ਪਾਵਰਕਾਮ ਨੇ ਯੈੱਸ ਬੈਂਕ ਦੇ ਚੈੱਕ ਰਿਸੀਵ ਕਰਨੇ ਕੀਤੇ ਬੰਦ
Saturday, Mar 07, 2020 - 09:04 PM (IST)
ਚੰਡੀਗੜ੍ਹ,(ਸ਼ਰਮਾ)- ਪੰਜਾਬ ਪਾਵਰਕਾਮ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਦੇ ਚੈੱਕ ਰਿਸੀਵ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਪਾਵਰਕਾਮ ਮੁੱਖ ਦਫ਼ਤਰ ਤੋਂ ਸਾਰੇ ਕੁਲੈਕਸ਼ਨ ਸੈਂਟਰਾਂ ਦੇ ਇੰਚਾਰਜਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਭਾਰਤੀ ਰਿਜ਼ਰਵ ਬੈਂਕ ਵਲੋਂ ਯੈੱਸ ਬੈਂਕ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਣ ਚੈੱਕ ਕਲੀਅਰਿੰਗ 'ਚ ਪਾਸ ਹੋਣ ਤੋਂ ਰੁਕ ਸਕਦੇ ਹਨ, ਜਿਸ ਕਾਰਣ ਬਿਜਲੀ ਖਪਤਕਾਰ ਪ੍ਰੇਸ਼ਾਨੀ 'ਚ ਪੈਣਗੇ। ਕੁਲੈਕਸ਼ਨ ਸੈਂਟਰਾਂ ਦੇ ਇੰਚਾਰਜਾਂ ਨੂੰ ਇਹ ਵੀ ਹਿਦਾਇਤ ਦਿੱਤੀ ਗਈ ਹੈ ਕਿ ਬਿੱਲ ਪੇਮੈਂਟ ਮਸ਼ੀਨਾਂ 'ਚ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਮਸ਼ੀਨਾਂ 'ਚ ਵੀ ਕੋਈ ਖਪਤਕਾਰ ਆਪਣੇ ਬਿੱਲ ਦੀ ਅਦਾਇਗੀ ਲਈ ਯੈੱਸ ਬੈਂਕ ਦਾ ਚੈੱਕ ਜਮ੍ਹਾ ਨਾ ਕਰਵਾਏ।