ਬਿਜਲੀ ਬੋਰਡ ਦੇ ਪੈਨਸ਼ਨਰ ਐਸੋਸੀਏਸ਼ਨ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ, ਧਰਨਾ

Thursday, Feb 15, 2018 - 04:04 PM (IST)

ਬੁਢਲਾਡਾ (ਬਾਂਸਲ) : ਪੈਨਸ਼ਨਰ ਐਸੋਸੀਏਸ਼ਨ ਪੀ.ਐੱਸ.ਪੀ. ਅਤੇ ਟੀ. ਸੀ. ਐੱਲ. ਵੱਲੋਂ ਹੱਕੀ ਮੰਗਾਂ ਲਈ ਬਿਜਲੀ ਬੋਰਡ ਦੇ ਐਕਸੀਅਨ ਦਫਤਰ ਦੇ ਬਾਹਰ ਧਰਨਾ ਦੇ ਕੇ ਸਰਕਾਰ ਅਤੇ ਬੋਰਡ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲਾਭ ਸਿੰਘ ਨੇ ਕਿਹਾ ਕਿ ਪੈਨਸ਼ਨਰ ਐਸੋਸੀਏਸ਼ਨ ਲੰਬੇ ਸਮੇਂ ਤੋਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ ਪਰ ਬੋਰਡ ਦੇ ਅਧਿਕਾਰੀ ਸੇਵਾ ਮੁਕਤ ਹੋ ਰਹੇ ਹਨ। ਇਨ੍ਹਾਂ ਕਰਮਚਾਰੀਆਂ ਦਾ ਦੁੱਖ ਦਰਦ ਦੂਰ ਕਰਨ ਦੀ ਬਜਾਏ ਖੱਜਲ ਖੁਆਰ ਕਰ ਰਹੀ ਹੈ। ਇਸ ਸੰਬੰਧੀ ਸੀਨੀਅਰ ਮੀਤ ਪ੍ਰਧਾਨ ਨਾਜਰ ਸਿੰਘ ਭੀਖੀ ਨੇ ਕਿਹਾ ਕਿ ਮੈਡੀਕਲ ਬਿੱਲ ਪਾਸ ਕਰਨ ਹਿੱਤ ਸੀਨੀਅਰ ਕਾਰਜਕਾਰੀ ਦੇ ਵਿੱਤੀ ਅਧਿਕਾਰਾਂ 'ਚ 25 ਹਜ਼ਾਰ ਰੁਪਏ ਦਾ ਬਿੱਲ ਪਾਸ ਕਰਨ ਦਾ ਵਾਧਾ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਦੇ ਅਮਰੀਕ ਸਿੰਘ ਬਰੇਟਾ ਨੇ ਮਹਿੰਗਾਈ ਭੱਤੇ ਦੀ 22 ਮਹੀਨਿਆਂ ਦਾ ਬਕਾਇਆ ਦੇਣ ਦੀ ਮੰਗ ਕੀਤੀ ਅਤੇ ਰਹਿੰਦੀਆਂ ਤਿੰਨ ਕਿਸ਼ਤਾਂ ਵੀ ਜਲਦੀ ਦੇਣ ਦੀ ਮੰਗ ਕੀਤੀ। ਯੂਨੀਅਨ ਦੇ ਲੱਖਾਂ ਸਿੰਘ ਨੇ ਕਿਹਾ ਕਿ ਜੇਕਰ ਪੈਨਸ਼ਨਰ ਐਸੋਸੀਏਸ਼ਨ ਦੀਆਂ ਮੰਗਾਂ ਸੰਬੰਧੀ ਬੋਰਡ ਅਧਿਕਾਰੀਆਂ ਨੇ ਅਣਗਹਿਲੀ ਵਰਤੀ ਤਾਂ ਸਟੇਟ ਕਮੇਟੀ ਦੇ ਸੱਦੇ 'ਤੇ 7 ਮਾਰਚ ਨੂੰ ਪਟਿਆਲਾਂ ਵਿਖੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ। 
ਇਸ ਮੌਕੇ ਤੇ ਗੁਰਜੰਟ ਸਿੰਘ ਬੀਰੋਕੇ, ਹਰਬਿਲਾਸ ਸ਼ਰਮਾ, ਰਾਜਕ੍ਰਿਸ਼ਨ, ਮੇਵਾ ਸਿੰਘ, ਨਾਰੰਗ ਸਿੰਘ ਬਰੇਟਾ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।


Related News