ਪਾਵਰਕਾਮ ਕੋਲ ਝੋਨੇ ਦੇ ਸੀਜ਼ਨ ਲਈ ਤੈਅ ਨਿਯਮਾਂ ਮੁਤਾਬਕ ਨਹੀਂ ਟਰਾਂਸਫਾਰਮਰਾਂ ਦਾ ਸਟਾਕ

06/18/2021 1:38:47 PM

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਕੋਲ ਝੋਨੇ ਦੇ ਸੀਜ਼ਨ ਲਈ ਤੈਅ ਨਿਯਮਾਂ ਮੁਤਾਬਕ ਟਰਾਂਸਫਾਰਮਰਾਂ ਦਾ ਸਟਾਕ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਝੱਖੜ ਨਾਲ ਵੱਡਾ ਨੁਕਸਾਨ ਹੁੰਦਾ ਹੈ ਤਾਂ ਸਪਲਾਈ ਬਹਾਲੀ ’ਚ ਦੇਰੀ ਹੋ ਜਾਂਦੀ ਹੈ। ਪਾਵਰਕਾਮ ਦੀ ਸਟਾਕ ਪੁਜੀਸ਼ਨ ਦੀ 15 ਜੂਨ ਤੱਕ ਦੀ ਰਿਪੋਰਟ ਮੁਤਾਬਕ ਇਸ ਵੇਲੇ ਪਾਵਰਕਾਮ ਕੋਲ 10 ਕੇ. ਵੀ. ਦੇ 1947 ਟਰਾਂਸਫਾਰਮ ਹਨ, ਜਦੋਂ ਕਿ ਨਿਯਮਾਂ ਮੁਤਾਬਕ ਘੱਟ ਤੋਂ ਘੱਟ ਸਟਾਕ 1000 ਅਤੇ ਵੱਧ ਤੋਂ ਵੱਧ 15,000 ਟਰਾਂਸਫਾਰਮਰਾਂ ਦਾ ਹੋਣਾ ਚਾਹੀਦਾ ਹੈ। ਇਸੇ ਤਰੀਕੇ 16 ਕੇ. ਵੀ. ਦਾ ਸਟਾਕ 1818 ਟਰਾਂਸਫਾਰਮਰਾਂ ਦਾ ਹੈ, ਜਦੋਂ ਕਿ ਘੱਟ ਤੋਂ ਘੱਟ 2700 ਅਤੇ ਵੱਧ ਤੋਂ ਵੱਧ 8,000 ਹੋਣਾ ਚਾਹੀਦਾ ਹੈ। 25 ਕੇ. ਵੀ. ਦੇ ਟਰਾਂਸਫਾਰਮਰ ਇਸ ਵੇਲੇ 2967 ਪਏ ਹਨ। ਜਦੋਂ ਕਿ ਇਹ ਘੱਟ ਤੋਂ ਘੱਟ 3400 ਹੋਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ 10000 ਹੋਣੇ ਚਾਹੀਦੇ ਹਨ। ਇਸੇ ਤਰੀਕੇ 63 ਕੇ. ਵੀ. ਸਿਰਫ 688 ਟਰਾਂਸਫਾਰਮ ਪਏ ਹਨ, ਜਦੋਂ ਕਿ ਘੱਟ ਤੋਂ ਘੱਟ 1800 ਅਤੇ ਵੱਧ ਤੋਂ ਵੱਧ 5300 ਹੋਣੇ ਚਾਹੀਦੇ ਹਨ। 100 ਕੇ. ਵੀ. ਪਾਵਰਕਾਮ ਕੋਲ 3396 ਟਰਾਂਸਫਾਰਮ ਹਨ, ਜਿਸ ਦਾ ਸਟਾਕ ਵਾਧੂ ਹੈ ਕਿਉਂਕਿ ਇਹ ਘੱਟ ਤੋਂ ਘੱਟ 1600 ਚਾਹੀਦੇ ਹਨ। ਵੱਧ ਤੋਂ ਵੱਧ 4800 ਚਾਹੀਦੇ ਹਨ। 200 ਕੇ. ਵੀ. ਦੇ ਪਾਵਰਕਾਮ ਕੋਲ 326 ਟਰਾਂਸਫਾਰਮ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ, ਰਾਜਕੁਮਾਰ ਵੇਰਕਾ ਨਾਲ ਕੀਤੀ ਮੁਲਾਕਾਤ

