ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਮੈਨੇਜਮੈਂਟ ਨਾਲ ਗੱਲਬਾਤ ਟੁੱਟੀ
Wednesday, Sep 13, 2017 - 03:45 AM (IST)
ਬਟਾਲਾ, (ਗੋਰਾਇਆ)- ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਜਥੇਬੰਦੀਆਂ ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਤੇ ਟਰਾਂਸਕੋ 'ਤੇ ਆਧਾਰਿਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਮੰਗਾਂ ਸਬੰਧੀ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਰੇਨੂ ਪ੍ਰਸਾਦ ਆਈ. ਏ. ਐੱਸ. ਪ੍ਰਿੰ. ਸਕੱਤਰ ਪਾਵਰਕਾਮ ਨੇ ਕੀਤੀ। ਮੀਟਿੰਗ ਵਿਚ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਤੇ ਜਨਰੈਲ ਸਿੰਘ ਚੀਮਾ ਨੇ ਦੱਸਿਆ ਕਿ ਮੈਨੇਜਮੈਂਟ ਤੇ ਸਰਕਾਰ ਨੇ ਬਿਜਲੀ ਮੁਲਾਜ਼ਮਾਂ ਨੂੰ ਪੇਅ ਬੈਂਡ ਦੇਣ 'ਤੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਦੀਆਂ 28 ਮੰਗਾਂ ਦਾ ਚਾਰਟਰ ਜੋ ਪਿਛਲੇ 2 ਮਹੀਨੇ ਤੋਂ ਮੈਨਜਮੈਂਟ ਕੋਲ ਪਂੈਡਿੰਗ ਪਿਆ ਹੈ, ਮੀਟਿੰਗ ਕਰਕੇ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਇਹ ਮੰਗਾਂ ਨਹੀਂ ਮੰਨੀਆਂ ਗਈਆਂ। ਜਥੇਬੰਦੀਆਂ ਨੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਮੰਗਾਂ ਸਬੰਧੀ ਇਕਜੁੱਟ ਹੋਣ। ਬਿਜਲੀ ਮੁਲਾਜ਼ਮਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ 15 ਸਤੰਬਰ ਨੂੰ ਪੂਰੀ ਦ੍ਰਿੜਤਾ ਨਾਲ ਮੁੱਖ ਦਫ਼ਤਰ ਪਟਿਆਲਾ ਵਿਖੇ ਧਰਨਾ ਦੇਣ ਲਈ ਪਹੁੰਚਣ। ਅੱਜ ਦੀ ਮੀਟਿੰਗ ਵਿਚ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਐੱਸ. ਸੀ. ਅਰੋੜਾ ਡਾਇਰਕੈਟਰ ਵਿੱਤ, ਆਰ. ਪੀ. ਪਾਵਰ ਡਾਇਰੈਕਟਰ ਪ੍ਰਬੰਧਕੀ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਹਰਭਜਨ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਨਰਿੰਦਰ ਸੈਣੀ, ਜਨਰੈਲ ਸਿੰਘ ਚੀਮਾ, ਮਨਜੀਤ ਸਿੰਘ ਚਾਹਲ, ਗੁਰਪ੍ਰੀਤ ਸਿੰਘ ਗੱਡੀਵਿੰਡ, ਮਹਿੰਦਰ ਸਿੰਘ ਲਹਿਰਾ, ਪੂਰਨ ਸਿੰਘ ਖਾਈ, ਦਵਿੰਦਰ ਸਿੰਘ ਪਸੋਰ, ਸੁਰਿੰਦਰ ਪਾਲ ਸਿੰਘ ਲਹੋਰੀਆ, ਕਮਲ ਕੁਮਾਰ ਪਟਿਆਲਾ, ਰਣਜੀਤ ਸਿੰਘ, ਨਰਿੰਦਰ ਬੱਲ, ਬਰਿੰਦਰ ਸਿੰਘ ਬਰਨਾਲਾ, ਆਰ. ਕੇ. ਤਿਵਾੜੀ, ਹਰਬੰਸ ਸਿੰਘ, ਬਰਨਾਲਾ ਸਿੰਘ ਆਦਿ ਹਾਜ਼ਰ ਸਨ।
