ਪੰਜਾਬ ''ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ

Monday, Aug 17, 2026 - 08:01 PM (IST)

ਪੰਜਾਬ ''ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ

ਜਲੰਧਰ (ਵੈੱਬ ਡੈਸਕ): ਭਲਕੇ ਯਾਨੀ 18 ਅਗਸਤ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿਚ ਜ਼ਰੂਰੀ ਮੁਰੰਮਤ ਕਾਰਨ ਪਾਵਰ ਕੱਟ ਲੱਗਣ ਜਾ ਰਿਹਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ 5 ਘੰਟਿਆਂ ਤਕ ਪ੍ਰਭਾਵਿਤ ਰਹੇਗੀ। ਪਾਵਰਕਾਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਸਬੰਧਤ ਇਲਾਕਿਆਂ ਦੇ ਲੋਕ ਬਦਲਵੇਂ ਪ੍ਰਬੰਧ ਕਰ ਸਕਣ। ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਨੂੰ ਇਸ ਦੌਰਾਨ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

ਟਾਂਡਾ 'ਚ ਲੱਗੇਗਾ 5 ਘੰਟਿਆਂ ਦਾ POWER CUT

ਟਾਂਡਾ ਉੜਮੁੜ (ਪੰਡਿਤ)- ਜ਼ਰੂਰੀ ਮੈਂਨਟੀਨੈਂਸ ਲਈ 11 ਕੇ. ਵੀ. ਫੀਡਰ ਹਰਸੀ ਪਿੰਡ 18 ਅਗਸਤ ਨੂੰ ਸਵੇਰੇ 10 ਵਜੇ ਤੋਂ ਲੈ 3 ਵਜੇ ਤੱਕ ਬੰਦ ਰੱਖਿਆ ਜਾਵੇਗਾ । ਇਹ ਜਾਣਕਾਰੀ ਦਿੰਦਿਆਂ ਏ. ਈ. ਈ. ਬਿਜਲੀ ਘਰ ਟਾਂਡਾ ਸੁਖਵੰਤ ਸਿੰਘ ਨੇ ਇਸ ਦੌਰਾਨ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਹੈ ।

ਕਾਦੀਆਂ ਵਿਚ 4 ਘੰਟੇ ਬੰਦ ਰਹੇਗੀ ਬਿਜਲੀ

ਕਾਦੀਆਂ, 17 ਅਗਸਤ (ਜ਼ੀਸ਼ਾਨ): ਪੰਜਾਬ ਰਾਜ ਬਿਜਲੀ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ.) ਕਾਦੀਆਂ ਮੰਡਲ ਦੇ ਐਸ.ਡੀ.ਓ. ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ ਕਾਰਨ 18 ਅਗਸਤ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ, ਉਨ੍ਹਾਂ ਵਿੱਚ 66 ਕੇ.ਵੀ. ਕਾਦੀਆਂ ਤੋਂ ਚੱਲਣ ਵਾਲਾ ਲੇਬਰ ਸ਼ੈੱਡ ਫੀਡਰ, 11 ਕੇ.ਵੀ. ਰੇਲਵੇ ਰੋਡ, 11 ਕੇ.ਵੀ. ਗੌਰਮੈਂਟਲ ਈ.ਪੀ.ਐਸ. ਅਤੇ 11 ਕੇ.ਵੀ. ਕੋਟ ਟੋਡਾ ਈ.ਪੀ. ਸ਼ਾਮਲ ਹਨ। ਇਨ੍ਹਾਂ ਫੀਡਰਾਂ ਤੋਂ ਚੱਲਣ ਵਾਲੇ ਵੱਖ-ਵੱਖ ਇਲਾਕਿਆਂ ਦੀ ਬਿਜਲੀ ਸਪਲਾਈ ਉਕਤ ਸਮੇਂ ਦੌਰਾਨ ਪ੍ਰਭਾਵਿਤ ਰਹੇਗੀ। 

ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ 'ਚ ਵੀ ਪ੍ਰਭਾਵਿਤ ਹੋਵੇਗੀ ਬਿਜਲੀ ਸਪਲਾਈ

ਹਰਿਆਣਾ (ਆਨੰਦ, ਨਲੋਆ)- ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 18 ਅਗਸਤ ਦਿਨ ਮੰਗਲਵਾਰ ਨੂੰ 132 ਕੇ. ਵੀ. ਚੋਹਾਲ ਤੋਂ ਚਲਦੀ 66 ਕੇ. ਵੀ. ਸਬ ਸਟੇਸ਼ਨ ਹਰਿਆਣਾ ਦੀ ਲਾਈਨ ’ਤੇ ਜ਼ਰੂਰੀ ਮੁਰੰਮਤ ਕਰ ਕੇ 66 ਕੇ. ਵੀ. ਹਰਿਆਣਾ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਜਿਵੇਂ 11 ਕੇ. ਵੀ. ਭੂੰਗਾ , 11 ਕੇ. ਵੀ. ਕੋਟਲੀ, 11 ਕੇ. ਵੀ. ਹਰਿਆਣਾ, 11 ਕੇ. ਵੀ. ਗੁੱਗਾ ਪਟੀ, 11 ਕੇ. ਵੀ. ਸੋਤਲਾ, ਨੂਰਪੁਰ , ਨਿਕੀਵਾਲ, ਖੁਣਖੁਣ ਫੀਡਰ, ਭਿਖੋਵਾਲ, ਡੈਮ ਫੀਡਰ, ਜਨੌੜੀ , ਰਹਿਮਾਪੁਰ , ਕੈਲੋ , ਬਾਗਪੁਰ ਅਤੇ ਸਵਿਤਰੀ ਫੀਡਰਾਂ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 1 ਵਜੇ ਤਕ ਬੰਦ ਰਹੇਗੀ, ਜਿਸ ਨਾਲ ਇਨ੍ਹਾਂ ਫੀਡਰਾਂ ’ਤੇ ਚਲਦੇ ਘਰਾ , ਦੁਕਾਨਾਂ ਅਤੇ ਮੋਟਰਾ ਦੀ ਸਪਲਾਈ ਪ੍ਰਭਾਵਿਤ ਰਹੇਗੀ।


author

Anmol Tagra

Content Editor

Related News