ਸਰਕਾਰੀ ਵਿਭਾਗਾਂ ਵੱਲ ਖੜ੍ਹੈ ਪਾਵਰਕਾਮ ਦਾ ਕਰੋੜਾਂ ਰੁਪਏ ਦਾ ਬਕਾਇਆ

06/16/2019 10:03:12 PM

ਕਪੂਰਥਲਾ (ਮਹਾਜਨ)-ਪਾਵਰਕਾਮ ਵਿਭਾਗ ਜੇਕਰ ਖਪਤਕਾਰ ਕੋਲੋਂ ਬਿਜਲੀ ਬਿਲਾਂ ਦੀ ਅਦਾਇਗੀ ਕਰਨ ਦੀ ਸਮਾਂ ਸੀਮਾ ਨਿਕਲ ਜਾਵੇ ਤਾਂ ਉਸਨੂੰ ਜੁਰਮਾਨਿਆਂ ਦੇ ਨਾਲ ਮੋਟੀ ਰਕਮ ਵਸੂਲੀ ਜਾਂਦੀ ਹੈ। ਜੇਕਰ ਖਪਤਕਾਰ ਲਗਾਤਾਰ 2-3 ਬਿਜਲੀ ਦੇ ਬਿਲਾਂ ਦੀ ਅਦਾਇਗੀ ਨਹੀ ਕਰਦਾ ਤਾਂ ਉਸਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ। ਇਸ ਦੌਰਾਨ ਉਸਨੂੰ ਬਿਜਲੀ ਦਾ ਕੁਨੈਕਸ਼ਨ ਚਾਲੂ ਕਰਵਾਉਣ ਦੇ ਲਈ ਸਾਰੇ ਪੁਰਾਣੇ ਬਿੱਲ ਤੇ ਜੁਰਮਾਨੇ ਸਮੇਤ ਰਕਮ ਦੇਣੀ ਪੈਂਦੀ ਤੇ ਫਿਰ ਉਸਦਾ ਬਿਜਲੀ ਦਾ ਕੁਨੈਕਸ਼ਨ ਚਾਲੂ ਹੁੰਦਾ ਹੈ। ਪਰ ਇਹ ਨਿਯਮ ਕਪੂਰਥਲਾ ਸਰਕਲ ਪਾਵਰਕਾਮ ਦੇ ਅਧੀਨ ਆਉਂਦੇ ਸਰਕਾਰੀ ਵਿਭਾਗਾਂ 'ਚ ਲਾਗੂ ਨਹੀ ਹੋ ਪਾ ਰਿਹਾ, ਕਿਉਂਕਿ ਕਪੂਰਥਲਾ ਸਰਕਲ 'ਚ ਬਿਜਲੀ ਦੇ ਸਰਕਾਰੀ ਬਿੱਲ 35 ਕਰੋੜ 83 ਲੱਖ 38 ਹਜ਼ਾਰ ਰੁਪਏ ਸਰਕਾਰੀ ਵਿਭਾਗਾਂ ਵੱਲ ਖੜ੍ਹਾ ਹੈ। ਜਿਸਦੀ ਵਸੂਲੀ ਵਾਸਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਅਜੇ ਤੱਕ ਕੋਈ ਠੋਸ ਯੋਜਨਾ ਨਹੀ ਬਣਾਈ ਹੈ। 
ਕਿਸ ਵਿਭਾਗ ਵਲ ਕਿੰਨਾ ਬਕਾਇਆ
ਕਪੂਰਥਲਾ ਸਰਕਲ ਦੇ ਅਧੀਨ ਆਉਂਦੇ ਸਬ ਡਵੀਜਨ ਕਪੂਰਥਲਾ, ਸਿਟੀ ਡਵੀਜਨ ਕਪੂਰਥਲਾ-1, ਸਿਟੀ ਡਵੀਜਨ ਕਪੂਰਥਲਾ-2, ਸਿਟੀ ਡਵੀਜਨ ਨਕੋਦਰ, ਸਬ ਡਵੀਜਨ ਨਕੋਦਰ, ਕਰਤਾਰਪੁਰ ਡਵੀਜਨ ਆਦਿ ਖੇਤਰ ਆਉਂਦੇ ਹਨ। ਇਨ੍ਹਾਂ ਡਵੀਜਨਾਂ 'ਚ ਸਰਕਾਰੀ ਵਿਭਾਗਾਂ ਦਾ 35 ਕਰੋੜ 83 ਲੱਖ 38 ਹਜ਼ਾਰ ਰੁਪਏ ਬਕਾਇਆ ਹੈ। 

