ਪਾਵਰਕਾਮ ਦਾ ਡਿਫਾਲਟਰਾਂ ''ਤੇ ਸ਼ਿਕੰਜਾ, ਵੂਮੈਨ ਸੈੱਲ ਲੁਧਿਆਣਾ ਸਣੇ 45 ਡਿਫਾਲਟਰਾਂ ''ਤੇ ਚੱਲਿਆ ਪਲਾਸ
Saturday, Apr 23, 2022 - 10:18 AM (IST)
ਲੁਧਿਆਣਾ (ਸਲੂਜਾ) : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਪਾਵਰਕਾਮ ਨੇ ਸਰਕਾਰੀ ਸਮੇਤ ਗੈਰ-ਸਰਕਾਰੀ ਡਿਫਾਲਟਰਾਂ ’ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਵੂਮੈਨ ਸੈੱਲ ਲੁਧਿਆਣਾ ਜਿਨ੍ਹਾਂ ਦੇ ਬਿਜਲੀ ਕੁਨੈਕਸ਼ਨਾਂ ’ਤੇ ਪਾਵਰਕਾਮ ਨੇ ਪਲਾਸ ਚਲਾਉਂਦੇ ਹੋਏ ਬੱਤੀ ਗੁਲ ਕਰ ਦਿੱਤੀ। ਪਾਵਰਕਾਮ ਅਧਿਕਾਰੀ ਨੇ ਦੇਰ ਰਾਤ ਜਾਣਕਾਰੀ ਦਿੰਦੇ ਦੱਸਿਆ ਕਿ ਕੈਟਾਗਿਰੀ ਵਾਈਜ਼ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣ ਸਬੰਧੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਡਿਫਾਲਟਰ ਖ਼ਪਤਕਾਰਾਂ ਤੋਂ 5 ਕਰੋੜ 31 ਲੱਖ ਦੇ ਬਕਾਇਆ ਬਿਜਲੀ ਬਿੱਲ ਵਸੂਲ ਕੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰੀ ਵਿਭਾਗਾਂ ਜਿਨ੍ਹਾਂ ਵੱਲੋਂ ਬਕਾਇਆ ਬਿਜਲੀ ਦੇ ਬਿੱਲ ਸਟੈਂਡ ਕਰਦੇ ਹਨ, ਉਨ੍ਹਾਂ ਨੂੰ ਕਾਫੀ ਸਮਾਂ ਦਿੱਤਾ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਸਰਕਾਰੀ ਵਿਭਾਗ ਜਨਤਾ ਨਾਲ ਜੁੜੇ ਹਨ ਪਰ ਹੁਣ ਸਕਰਾਰ ਦੇ ਹੁਕਮ ਆ ਗਏ ਹਨ ਤਾਂ ਇਸ ਮਾਮਲੇ ’ਚ ਸਾਰੇ ਕੈਟਾਗਿਰੀ ਦੇ ਖ਼ਪਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।