆਕਾਂਡ : ਰੇਆਨ ਸਮੂਹ ਦੇ ਮਾਲਕਾਂ ਨੂੰ ਹਾਈਕੋਰਟ ਤੋਂ ਅੰਤਰਿਮ ਰਾਹਤ

Friday, Sep 29, 2017 - 01:39 AM (IST)

ਪ੍ਰਦੂਮਨ ਹੱਤਿਆਕਾਂਡ : ਰੇਆਨ ਸਮੂਹ ਦੇ ਮਾਲਕਾਂ ਨੂੰ ਹਾਈਕੋਰਟ ਤੋਂ ਅੰਤਰਿਮ ਰਾਹਤ

ਚੰਡੀਗੜ੍ਹ  (ਬਰਜਿੰਦਰ) - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਰੇਆਨ ਇੰਟਰਨੈਸ਼ਨਲ ਸਕੂਲ ਦੇ ਮਾਲਕਾਂ 'ਚ ਰੇਆਨ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੇਆਨ ਪਿੰਟੋ, ਉਨ੍ਹਾਂ ਦੇ ਪਿਤਾ ਤੇ ਸੰਸਥਾਪਕ ਪ੍ਰਧਾਨ ਆਗਸਟਿਨ ਐੱਫ. ਪਿੰਟੋ ਅਤੇ ਉਨ੍ਹਾਂ ਦੀ ਮਾਂ ਤੇ ਸਮੂਹ ਦੀ ਐੱਮ. ਡੀ. ਗ੍ਰੇਸ ਪਿੰਟੋ ਨੂੰ ਪ੍ਰਦੂਮਨ ਹੱਤਿਆਕਾਂਡ 'ਚ ਅੰਤਰਿਮ ਰਾਹਤ ਦਿੰਦੇ ਹੋਏ 7 ਅਕਤੂਬਰ ਤੱਕ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। ਉਥੇ ਹੀ ਮਾਮਲੇ 'ਚ ਪ੍ਰਤੀਵਾਦੀ ਪੱਖ ਦੇ ਰੂਪ 'ਚ ਸ਼ਾਮਲ ਕੀਤੀ ਗਈ ਸੀ. ਬੀ. ਆਈ. ਨੇ ਸੁਣਵਾਈ ਦੌਰਾਨ ਜਵਾਬ ਲਈ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਤਿੰਨਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਏ. ਬੀ. ਚੌਧਰੀ ਨੇ ਇਨਕਾਰ ਕਰ ਦਿੱਤਾ ਸੀ, ਜਿਸ ਦੇ ਬਾਅਦ ਮਾਮਲਾ ਜਸਟਿਸ ਇੰਦਰਜੀਤ ਸਿੰਘ ਦੀ ਕੋਰਟ 'ਚ ਪਹੁੰਚਿਆ ਜਿਥੇ ਉਨ੍ਹਾਂ ਨੇ ਕੇਸ ਦੀ ਸੁਣਵਾਈ ਰੋਸਟਰ ਦੇ ਹਿਸਾਬ ਨਾਲ ਕੀਤੇ ਜਾਣ ਨੂੰ ਲੈ ਕੇ ਉਚਿਤ ਕੋਰਟ 'ਚ ਕੇਸ ਟ੍ਰਾਂਸਫਰ ਕਰਨ ਲਈ ਇਸ ਨੂੰ ਚੀਫ ਜਸਟਿਸ ਨੂੰ ਰੈਫਰ ਕਰ ਦਿੱਤਾ ਸੀ। ਇਸ ਦੇ ਬਾਅਦ ਜਸਟਿਸ ਸੁਰਿੰਦਰ ਗੁਪਤਾ ਦੀ ਕੋਰਟ 'ਚ ਵੀਰਵਾਰ ਨੂੰ ਪਿੰਟੋ ਪਰਿਵਾਰ ਨੂੰ ਇਹ ਰਾਹਤ ਮਿਲੀ।
 ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਦੇ ਰੇਆਨ ਇੰਟਰਨੈਸ਼ਨਲ ਸਕੂਲ 'ਚ ਦੂਜੀ ਕਲਾਸ 'ਚ ਪੜ੍ਹਨ ਵਾਲੇ 7 ਸਾਲਾ ਵਿਦਿਆਰਥੀ ਪ੍ਰਦੂਮਨ ਦੀ ਬੀਤੀ 8 ਸਤੰਬਰ ਨੂੰ ਸਕੂਲ ਦੇ ਪਖਾਨੇ 'ਚ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਪ੍ਰਦੂਮਨ ਦੀ ਹੱਤਿਆ ਦੇ ਮਾਮਲੇ 'ਚ ਸਕੂਲ ਮੈਨੇਜਮੈਂਟ 'ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ 'ਚ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


Related News