ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਦੌਰਾਨ ਪਾਵਰਕਾਮ ਦੇ ਚੇਅਰਮੈਨ ਦਾ ਵੱਡਾ ਬਿਆਨ

Saturday, Jul 03, 2021 - 06:31 PM (IST)

ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਦੌਰਾਨ ਪਾਵਰਕਾਮ ਦੇ ਚੇਅਰਮੈਨ ਦਾ ਵੱਡਾ ਬਿਆਨ

ਚੰਡੀਗੜ੍ਹ (ਸ਼ਰਮਾ) : ਪੰਜਾਬ ਪਾਵਰਕਾਮ ਦੇ ਚੇਅਰਮੈਨ ਅਤੇ ਪ੍ਰਬੰਧਕ ਡਾਇਰੈਕਟਰ ਏ. ਵੇਨੂੰ ਪ੍ਰਸਾਦ ਦਾ ਕਹਿਣਾ ਹੈ ਕਿ ਪੰਜਾਬ ’ਚ ਬਿਜਲੀ ਸੰਕਟ ਇਸ ਸਾਲ ਮਾਨਸੂਨ ਦੇ ਦੇਰੀ ਨਾਲ ਆਉਣ ਅਤੇ ਝੋਨੇ ਦੀ ਬਿਜਾਈ ਨਾ ਹੋਣ ਕਾਰਣ ਪੈਦਾ ਹੋਇਆ ਹੈ। ਪ੍ਰਸਾਦ ਸ਼ੁੱਕਰਵਾਰ ਨੂੰ ਸੀ. ਆਈ. ਆਈ. ਦੇ ਪੰਜਾਬ ਚੈਪਟਰ ਵਲੋਂ ਆਯੋਜਿਤ ਵਰਚੁਅਲ ਇੰਟਰੈਕਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੀਕ ਸੀਜ਼ਨ ਵਿਚ ਨਿੱਜੀ ਖੇਤਰ ਦੇ ਪਾਵਰ ਪਲਾਂਟਾਂ ਵੱਲੋਂ ਤੈਅ ਬਿਜਲੀ ਸਪਲਾਈ ਦੀ ਅਸਫਲਤਾ ਬਿਜਲੀ ਸੰਕਟ ਦਾ ਹੋਰ ਕਾਰਣ ਹੈ। ਇਹੀ ਕਾਰਣ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਪਾਵਰਕਾਮ ਨੂੰ ਪਾਵਰ ਕੱਟ ਲਾਉਣ ਦੀ ਲੋੜ ਨਹੀਂ ਪਈ।

ਇਹ ਵੀ ਪੜ੍ਹੋ : ਪੰਜਾਬ ’ਚ ਪੈਦਾ ਹੋਏ ਬਿਜਲੀ ਸੰਕਟ ਦੌਰਾਨ ਸਿੱਧੂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਤੋਂ ਇਲਾਵਾ ਕੋਰੋਨਾ ਮਹਾਮਾਰੀ ਕਾਰਨ ਵਰਕ ਫਰੌਮ ਹੋਮ ਦੇ ਕਲਚਰ ਕਾਰਣ ਵੀ ਬਿਜਲੀ ਦੀ ਖਪਤ ਵਿਚ ਵਾਧਾ ਹੋਇਆ ਹੈ। ਪ੍ਰਸਾਦ ਨੇ ਕਿਹਾ ਕਿ ਆਮ ਤੌਰ ’ਤੇ ਪਾਵਰਕਾਮ 12,500 ਮੈਗਾ ਵਾਟ ਦੀ ਉਪਲੱਬਧਤਾ ਯਕੀਨੀ ਕਰਦੀ ਹੈ ਪਰ ਉਕਤ ਹਾਲਾਤ ਨੂੰ ਵੇਖਦੇ ਹੋਏ ਇਸ ਸਾਲ 13,500 ਮੈਗਾਵਾਟ ਦੀ ਉਪਲੱਬਧਤਾ ਯਕੀਨੀ ਕੀਤੀ ਗਈ ਸੀ ਪਰ ਇਸ ਦੌਰਾਨ ਇੰਡਸਟਰੀ ਵੀ ਜਾਰੀ ਰਹਿੰਦੀ ਹੈ ਤਾਂ ਇਹ ਮੰਗ 15,500 ਮੈਗਾਵਾਟ ਤੋਂ ਵੱਧ ਜਾਵੇਗੀ। ਇਸ ਲਈ ਕੁਝ ਸਮੇਂ ਲਈ ਇਹ ਰੋਕਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਾਨਸੂਨ ਦੇ ਆਉਣ ਨਾਲ ਹੀ ਸਥਿਤੀ ਆਮ ਹੋ ਜਾਵੇਗੀ।

