ਪਾਵਰਕਾਮ ਕਰਮਚਾਰੀ ਭਲਕੇ ਕਰਨਗੇ ਲਾਮਿਸਾਲ ਰੋਸ ਪ੍ਰਦਰਸ਼ਨ
Tuesday, Aug 28, 2018 - 01:27 AM (IST)

ਦਸੂਹਾ, (ਝਾਵਰ)- ਪੰਜਾਬ ਰਾਜ ਪਾਵਰ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਇੰਜ. ਪਰਮਜੀਤ ਸਿੰਘ ਮੈਬਰ ਜੁਆਇਟ ਫੋਰਮ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਥਰਮਲ ਪਲਾਂਟ ਰੋਪਡ਼ ਨੂੰ ਬੰਦ ਕਰਨਾ, ਟੈਕਨੀਕਲ ਮੁਲਾਜ਼ਮਾਂ ਦੀਅਾਂ ਪੈਂਡਿੰਗ ਪਈਆਂ ਤਰੱਕੀਆਂ ਨਾ ਕਰਨਾ, ਪਿਛਲੇ 22 ਮਹੀਨਿਅਾਂ ਦਾ ਡੀ. ਏ. ਨਾ ਦੇਣਾ, ਆਦਿ ਮੰਗਾਂ ਨੂੰ ਦੇੇੇੇਖਦਿਆ ਰੋਸ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪਾਵਰਕਾਮ ਮੈਨਜਮੈਂਟ ਮੰਗਾਂ ਨਹੀ ਮੰਨ ਰਹੀ । 29 ਅਗਸਤ ਨੂੰ ਪਟਿਆਲਾ ਵਿਖੇ ਲਾਮਿਸਾਲ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਰਿੰਦਰ ਸਿੰਗ, ਹਰਜਿੰਦਰ ਸਿੰਘ, ਧੰਨਵੰਤ ਸਿੰਘ, ਸੁਰਜੀਤ ਸਿੰਘ, ਸ਼ਿਵਦਾਸ, ਅਵਤਾਰ ਸਿੰਘ, ਗੁਰਬਚਨ ਸਿੰਘ, ਪ੍ਰੇਮਪਾਲ, ਨਰਿੰਦਰ ਸਿੰਘ, ਨਿਰਜੀਤ ਸਿੰਘ, ਅਮ੍ਰਿੰਤਪਾਲ, ਸ਼ਿਗਾਰਾਂ ਸਿੰਘ ਹਾਜ਼ਰ ਸਨ।