''ਪਾਵਰਕਾਮ ''ਚ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ''ਚ ਬਰਦਾਸ਼ਤ ਨਹੀਂ''
Friday, Jan 03, 2020 - 10:15 AM (IST)

ਪਟਿਆਲਾ (ਜੋਸਨ): ਪਾਵਰਕਾਮ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦਾਅਵਾ ਕੀਤਾ ਹੈ ਕਿ ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਸੰਦੀਪ ਕੁਮਾਰ ਨੂੰ ਬਿਨਾਂ ਕਿਸੇ ਲਾਭ ਤੋਂ ਸੇਵਾਮੁਕਤ ਕੀਤਾ ਗਿਆ ਹੈ। ਇਸ ਦੀ ਪੜਤਾਲ ਅਜੇ ਚੱਲ ਰਹੀ ਹੈ। ਬੁਲਾਰੇ ਨੇ ਦਾਅਵਾ ਕੀਤਾ ਕਿ ਪਾਵਰਕਾਮ ਵਿਚ ਭ੍ਰਿਸ਼ਟਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਵਰਕਾਮ ਦੇ ਬੁਲਾਰੇ ਨੇ ਕਿਹਾ ਕਿ 31 ਦਸੰਬਰ 2019 ਨੂੰ ਸੇਵਾਮੁਕਤ ਹੋਏ ਇੰਜੀ. ਸੰਦੀਪ ਕੁਮਾਰ ਦੇ ਸੇਵਾ ਲਾਭ ਜਿਵੇਂ ਕਿ ਰੈਗੂਲਰ ਪੈਨਸ਼ਨ, ਪੈਨਸ਼ਨ ਕਮਿਊਟੇਸ਼ਨ, ਲੀਵ ਇਨਕੈਸ਼ਮੈਂਟ ਅਤੇ ਗਰੈਚੁਟੀ ਜਾਰੀ ਨਹੀਂ ਕੀਤੀ ਗਈ ਹੈ। ਪੀ. ਐੱਸ. ਪੀ. ਸੀ. ਐੱਲ. ਵਿਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ 'ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਕਾਰਪੋਰੇਸ਼ਨ ਵਿਚ ਰਿਸ਼ਵਤ ਦੇ ਮਾਮਲੇ ਵਿਚ ਕਿਸੇ ਵੀ ਦੋਸ਼ੀ ਅਫਸਰ ਅਤੇ ਕਰਮਚਾਰੀ ਨੂੰ ਨਹੀਂ ਬਖਸ਼ਿਆ ਜਾਂਦਾ। ਇਸ ਕੇਸ ਵਿਚ ਵੀ ਦੋਸ਼ੀਆਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ ਇੰਜੀ. ਸੰਦੀਪ ਕੁਮਾਰ ਦੀ ਚਾਰਜਸ਼ੀਟ ਜਾਰੀ ਕਰ ਦਿੱਤੀ ਗਈ ਹੈ। ਚਾਰਜਸ਼ੀਟ ਵਿਚ ਦਰਜ ਦੋਸ਼ਾਂ ਦੇ ਆਧਾਰ 'ਤੇ ਫੈਸਲਾ ਹੋਣ ਉਪਰੰਤ ਹੀ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਮਿਲਣਯੋਗ ਸੇਵਾਮੁਕਤ ਲਾਭ ਦਿੱਤੇ ਜਾਣਗੇ।