''ਪਾਵਰਕਾਮ'' ਲਈ ਬਿਜਲੀ ਸੰਕਟ ਅਜੇ ਵੀ ਕਾਇਮ, ਰਣਜੀਤ ਸਾਗਰ ਡੈਮ ਦਾ ਇਕ ਯੂਨਿਟ ਮੁੜ ਹੋਇਆ ਬੰਦ

Monday, Jul 12, 2021 - 10:42 AM (IST)

''ਪਾਵਰਕਾਮ'' ਲਈ ਬਿਜਲੀ ਸੰਕਟ ਅਜੇ ਵੀ ਕਾਇਮ, ਰਣਜੀਤ ਸਾਗਰ ਡੈਮ ਦਾ ਇਕ ਯੂਨਿਟ ਮੁੜ ਹੋਇਆ ਬੰਦ

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਲਈ ਬਿਜਲੀ ਸੰਕਟ ਹਾਲੇ ਵੀ ਕਾਇਮ ਹੈ। ਸੂਬੇ ’ਚ ਭਰਵੀਂ ਬਰਸਾਤ ਨਾ ਹੋਣ ਕਾਰਨ ਬਿਜਲੀ ਦੀ ਮੰਗ ’ਚ ਗਿਰਾਵਟ ਨਹੀਂ ਆ ਰਹੀ। ਇਸ ਦੀ ਪੂਰਤੀ ਵਾਸਤੇ ਪਾਵਰਕਾਮ ਨੇ 806.25 ਮੈਗਾਵਾਟ ਬਿਜਲੀ ਦੀ ਖ਼ਰੀਦ ਕੀਤੀ ਹੈ। ਇਸ ਦੌਰਾਨ ਰਣਜੀਤ ਸਾਗਰ ਡੈਮ ਦਾ 150 ਮੈਗਾਵਾਟ ਦਾ ਇਕ ਯੂਨਿਟ ਸ਼ੁਰੂ ਹੋਣ ਮਗਰੋਂ ਬੀਤੇ ਦਿਨ ਬੰਦ ਹੋ ਗਿਆ।

ਇਹ ਵੀ ਪੜ੍ਹੋ : ਸਿੱਧੂ ਦੇ ਤਾਜ਼ਾ ਟਵੀਟਾਂ ਨੇ ਕੈਪਟਨ ਨਾਲ ਵਿਵਾਦ ਸੁਲਝਣ ਦੇ ਦਿੱਤੇ ਸੰਕੇਤ

150 ਮੈਗਾਵਾਟ ਦੇ ਇਸ ਪ੍ਰਾਜੈਕਟ ਤੋਂ 120 ਮੈਗਾਵਾਟ ਦੇ ਕਰੀਬ ਬਿਜਲੀ ਮਿਲ ਰਹੀ ਸੀ। ਉੱਧਰ ਤਲਵੰਡੀ ਸਾਬੋ ਦੇ ਤਿੰਨੋਂ ਯੂਨਿਟ ਤੇ ਰੋਪੜ ਦਾ 3 ਨੰਬਰ ਯੂਨਿਟ ਬੰਦ ਹੀ ਪਿਆ ਹੈ। ਤਲਵੰਡੀ ਸਾਬੋ ਬੰਦ ਰਹਿਣ ਕਾਰਨ ਪਾਵਰਕਾਮ ਨੂੰ ਵੱਡੀ ਮਾਰ ਪੈ ਰਹੀ ਹੈ ਕਿਉਂਕਿ 1980 ਮੈਗਾਵਾਟ ਦੇ ਇਸ ਪ੍ਰਾਜੈਕਟ ਨਾਲ ਹੀ ਸਭ ਤੋਂ ਵੱਡੀ ਸੱਟ ਵੱਜੀ ਹੈ। 806.25 ਮੈਗਾਵਾਟ ਬਿਜਲੀ 3.68 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਖ਼ਰੀਦੀ ਗਈ ਹੈ।

ਇਹ ਵੀ ਪੜ੍ਹੋ : ਝਬਾਲ ਨੇੜੇ ਵਾਪਰੇ ਰੂਹ ਕੰਬਾਊ ਹਾਦਸੇ ਨੇ ਵਿਛਾਏ ਮੌਤ ਦੇ ਸੱਥਰ, 2 ਭਰਾਵਾਂ ਸਣੇ 4 ਨੌਜਵਾਨਾਂ ਦੀ ਮੌਤ

ਇਹ ਜਾਣਕਾਰੀ ਚੇਅਰਮੈਨ-ਕਮ-ਐੱਮ. ਡੀ. ਏ. ਵੇਣੂ ਪ੍ਰਸਾਦ ਵੱਲੋਂ ਦਿੱਤੀ ਗਈ ਹੈ। ਇਸ ਦੌਰਾਨ ਬਿਜਲੀ ਕੱਟਾਂ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਸਾਢੇ 4 ਘੰਟੇ ਤੋਂ ਲੈ ਕੇ ਸਾਢੇ 7 ਘੰਟੇ ਦੇ ਬਿਜਲੀ ਕੱਟ ਵੱਖ-ਵੱਖ ਵਰਗਾਂ ਲਈ ਲਗਾਏ ਗਏ, ਜਦੋਂ ਕਿ ਖੇਤੀਬਾੜੀ ਲਈ ਸਪਲਾਈ ਵੀ ਵੀ 8 ਦੀ ਥਾਂ ਸਾਢੇ 6 ਘੰਟੇ ਕੀਤੀ ਗਈ। ਪੰਜਾਬ ’ਚ ਅੱਜ ਜਲੰਧਰ, ਲੁਧਿਆਣਾ ਆਦਿ ਖੇਤਰਾਂ ’ਚ ਮੀਂਹ ਪੈਣ ਦੀਆਂ ਰਿਪੋਰਟਾਂ ਹਨ।

ਇਹ ਵੀ ਪੜ੍ਹੋ : ਫਿਲੌਰ 'ਚ ਦਰਦਨਾਕ ਘਟਨਾ, 2 ਮਾਸੂਮ ਭੈਣਾਂ ਵੱਲੋਂ ਜ਼ਹਿਰ ਨਿਗਲਣ ਕਾਰਨ ਇਕ ਦੀ ਮੌਤ, ਦੂਜੀ ਦੀ ਹਾਲਤ ਨਾਜ਼ੁਕ

ਜੇਕਰ ਅਗਲੇ ਦਿਨਾਂ ਅੰਦਰ ਸੂਬੇ ’ਚ ਭਰਵੀਂ ਬਰਸਾਤ ਨਾ ਹੋਈ ਤਾਂ ਫਿਰ ਪਾਵਰਕਾਮ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਮੁਤਾਬਕ ਤਲਵੰਡੀ ਸਾਬੋ ਦਾ ਇਕ ਯੂਨਿਟ ਚੱਲਣ ਦੇ ਆਸਾਰ ਹਨ। ਜੇਕਰ ਇਹ ਚੱਲ ਜਾਂਦਾ ਹੈ ਤਾਂ 660 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

       


author

Babita

Content Editor

Related News