ਵਿਭਾਗ ਬਕਾਇਆ ਰਕਮ
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ 20 ਕਰੋੜ 56 ਲੱਖ 12 ਹਜ਼ਾਰ ਰੁਪਏ
ਗ੍ਰਹਿ ਮੰਤਰਾਲਾ ਤੇ ਜੇਲ੍ਹ (ਪੁਲਸ ਵਿਭਾਗ) 2 ਕਰੋੜ 58 ਲੱਖ 1 ਹਜ਼ਾਰ ਰੁਪਏ
ਸਿਹਤ ਤੇ ਪਰਿਵਾਰ ਭਲਾਈ ਵਿਭਾਗ 2 ਕਰੋੜ 54 ਲੱਖ 70 ਹਜ਼ਾਰ ਰੁਪਏ
ਲੋਕਲ ਬਾਡੀ ਵਿਭਾਗ 2 ਕਰੋੜ 25 ਲੱਖ 34 ਹਜ਼ਾਰ ਰੁਪਏ
ਰੂਰਲ ਡਿਵੈਲਪਮੈਂਟ ਤੇ ਪੰਚਾਇਤ 5 ਕਰੋੜ 3 ਲੱਖ 91 ਹਜ਼ਾਰ ਰੁਪਏ
ਮਾਲ, ਮੁੜ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ 41 ਲੱਖ 14 ਹਜ਼ਾਰ ਰੁਪਏ
ਜਨਰਲ ਐਡਮਨਿਸਟ੍ਰੇਸ਼ਨ 27 ਲੱਖ 69 ਹਜ਼ਾਰ ਰੁਪਏ
ਪਬਲਿਕ ਵਰਕਸ 25 ਲੱਖ 21 ਹਜ਼ਾਰ ਰੁਪਏ
ਸਕੂਲ ਸਿੱਖਿਆ 51 ਲੱਖ 25 ਹਜ਼ਾਰ ਰੁਪਏ
ਸੇਲ ਟੈਕਸ ਵਿਭਾਗ 1 ਲੱਖ 5 ਹਜ਼ਾਰ ਰੁਪਏ
ਰੇਲਵੇ 1 ਲੱਖ 99 ਹਜ਼ਾਰ ਰੁਪਏ
ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਵਿਭਾਗ 2 ਲੱਖ 42 ਹਜ਼ਾਰ ਰੁਪਏ
ਸਹਿਕਾਰਿਤਾ ਵਿਭਾਗ 80 ਹਜ਼ਾਰ ਰੁਪਏ
ਫੂਡ ਸਿਵਲ ਸਪਲਾਈ ਵਿਭਾਗ 25 ਹਜ਼ਾਰ
ਜੰਗਲਾਤ ਵਿਭਾਗ 6 ਹਜ਼ਾਰ ਰੁਪਏ
ਗਵਰਨੈਸ ਰੀਫੋਰਮਜ 45 ਲੱਖ 22 ਹਜ਼ਾਰ ਰੁਪਏ
ਵੈਲਫੇਅਰ ਆਫ ਐੱਸ. ਸੀ ਐਂਡ ਬੀ.ਸੀ. 97 ਹਜ਼ਾਰ ਰੁਪਏ
ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ 21 ਲੱਖ 87 ਹਜ਼ਾਰ ਰੁਪਏ
ਇਨਫਰਮੇਸ਼ਨ ਤਕਨਾਲਜੀ 4 ਲੱਖ 67 ਹਜ਼ਾਰ ਰੁਪਏ
ਲੀਗਲ ਐਂਡ ਲੈਜਿਸਲੇਟਿਵ ਅਫੇਅਰਜ 51 ਹਜ਼ਾਰ ਰੁਪਏ
ਬਿਜਲੀ ਵਿਭਾਗ 20 ਲੱਖ 92 ਹਜ਼ਾਰ ਰੁਪਏ
ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ 35 ਹਜ਼ਾਰ ਰੁਪਏ
ਟ੍ਰਾਂਸਪੋਰਟ ਵਿਭਾਗ 1 ਲੱਖ 24 ਹਜ਼ਾਰ ਰੁਪਏ
ਹੋਰ ਵਿਭਾਗ 37 ਲੱਖ 20 ਹਜ਼ਾਰ ਰੁਪਏ

ਕੀ ਕਹਿੰਦੇ ਹਨ ਕਪੂਰਥਲਾ ਦੇ ਸਰਕਲ ਇੰਜੀਨੀਅਰ
ਪਾਵਰਕਾਮ ਕਪੂਰਥਲਾ ਦੇ ਸਰਕਲ ਇੰਜੀ. ਸੰਜੀਵ ਕੁਮਾਰ ਨੇ ਆਖਿਆ ਕਿ ਸਰਕਾਰੀ ਵਿਭਾਗਾਂ ਵੱਲ ਖੜ੍ਹੀ ਡਿਫਾਲਟਰ ਰਕਮ ਸਬੰਧੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਰਿਪੋਰਟ ਕੀਤੀ ਜਾਂਦੀ ਹੈ। ਵਿਭਾਗ ਵੱਲੋਂ ਜੋ ਵੀ ਐਕਸ਼ਨ ਪਲਾਨ ਬਣਾਇਆ ਜਾਵੇਗਾ ਉਸਨੂੰ ਪੂਰੀ ਤਰ੍ਹਾਂ ਅਮਲ 'ਚ ਲਿਆਂਦਾ ਜਾਵੇਗਾ। 


satpal klair

Content Editor

Related News