ਪੰਜਾਬ ’ਚ ਪੋਸਟਰ ਜੰਗ ਹੋਈ ਤੇਜ਼, ਹੁਣ ਪ੍ਰਤਾਪ ਬਾਜਵਾ ਦੇ ਹੱਕ ’ਚ ਵੀ ਲੱਗਣ ਲੱਗੇ ਹੋਰਡਿੰਗ

Wednesday, Jun 16, 2021 - 06:20 PM (IST)

ਜੈਤੋ (ਵਿਪਨ): ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਕਾਂਗਰਸੀ ਆਗੂਆਂ ਦੀ ਆਪਸੀ ਫੁੱਟ ਵੀ ਨਜ਼ਰ ਆਉਣ ਲੱਗ ਪਈ ਹੈ ਜੋ ਸਾਬਤ ਕਰਦੀ ਹੈ ਕਿ ਕਾਂਗਰਸ ਦੀ ਪੰਜਾਬ ਇਕਾਈ ’ਚ ਸਭ ਕੁੱਝ ਵਧੀਆ ਨਹੀਂ ਹੈ।ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ’ਚ ਆਪਸੀ ਬਿਆਨ ਬਾਜੀ ਦੇ ਨਾਲ-ਨਾਲ ਪ੍ਰਤਾਪ ਸਿੰਘ ਬਾਜਵਾ ਦਾ ਆਪਣੀ ਹੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਣਾ ਕਿਤੇ ਨਾ ਕਿਤੇ ਆਪਸੀ ਕਲੇਸ਼ ਦੀਆਂ ਤਸਵੀਰਾਂ ਸਾਹਮਣੇ ਲਿਆ ਰਿਹਾ ਹੈ।

ਇਹ ਵੀ ਪੜ੍ਹੋ:   ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ

PunjabKesari

ਇੱਕ ਹੋਰ ਆਪਸੀ ਕਲੇਸ਼ ਨੂੰ ਪੇਸ਼ ਕਰਦੀਆਂ ਤਸਵੀਰਾਂ ਹੁਣ ਪੋਸਟਰਾਂ ਜ਼ਰੀਏ ਸਾਹਮਣੇ ਆ ਰਹੀਆਂ ਹਨ, ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਦਿਖਾਈ ਦੇ ਰਹੀਆਂ ਹਨ। ਜਿੱਥੇ ਵੱਖ-ਵੱਖ ਲੀਡਰਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਪੋਸਟਰ ਲਗਾਏ ਜਾ ਰਹੇ ਹਨ।ਪਹਿਲਾਂ ਦੇਖਣ ਨੂੰ ਮਿਲਿਆ ਸੀ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਪੋਸਟਰ ਲਗਾ ਇਨਸਾਫ ਦੀ ਮੰਗ ਕੀਤੀ ਗਈ, ਉਥੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਪੋਸਟਰ ਲਗਾ ਪੰਜਾਬ ਦਾ ਕਪਤਾਨ ਦੱਸਿਆ ਗਿਆ। ਤੇ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕਾਂ ਵੱਲੋਂ ਵੀ ਟਕਸਾਲੀ ਕਾਂਗਰਸੀਆਂ ਲਈ ਹਾਅ ਦਾ ਨਾਅਰਾ ਪੋਸਟਰਾਂ ਰਾਹੀਂ ਮਾਰਿਆ ਗਿਆ। ਨਾਲ ਹੀ ਨਸ਼ੇ ਤੋਂ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਗਈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੇ ਸਮਰਥਕ ਇਹ ਕਹਿ ਰਹੇ ਹਨ ਕਿ ਇਹ ਰਾਜਨੀਤੀ ਨਹੀਂ ਕਰ ਰਹੇ ਬਲਕਿ ਟਕਸਾਲੀ ਕਾਂਗਰਸੀਆਂ ਦੇ ਮਾਣ ਸਨਮਾਨ ਅਤੇ ਪੰਜਾਬ ਦੇ ਨਸ਼ੇ ਦੇ ਮੁੱਦੇ ਅਤੇ ਬੇਅਦਬੀ ਮਾਮਲਿਆਂ ’ਚ ਇਨਸਾਫ ਲਈ ਪਾਰਟੀ ਵਰਕਰਾਂ ਨੂੰ ਇਕਜੁਟ ਕਰਨ ਲਈ ਪੋਸਟਰ ਲਗਾਏ ਗਏ ਹਨ।

ਇਹ ਵੀ ਪੜ੍ਹੋ:  ਜਜ਼ਬੇ ਨੂੰ ਸਲਾਮ: 3 ਬੱਚਿਆਂ ਦੀ ਮੌਤ ਤੋਂ ਬਾਅਦ ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ

PunjabKesari


Shyna

Content Editor

Related News