ਬਿਜਲੀ ਕਟੌਤੀ ਨਾਲ ਵਪਾਰ ’ਤੇ ਪੈ ਰਿਹਾ ਸਿੱਧਾ ਅਸਰ, ਲੁਧਿਆਣਵੀ ਪ੍ਰੇਸ਼ਾਨ

05/02/2022 2:49:47 PM

ਲੁਧਿਆਣਾ (ਬੇਰੀ) : ਬਿਜਲੀ ਕਟੌਤੀ ਨਾਲ ਮਹਾਨਗਰ ਵਾਸੀ ਬਹੁਤ ਪ੍ਰੇਸ਼ਾਨ ਹਨ। ਇਸ ਸਬੰਧੀ ਸ਼ਹਿਰ ਦੇ ਉਦਯੋਗਪਤੀਆਂ, ਵਪਾਰੀਆਂ ਅਤੇ ਪਤਵੰਤੇ ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ’ਚ ਰੋਜ਼ਾਨਾ ਬਿਜਲੀ ਕੱਟ ਲੱਗਣ ਨਾਲ ਇਸ ਦਾ ਸਿੱਧਾ ਅਸਰ ਉਦਯੋਗ, ਵਪਾਰ ’ਤੇ ਪੈ ਰਿਹਾ ਹੈ। ਪੰਜਾਬ ਸਰਕਾਰ ਨੂੰ ਸਥਾਈ ਤੌਰ ’ਤੇ ਅਜਿਹੀ ਕੋਈ ਵਿਵਸਥਾ ਕਰਨੀ ਚਾਹੀਦੀ ਹੈ ਕਿ ਪੂਰਾ ਸਾਲ ਬਿਜਲੀ ਦੇ ਕੱਟ ਨਾ ਲੱਗਣ। ਮਹਾਨਗਰ ’ਚ ਰੋਜ਼ਾਨਾ ਬਿਜਲੀ ਕੱਟ ਲਗਾਏ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਵਪਾਰ ’ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਇਨਵਰਟਰ ਚਾਰਜ ਨਹੀਂ ਹੋ ਰਹੇ ਅਤੇ ਗਰਮੀ ਕਾਰਨ ਗਾਹਕ ਵੀ ਨਹੀਂ ਆ ਰਹੇ। ਪੰਜਾਬ ਸਰਕਾਰ ਨੂੰ ਬਿਜਲੀ ਕਟੌਤੀ ਬੰਦ ਕਰਨ ਲਈ ਸਥਾਈ ਤੌਰ ’ਤੇ ਹੱਲ ਕੱਢਣਾ ਚਾਹੀਦਾ ਹੈ। -ਵਿਸ਼ਾਲ ਸ਼ੈਲੀ (ਵਪਾਰੀ)