ਇਹ ਵੀ ਪੜ੍ਹੋ : ਕੈਪਟਨ ਦੀ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਨਾ ਹੋਣ ’ਤੇ ਬੋਲੇ ਹਰੀਸ਼ ਰਾਵਤ, ਆਖੀ ਵੱਡੀ ਗੱਲ

ਉਥੇ ਹੀ ਸੀ. ਆਈ. ਆਈ. ਪੰਜਾਬ ਚੈਪਟਰ ਦੇ ਚੇਅਰਮੈਨ ਭਵਦੀਪ ਸਰਦਾਨਾ ਨੇ ਕਿਹਾ ਕਿ ਪੰਜਾਬ ਨੂੰ ਹੁਣ ਫਸਲੀ ਵਿਭਿੰਨਤਾ ਅਤੇ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣ ਦੀ ਲੋੜ ਹੈ ਤਾਂ ਕਿ ਧਰਤੀ ਦੇ ਪਾਣੀ ’ਤੇ ਨਿਰਭਰਤਾ ਅਤੇ ਹਾਈ ਪਾਵਰ ਮੋਟਰਾਂ ਦੀ ਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਵਰਕਾਮ ਨੂੰ ਡਿਸਟ੍ਰੀਬਿਊਸ਼ਨ ਅਤੇ ਟਰਾਂਸਮਿਸ਼ਨ ਲਾਸ ਨੂੰ ਘੱਟ ਕਰਨ ਲਈ ਵੀ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਉਪਭੋਗਤਾਵਾਂ ਨੂੰ ਉਨ੍ਹਾਂ ਵਲੋਂ ਅਦਾ ਕੀਤੀ ਜਾਣ ਵਾਲੀ ਰਾਸ਼ੀ ਦਾ ਠੀਕ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਇੰਡਸਟਰੀ ਲਈ ਦੋ ਦਿਨ ਦਾ ਜ਼ਰੂਰੀ ਵੀਕਲੀ ਆਫ ਤਕਲੀਫ ਦੇਣ ਵਾਲਾ ਹੈ ਅਤੇ ਪਾਵਰਕਾਮ ਨੂੰ ਇਸ ਨੂੰ ਹੋਰ ਸ਼੍ਰੇਣੀ ਦੇ ਉਪਭੋਗਤਾਵਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਰੌਲੇ ਦੌਰਾਨ ਅਹਿਮ ਖ਼ਬਰ, ਕੈਪਟਨ ਦਾ ਫਿਲਹਾਲ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ

ਸੂਬੇ ’ਚ ਬਿਜਲੀ ਦੀ ਉਪਲੱਬਧਤਾ ਅਤੇ ਖਪਤ ਦੀ ਸਥਿਤੀ
ਵੀਰਵਾਰ ਨੂੰ ਸੂਬੇ ਵਿਚ ਬਿਜਲੀ ਦੀ ਮੰਗ 14,500 ਮੈਗਾਵਾਟ ਤੱਕ ਪਹੁੰਚ ਗਈ, ਜੋ ਬਿਜਲੀ ਦੀ ਉਪਲੱਬਧਤਾ ਤੋਂ ਲਗਭਗ 1300 ਮੈਗਾਵਾਟ ਜ਼ਿਆਦਾ ਸੀ। ਸ਼ੁੱਕਰਵਾਰ ਨੂੰ ਇੰਡਸਟਰੀ ਦੀ ਬਿਜਲੀ ਸਪਲਾਈ ’ਤੇ ਲਾਈ ਗਈ ਰੋਕ ਕਾਰਣ ਲਗਭਗ 1000 ਮੈਗਾਵਾਟ ਦੀ ਬਚਤ ਹੋਈ ਹੈ, ਜਿਸ ਨਾਲ ਕਿਸਾਨਾਂ ਅਤੇ ਘਰੇਲੂ ਬਿਜਲੀ ਸਪਲਾਈ ਨੂੰ ਰੈਗੂਲਰ ਕਰਨ ਵਿਚ ਮਦਦ ਮਿਲੀ ਹੈ।

ਇਹ ਵੀ ਪੜ੍ਹੋ : ਗਲ਼ਤ ਬਿਜਲੀ ਸਮਝੌਤੇ ਰੱਦ ਕਰਨ ਦੀ ਤਿਆਰੀ ’ਚ ਕੈਪਟਨ, ਚੁੱਕ ਸਕਦੇ ਵੱਡਾ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News