ਵਿਜੀਲੈਂਸ ਨੇ ਪਾਵਰਕਾਮ ਦਾ ਜੇ. ਈ. ਰਿਸ਼ਵਤ ਲੈਂਦਿਆਂ ਕੀਤਾ ਕਾਬੂ

Tuesday, Oct 29, 2019 - 07:08 PM (IST)

ਬੀਜਾ,(ਬਿਪਨ): ਕਸਬਾ ਬੀਜਾ ਵਿਖੇ ਪਾਵਰ ਕਾਮ ਦੇ ਜੇ. ਈ. ਪਵਿੱਤਰ ਸਿੰਘ ਨੂੰ ਵਿਜੀਲੈਂਸ ਦੀ ਟੀਮ ਵਲੋਂ 20 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੀ ਹੱਥੀਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਰੇਂਜ ਲੁਧਿਆਣਾ ਦੇ ਡੀ. ਐਸ. ਪੀ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਨਾਮ ਦੇ ਵਿਅਕਤੀ ਨੇ ਉਨ੍ਹਾਂ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸ ਨੇ ਪਿੰਡ ਬੀਜਾ ਵਿਖੇ ਇਕ ਮਕਾਨ 'ਚ ਮੀਟਰ ਲਗਾਉਣ ਸੰਬੰਧੀ ਐਪਲੀਕੇਸ਼ਨ ਦਿੱਤੀ ਸੀ। ਜਿਸ 'ਤੇ ਮੀਟਰ ਲਗਾਉਣ ਦੇ ਬਦਲੇ ਪਾਵਰ ਕਾਮ ਦੇ ਮੁਲਾਜ਼ਮਾਂ ਵਲੋਂ ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ। ਜਿਸ ਦੀ ਜਾਣਕਾਰੀ ਉਸ ਨੇ ਵਿਜੀਲੈਂਸ ਲੁਧਿਆਣਾ ਨੂੰ ਦਿੱਤੀ ਸੀ, ਜਿਸ ਕਾਰਨ ਵਿਜੀਲੈਂਸ ਦੀ ਟੀਮ ਵੱਲੋ ਬਿਜਲੀ ਬੋਰਡ ਬੀਜਾ ਵਿਖੇ ਟਰੇਪ ਲਗਾ 20 ਹਜ਼ਾਰ ਦੀ ਰਿਸ਼ਵਤ ਲੈਂਦੇ ਪਾਵਰ ਕਾਮ ਬੀਜਾ ਦੇ ਜੇ. ਈ. ਪਵਿੱਤਰ ਸਿੰਘ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ।
ਉਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਨੇ ਪਹਿਲਾ ਵੀ ਮੀਟਰ ਲਗਾਉਣ ਲਈ ਜੇ. ਈ. ਜਸਵੀਰ ਸਿੰਘ ਨੂੰ ਐਪਲੀਕੇਸ਼ਨ ਦਿੱਤੀ ਸੀ, ਜੋ ਕਿ ਕਿਸੇ ਕਾਰਨ ਮੀਟਰ ਨਾ ਲਗਾਉਣ ਕਾਰਨ ਰੱਦ ਕਰ ਦਿੱਤੀ ਗਈ ਸੀ, ਜੋ ਕਿ ਜੇ. ਈ. ਪਵਿੱਤਰ ਸਿੰਘ ਵੱਲੋਂ ਦੁਬਾਰਾ ਬਣਵਾ ਕੇ ਰਿਸ਼ਵਤ ਲੈ ਕੇ ਮੀਟਰ ਲਗਾਉਣ ਦੀ ਗੱਲ ਆਖੀ ਗਈ ਸੀ। ਇਸ ਸਬੰਧੀ ਜੇ. ਈ. ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੀਟਰ ਲਗਾਉਣ ਦੀ ਅਰਜ਼ੀ ਮੇਰੇ ਕੋਲ ਹੀ ਆਈ ਸੀ, ਜੋ ਕਿ ਪ੍ਰਾਪਟੀ ਦਾ ਡਿਸਪਿਊਟ ਹੋਣ ਕਾਰਨ ਖਾਰਜ ਕਰ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਜੀਲੈਂਸ ਲੁਧਿਆਣਾ ਵਿਖੇ ਮੈਨੂੰ ਵੀ ਰਿਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਹੈ।


Related News