ਇਹ ਵੀ ਪੜ੍ਹੋ : ਕੀ 40 ਦਿਨਾਂ ’ਚ 7 ਹਜ਼ਾਰ ਕਰੋੜ ਦੇ ਕਰਜ਼ੇ ਦੀ ਜਾਂਚ ਹੋਵੇਗੀ : ਰਾਜਾ ਵੜਿੰਗ

ਇਸ ਸਮੇਂ ਬਿਜਲੀ ਦੀ ਕਟੌਤੀ ਕੀਤੇ ਜਾਣ ਨਾਲ ਬੱਚੇ, ਬਜ਼ੁਰਗ ਅਤੇ ਹਰ ਆਦਮੀ ਪ੍ਰੇਸ਼ਾਨ ਹੈ। ਹਰ ਸਾਲ ਗਰਮੀ ਦੇ ਦਿਨਾਂ ’ਚ ਬਿਜਲੀ ਦੀ 8 ਤੋਂ 10 ਘੰਟਿਆਂ ਦੀ ਕਟੌਤੀ ਕੀਤੀ ਜਾਂਦੀ ਹੈ ਪਰ ਬਿਜਲੀ ਕਟੌਤੀ ਦਾ ਸਥਾਈ ਹੱਲ ਕਿਸੇ ਵੀ ਸਰਕਾਰ ਨੇ ਨਹੀਂ ਕੱਢਿਆ। ਪੰਜਾਬ ਵਿਚ ਪੂਰੇ ਬਹੁਮਤ ਨਾਲ ਆਮ ਆਦਮੀ ਪਾਰਟੀ ਬਣੀ ਹੈ। ਸੀ. ਐੱਮ. ਭਗਵੰਤ ਸਿੰਘ ਮਾਨ ਨੂੰ ਇਸ ਦੇ ਸਥਾਈ ਹੱਲ ਲਈ ਕੋਈ ਠੋਸ ਪਲਾਨਿੰਗ ਕਰਨੀ ਚਾਹੀਦੀ ਹੈ, ਨਹੀਂ ਤਾਂ ਜਨਤਾ ਨੇ ਜਿਸ ਤਰ੍ਹਾਂ ਸੱਤਾ ’ਤੇ ਬਿਠਾਇਆ ਹੈ, ਉਸੇ ਤਰ੍ਹਾਂ ਜਨਤਾ ਸੱਤਾ ਤੋਂ ਹਟਾਉਣਾ ਵੀ ਜਾਣਦੀ ਹੈ। - ਹਰਜੀਤ ਸਿੰਘ (ਵਪਾਰੀ)
ਭਿਆਨਕ ਗਰਮੀ ਨੇ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਜਨਤਾ, ਵਪਾਰੀ ਅਤੇ ਉਦਯੋਗਪਤੀ ਪ੍ਰੇਸ਼ਾਨ ਹਨ। ਬਿਜਲੀ ਕਟੌਤੀ ਕੀਤੇ ਜਾਣ ਨਾਲ ਜਿੱਥੇ ਜਨਤਾ ਪ੍ਰੇਸ਼ਾਨ ਹੈ, ਉਥੇ ਇੰਡਸਟਰੀ ਬੰਦ ਪਈ ਹੈ ਅਤੇ ਲੇਬਰ ਨੂੰ ਬਿਠਾ ਕੇ ਦਿਹਾੜੀ ਦੇਣੀ ਪੈ ਰਹੀ ਹੈ। ਇਸ ਤਰ੍ਹਾਂ ਦੁਕਾਨਾਂ ’ਤੇ ਵੀ ਗਾਹਕਾਂ ਦਾ ਆਉਣਾ ਘੱਟ ਹੋ ਗਿਆ ਹੈ। ਸੀ. ਐੱਮ. ਭਗਵੰਤ ਸਿੰਘ ਮਾਨ ਨੂੰ ਅਜਿਹੀ ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਗਰਮੀ ਸਮੇਤ ਪੂਰੇ ਸਾਲ ਬਿਜਲੀ ਦੇ ਕੱਟ ਨਹੀਂ ਲੱਗਣੇ ਚਾਹੀਦੇ। -ਗਗਨ ਢੰਡ (ਸਮਾਜਸੇਵੀ)
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਜਨਤਾ ਨੂੰ ਬਹੁਤ ਉਮੀਦਾਂ ਸਨ ਕਿ ਇਸ ਵਾਰ ਗਰਮੀ ’ਚ ਬਿਜਲੀ ਕਟੌਤੀ ਨਹੀਂ ਹੋਵੇਗੀ ਪਰ ਸਰਕਾਰ ਦੇ ਬਦਲਣ ਨਾਲ ਵੀ ਇਸ ਦਾ ਕੋਈ ਅਸਰ ਨਹੀਂ ਦਿਖਾਈ ਦਿੱਤਾ। ਜਿਵੇਂ ਕਾਂਗਰਸ, ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਸਾਲ ਗਰਮੀ ਵਿਚ ਬਿਜਲੀ ਕੱਟ ਲਗਾਏ ਜਾ ਰਹੇ ਸਨ ਅਤੇ ਉਸੇ ਤਰ੍ਹਾਂ ਇਸ ਵਾਰ ਵੀ ਕਈ ਘੰਟੇ ਬਿਜਲੀ ਦੀ ਕਟੌਤੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਜਨਤਾ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਕਿ ਕੋਲੇ ਦੀ ਕਮੀ ਕਾਰਨ ਥਰਮਲ ਪਲਾਂਟ ਠੀਕ ਤਰ੍ਹਾਂ ਨਹੀਂ ਚੱਲ ਰਹੇ। ਇਸੇ ਕਾਰਨ ਬਿਜਲੀ ਕੱਟ ਲੱਗ ਰਹੇ ਹਨ। ਇਹ ਗੱਲ ਤਾਂ ਪੁਰਾਣੀ ਸਰਕਾਰ ਦੇ ਮੰਤਰੀਆਂ ਵਲੋਂ ਵੀ ਕਹੀ ਜਾਂਦੀ ਸੀ। ਕੀ ਸੀ. ਐੱਮ. ਭਗਵੰਤ ਮਾਨ ਨੂੰ ਨਹੀਂ ਪਤਾ ਸੀ ਕਿ ਗਰਮੀ ਆਉਣ ਵਾਲੀ ਹੈ ਅਤੇ ਪਤਾ ਕਰ ਲਿਆ ਜਾਵੇ ਕਿ ਥਰਮਲ ਪਲਾਂਟ ਚਲਾਉਣ ਲਈ ਕੋਲਾ ਹੈ ਕਿ ਨਹੀਂ। -ਪ੍ਰਦੀਪ ਟਿੰਕੂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News