ਭਾਰਤੀ ਕਿਸਾਨਾਂ ਯੂਨੀਅਨ ਨੇ ਪਾਵਰਕਾਮ ਦਫ਼ਤਰ ਅੱਗੇ ਲਾਇਆ ਦਿਨ-ਰਾਤ ਦਾ ਧਰਨਾ

Monday, Jun 11, 2018 - 11:54 PM (IST)

ਭਾਰਤੀ ਕਿਸਾਨਾਂ ਯੂਨੀਅਨ ਨੇ ਪਾਵਰਕਾਮ ਦਫ਼ਤਰ ਅੱਗੇ ਲਾਇਆ ਦਿਨ-ਰਾਤ ਦਾ ਧਰਨਾ

ਫਤਿਹਗਡ਼੍ਹ ਚੂਡ਼ੀਆਂ,   (ਸਾਰੰਗਲ, ਬਿਕਰਮਜੀਤ)-  ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਹੀਰਾ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕਾਮ ਦਫ਼ਤਰ ਫਤਿਹਗਡ਼੍ਹ ਚੂਡ਼ੀਆਂ ਵਿਚ ਦਿਨ-ਰਾਤ ਦਾ ਧਰਨਾ ਦਿੱਤਾ ਗਿਆ। 
ਇਸ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ~I ~Iਜੋ ਖੇਤੀਬਾਡ਼ੀ ਅਫ਼ਸਰਾਂ ਨੇ ਕਾਹਨੂੰਵਾਨ ਇਲਾਕੇ ਵਿਚ ਕਿਸਾਨਾਂ ਦੀ ਫ਼ਸਲ ਨਸ਼ਟ ਕੀਤੀ ਹੈ, ਉਸਦੀ ਉਹ ਸਖ਼ਤ ਸ਼ਬਦਾਂ ਵਿਚ ਨਿਖ਼ੇਧੀ ਕਰਦੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀ ਮੋਟਰਾਂ ਲਈ 16 ਘੰਟੇ ਬਿਜਲੀ ਦਿੱਤੀ ਜਾਵੇ, ਮੋਟਰਾਂ ਦੀ ਲੋਡ ਫੀਸ 1200 ਰੁਪਏ ਕੀਤੀ ਜਾਵੇ, ਸਡ਼ੇ ਹੋਏ ਟਰਾਂਸਫਾਰਮਰ 24 ਘੰਟਿਆਂ ਵਿਚ ਬਦਲੇ ਜਾਣ, ਬਿਜਲੀ ਦੀ 24 ਘੰਟੇ ਸਪਲਾਈ ਯਕੀਨੀ ਬਣਾਈ ਜਾਵੇ, ਢਿੱਲੀਆਂ ਤਾਰਾਂ ਕੱਸੀਆਂ ਜਾਣ, ਸਾਰੇ ਬੇ ਜ਼ਮੀਨੇ ਕਿਸਾਨਾਂ, ਮਜ਼ਦੂਰਾ ਦੇ ਘਰਾਂ ਦੇ ਬਿੱਲ ਮੁਆਫ਼ ਕੀਤੇ ਜਾਣ, ਘਰਾਂ ਦੇ ਬਿਜਲੀ ਰੇਟ ਘਟਾਏ ਜਾਣ, ਛੋਟੇ ਕਿਸਾਨਾਂ ਨੂੰ ਖੇਤੀ ਕੁਨੈਕਸ਼ਨ ਸਰਕਾਰੀ ਖਰਚੇ ’ਤੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ’ਤੇ ਗੌਰ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। 
ਇਸ ਮੌਕੇ ਦਲਜੀਤ ਸਿੰਘ ਚਿਤੌਡ਼ਗਡ਼੍ਹ, ਦਲਜੀਤ ਸਿੰਘ ਗਿੱਲਾਂਵਾਲੀ, ਅਜੀਤ ਸਿੰਘ ਖੋਖਰ, ਸਾਬ ਸਿੰਘ ਖੋਖਰ, ਕੁਲਵਿੰਦਰ ਸਿੰਘ ਬਸੰਤਕੋਟ, ਰਛਪਾਲ ਸਿੰਘ ਟਰਪਈ, ਦਿਲਾਵਰ ਸਿੰਘ ਮੰਜਿਆਂਵਾਲੀ, ਜਰਨੈਲ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ ਲਾਲਵਾਲ, ਹਰਦੇਵ ਸਿੰਘ, ਪ੍ਰੀਤਮ ਸਿੰਘ, ਰਾਮ ਸਿੰਘ, ਤਰਲੋਕ ਸਿੰਘ, ਨਿਸ਼ਾਨ ਸਿੰਘ, ਦਿਲਬਾਗ ਸਿੰਘ, ਦਰਸ਼ਨ ਸਿੰਘ ਫ਼ੌਜੀ, ਲਖਵਿੰਦਰ ਸਿੰਘ, ਤਰਸੇਮ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ ਸਤਨਾਮ ਸਿੰਘ ਆਦਿ ਹਾਜ਼ਰ ਸਨ।
 


Related News