ਜਦੋਂ ਕਿ ਘੱਟ ਤੋਂ ਘੱਟ 100 ਅਤੇ ਵੱਧ ਤੋਂ ਵੱਧ 3000 ਚਾਹੀਦੇ ਹਨ। ਪਿਛਲੇ ਦਿਨੀਂ ਜੋ ਝੱਖਡ਼ ਆਇਆ ਸੀ, ਉਸ ’ਚ ਸਭ ਤੋਂ ਵੱਧ ਨੁਕਸਾਨ 16 ਅਤੇ 25 ਕੇ. ਵੀ. ਦੇ ਟਰਾਂਸਫਾਰਮਰਾਂ ਦਾ ਹੋਇਆ ਸੀ। ਇਸ ਵੇਲੇ ਇਨ੍ਹਾਂ ਦੀ ਮੰਗ ਸਭ ਤੋਂ ਜ਼ਿਆਦਾ ਹੈ। ਯਾਦ ਰਹੇ ਕਿ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਨੇਜਮੈਂਟ ਨੂੰ ਅਗਾਹ ਕਰ ਚੁੱਕੀ ਸੀ ਪਰ ਝੋਨੇ ਦੇ ਸੀਜ਼ਨ ਲਈ ਨਿਯਮਾਂ ਅਨੁਸਾਰ ਸਾਮਾਨ ਸਟਾਕ ’ਚ ਨਹੀਂ ਹੈ। ਇਹ ਮਾਮਲਾ ਸੀ. ਐੱਮ. ਡੀ. ਏ. ਵੇਨੂ ਪ੍ਰਸਾਦ ਦੀ ਐਸੋਸੀਏਸ਼ਨ ਨਾਲ ਹੋਈ ਮੀਟਿੰਗ ’ਚ ਵੀ ਉਠਿਆ ਸੀ ਕਿਉਂਕਿ 2 ਉੱਚ ਅਹੁਦਿਆਂ ’ਤੇ ਤਾਇਨਾਤ ਇੰਜੀਨੀਅਰਜ਼ ਤੋਂ ਸਿਰਫ ਇਸ ਕਰ ਕੇ ਜਵਾਬ ਤਲਬੀ ਹੋ ਗਈ ਸੀ ਕਿਉਂਕਿ ਉਨ੍ਹਾਂ ਸਾਮਾਨ ਦੀ ਘਾਟ ਦਾ ਮਾਮਲਾ ਸਿੱਧਾ ਸੀ. ਐੱਮ. ਡੀ. ਕੋਲ ਚੁੱਕਿਆ ਸੀ।

ਇਹ ਵੀ ਪੜ੍ਹੋ : ਸੇਰ ਨੂੰ ਸਵਾ ਸੇਰ : ਵਿਧਾਇਕ ਕੁਲਦੀਪ ਨੇ ਫੜ੍ਹਵਾਇਆ ਪ੍ਰਸ਼ਾਂਤ ਕਿਸ਼ੋਰ ਬਣ ਕੇ ਠੱਗਣ ਵਾਲਾ ਨੌਸਰਬਾਜ਼

ਕੀ ਕਹਿੰਦੇ ਹਨ ਸੀ. ਐੱਮ. ਡੀ.
ਇਸ ਮਾਮਲੇ ’ਚ ਜਦੋਂ ਸੀ. ਐੱਮ. ਡੀ. ਏ. ਵੇਨੂ ਪ੍ਰਸਾਦ ਨੂੰ ਪੁੱਛਿਆ ਕਿ ਸਾਮਾਨ ਦੀ ਘਾਟ ਹੈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਕੋਈ ਘਾਟ ਨਹੀਂ ਹੈ। ਜਦੋਂ ਪੁੱਛਿਆ ਗਿਆ ਕਿ ਪਾਤਡ਼ਾਂ ’ਚ ਕਿਸਾਨਾਂ ਨੇ ਧਰਨਾ ਦਿੱਤਾ। ਘਨੌਰ ’ਚ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਧਰਨਾ ਦਿੱਤਾ ਸੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲਾ ਕੁਝ ਹੋਰ ਸੀ। ਉਨ੍ਹਾਂ ਨੂੰ ਕੱਲ ਹੀ ਸਾਮਾਨ ਦੇ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਢੋਲ ਪ੍ਰਦਰਸ਼ਨ, ਭੀਖ ਮੰਗਣ ਤੋਂ ਬਾਅਦ ਵੋਕੇਸ਼ਨਲ ਅਧਿਆਪਕਾਂ ਨੇ ਸੀ. ਐੱਮ. ਨੂੰ ਖੂਨ ਨਾਲ ਲਿਖਿਆ ਮੰਗ-ਪੱਤਰ    

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News